ਵਾਸ਼ਿੰਗਟਨ (ਸਮਾਜ ਵੀਕਲੀ): ਭਾਰਤੀ-ਅਮਰੀਕੀ ਵਿਗਿਆਨੀ ਡਾ. ਵਿਵੇਕ ਲਾਲ ਨੂੰ ਦੁਬਈ ਵਿਚ ਰਿਟੋਸਾ ਫੈਮਿਲੀ ਸੰਮੇਲਨ ਵਿਚ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਰ ਐਂਥਨੀ ਰਿਟੋਸਾ ਨੇ ਪੁਰਸਕਾਰ ਸਮਾਰੋਹ ਵਿਚ ਡਾ. ਲਾਲ ਨੂੰ ਕਿਹਾ ਕਿ ਉਹ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਦੇ ਹੱਕਦਾਰ ਹਨ। ਉਨ੍ਹਾਂ ਡਾ. ਲਾਲ ਨੂੰ ਉਨ੍ਹਾਂ ਦੀਆਂ ਸਾਰੀਆਂ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਜਾਰੀ ਬਿਆਨ ਅਨੁਸਾਰ ਡਾ. ਲਾਲ ਨੂੰ ਭਾਰਤ-ਅਮਰੀਕੀ ਰੱਖਿਆ ਵਪਾਰ ਨੂੰ ਵਧਾਉਣ ਅਤੇ ਦੋਹਾਂ ਦੇਸ਼ਾਂ ਵਿਚਾਲੇ ਕੁਝ ਅਹਿਮ ਸਮਝੌਤਿਆਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਵਧੀਆ ਨਜ਼ਰੀਏ, ਸਮਰਪਣ ਅਤੇ ਸਫ਼ਲਤਾ ਲਈ ਇਹ ਪੁਰਸਕਾਰ ਦਿੱਤਾ ਗਿਆ ਹੈ। ਡਾ. ਲਾਲ ਨੂੰ ਇਹ ਪੁਰਸਕਾਰ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਵਪਾਰ ਰਾਜ ਮੰਤਰੀ ਡਾ. ਥਾਨੀ ਬਿਨ ਅਹਿਮਦ ਦੀ ਮੌਜੂਦਗੀ ਵਿਚ ਦਿੱਤਾ ਗਿਆ। ਇਸ ਪ੍ਰੋਗਰਾਮ ਵਿਚ ਵਿਸ਼ਵ ਦੇ ਕਈ ਪ੍ਰਭਾਵਸ਼ਾਲੀ ਆਗੂ ਸ਼ਾਮਲ ਹੋਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly