(ਸਮਾਜ ਵੀਕਲੀ)
ਬੜਾ ਸ਼ਰਮਸਾਰ ਹਥਿਆਰ ਹੁੰਦਾ ਏ,
ਜਦ ਜੀਭ ਦਾ ਦਿਲ ‘ਤੇ ਵਾਰ ਹੁੰਦਾ ਏ।
ਆਪਣਾ ਘਰ ਵੀ ਖਾਣ ਨੂੰ ਆਉਦਾਂ,
ਜਦ ਬੰਦਾ ਕੋਈ ਬੇਰੁਜ਼ਗਾਰ ਹੁੰਦਾ ਏ।
ਜ਼ਮੀਰ ਵੀ ਵਿਕਣ ਹੀ ਲਗ ਜਾਂਦੀ,
ਜਦ ਦੇਰ ਤੋਂ ਕੋਈ ਬਿਮਾਰ ਹੁੰਦਾ ਏ।
ਇੱਕ ਦੂਜੇ ਦੀ ਫ਼ਿਕਰ ਹੀ ਹੈ ਬਸ,
ਇਹੋ ਅਸਲ ‘ਚ ਪਿਆਰ ਹੁੰਦਾ ਏ।
ਬੱਸ ਇੰਨੇ ਵਿੱਚ ਦਿਲ ਜਿੱਤ ਲੈਂਦੀ,
ਉਹਦਾ ਹਾਸਾ ਹੀ ਸ਼ਿੰਗਾਰ ਹੁੰਦਾ ਏ।
‘ਅਜਮੇਰ’ ਹੋਰੀਂ ਬਸ ਅੰਬਰੀਂ ਤੱਕਦੇ,
ਜਦ ਦਿਲ ਉੱਤੇ ਕੋਈ ਭਾਰ ਹੁੰਦਾ ਏ।
ਅਜਮੇਰ ਸੁੰਮਨ
ਪਿੰਡ-ਮੀਆਂਵਾਲ
ਜਿਲਾ- ਜਲੰਧਰ