ਜ਼ਿੰਦਗੀ ਕੈਸੀ ਹੈ ਪਹੇਲੀ !

ਅਮਰਜੀਤ ਸਿੰਘ ਤੂਰ

 (ਸਮਾਜ ਵੀਕਲੀ)  ਜ਼ਿੰਦਗੀ ਦੀ ਪਹੇਲੀ,ਸ਼ਤਰੰਜ ਨਾਲੋਂ ਵੀ ਔਖੀ,ਜਿਨ੍ਹਾਂ ਨੂੰ ਆ ਗਿਆ ਢੰਗ,ਬਣਦੇ ਅਸਲੀ ਖਿਲਾੜੀ।ਜਿਨ੍ਹਾਂ ਪਿੱਠ ਦਿਖਾਈ,ਹਾਰ ਜਿੰਦਗੀ ਤੋਂ ਮੰਨੀ,ਕਿਸਮਤ ਹੁੰਦੀ, ਉਹਨਾਂ ਦੀ ਮਾੜੀ।

ਬੁਲੰਦ ਹੌਸਲੇ ਵਾਲੇ, ਇਸ ਨੂੰ ਹੱਲ ਕਰਦੇ, ਪਰਿਵਾਰ ਦੀਆਂ ਸਮੱਸਿਆਵਾਂ ਵੱਲ ਕਰਦੇ। ਡਿਗ-ਡਿਗ ਕੇ ਸ਼ਾਹ ਅਸਵਾਰ ਅਖਵਾਉਂਦੇ, ਜ਼ੇਰਾ ਰੱਖਦੇ,ਮੋਢੇ ਨਾਲ ਮੋਢਾ ਜੋੜ ਕੇ ਘਰ ਚਲਾਉਂਦੇ।

ਬੱਚਿਆਂ ਨਾਲ, ਮੁਸੀਬਤਾਂ ਵਿੱਚ ਖੜਨਾ ਪੈਂਦਾ, ਧੁੱਪਾਂ ਦੇ ਵਿੱਚ, ਰੜ੍ਹਨਾ ਪੈਂਦਾ। ਹੱਕ ਦੀ ਕਮਾਈ ਕਰਕੇ, ਆਪਣੀ ਰਾਹ ਤੇ ਸੰਤਾਨ ਨੂੰ, ਚਲਾਉਣਾ ਪੈਂਦਾ। ਹੇਰਾਫੇਰੀਆਂ ਤੇ ਝੂਠ ਨੇ ਝੱੜ ਜਾਣਾ, ਇਮਾਨਦਾਰੀ, ਸੱਚ ਦੀ ਡਗਰ ਦਾ, ਰਾਹ ਦਿਖਾਉਣਾ ਪੈਂਦਾ।

ਦਿਲ ਕਿਸੇ ਦਾ ਨਾ ਦੁਖਾਓ, ਸਗੋਂ ਦੂਸਰਿਆਂ ਦੀਆਂ, ਰਾਹਾਂ ਦੇ ਚੁੱਗੋ ਕੰਡੇ ! ਪਰਮਾਤਮਾ ਦੀ ਮਿਹਰ, ਉਹਨਾਂ ਤੇ ਹੁੰਦੀ, ਜੋ ਕੰਮ ਕਰਦੇ ਚੰਗੇ। ਨੀਵਾਂ, ਨੀਚ ਕਿਸੇ ਨਾ ਸਮਝੋ, ਕਰਦੇ ਆਪਣੇ ਆਪਣੇ ਧੰਦੇ। ਸਭ ਆਪਣੇ ਕਰਮਾਂ ਦਾ ਖਾਂਦੇ, ਨਾਲ ਨਾ ਕੋਈ ਲੈ ਕੇ ਆਇਆ, ਨਾ ਕੁੱਝ ਲੈ ਕੇ ਜਾਂਦੇ।

ਅਮਰਜੀਤ ਸਿੰਘ ਤੂਰ ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ ਹਾਲ-ਆਬਾਦ # 639/40ਏ ਚੰਡੀਗੜ੍ਹ। ਫੋਨ ਨੰਬਰ : 9878469639

Previous articleਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਮੁਸੀਬਤ ‘ਚ, ਇਸ ਕਾਰਨ ਉਨ੍ਹਾਂ ‘ਤੇ ਭਾਰੀ ਜੁਰਮਾਨਾ ਲਗਾਇਆ ਗਿਆ 
Next articleਨੱਚਣ ਮਨਾਂ ਦੇ ਮੋਰ