(ਸਮਾਜ ਵੀਕਲੀ)
ਜ਼ਿੰਦਗੀ ਤੇਰਾ ਸਵਾਗਤ ਹੈ…
ਕਲੀਆਂ ਅਤੇ ਫੁੱਲਾਂ ਦੇ ਨਾਲ਼,
ਹੱਸਦੇ ਸੁਰਖ਼ ਬੁੱਲ੍ਹਾਂ ਦੇ ਨਾਲ਼।
ਹੋਈਆਂ ਬਖ਼ਸ਼ ਭੁੱਲਾਂ ਦੇ ਨਾਲ਼।
ਨਵੇਂ-ਨਰੋਏ ਮੁੱਲਾਂ ਦੇ ਨਾਲ਼।
ਜ਼ਿੰਦਗੀ ਤੇਰਾ ਸਵਾਗਤ ਹੈ….
ਨਫ਼ਰਤ ਦੇ ਅੰਤ ਨਾਲ਼,
ਪਿਆਰ ਦੇ ਮੰਤ ਨਾਲ਼।
ਅੰਦਰ ਬੈਠੇ ਸੰਤ ਨਾਲ਼।
ਸਾਰੇ ਹੀ ਜੀਆ ਜੰਤ ਨਾਲ਼।
ਜ਼ਿੰਦਗੀ ਤੇਰਾ ਸਵਾਗਤ ਹੈ…..
ਮੁੜ ਉੱਠਣ ਦੀ ਪਿਆਸ ਨਾਲ਼,
ਹਰ ਇੱਕ ਚੱਲਦੇ ਸਵਾਸ ਨਾਲ਼,
ਕੁੱਝ ਖੱਟੇ-ਮਿੱਠੇ ਅਹਿਸਾਸ ਨਾਲ਼,
ਉੱਚਾ ਉੱਡਣ ਦੀ ਆਸ ਨਾਲ਼।
ਜ਼ਿੰਦਗੀ ਤੇਰਾ ਸਵਾਗਤ ਹੈ…..
ਨਿਰੰਤਰ ਵੱਗਦੇ ਪਾਣੀ ਨਾਲ਼,
ਸੰਗ-ਸੰਗ ਤੁਰਦੇ ਹਾਣੀ ਨਾਲ਼।
ਸੁਲਝੀ ਹੋਈ ਤਾਣੀ ਨਾਲ਼,
ਗੁਰੂਆਂ ਦੀ ਅੰਮ੍ਰਿਤ ਬਾਣੀ ਨਾਲ਼।
ਜ਼ਿੰਦਗੀ ਤੇਰਾ ਸਵਾਗਤ ਹੈ
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
9464633059
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly