ਕੁਦਰਤ ਦੇ ਦਾਇਰੇ ‘ਚ ਜ਼ਿੰਦਗੀ ਬਸਰ ਕਰੋ

ਸੰਜੀਵ ਸਿੰਘ ਸੈਣੀ 
(ਸਮਾਜ ਵੀਕਲੀ)
ਵਰਤਮਾਨ ਵਿੱਚ ਜੀਓ। ਭਵਿੱਖ ਦੀ ਬਿਲਕੁਲ ਵੀ ਚਿੰਤਾ ਨਾ ਕਰੋ। ਮਨੁੱਖ ਗਲਤੀਆਂ ਦਾ ਪੁਤਲਾ ਹੈ। ਗਲਤੀਆਂ ਤੋਂ ਸਿੱਖ ਕੇ ਹੀ ਮਨੁੱਖ ਅੱਗੇ ਵੱਧਦਾ ਹੈ। ਜੋ ਗਲਤੀਆਂ ਪਿੱਛੇ ਹੋ ਚੁੱਕੀਆਂ ਹਨ, ਉਹਨਾਂ ਨੂੰ ਭਵਿੱਖ ਵਿੱਚ ਕਦੇ ਵੀ ਨਾ ਦੁਹਰਾਓ। ਉਹਨਾਂ ਤੋਂ ਹਮੇਸ਼ਾ ਸਬਕ ਲਵੋ। ਹਮੇਸ਼ਾ ਸੱਚ ਬੋਲੋ। ਝੂਠ ਚਾਹੇ ਥੋੜੇ ਸਮੇਂ ਲਈ ਖੁਸ਼ ਕਰ ਦਿੰਦਾ ਹੈ ਪਰ ਇਹ ਮਨੁੱਖੀ ਸੰਬੰਧਾਂ ਚ ਦੂਰੀਆਂ ਪੈਦਾ ਕਰ ਦਿੰਦਾ ਹੈ।
ਝੂਠ ਦਾ ਸਹਾਰਾ ਹਰ ਕੋਈ ਲੈ ਲੈਂਦਾ ਹੈ। ਹਰ ਕੋਈ ਆਸਾਨੀ ਨਾਲ ਝੂਠ ਬੋਲ ਸਕਦਾ ਹੈ ।ਪਰ ਸੱਚ ਕੋਈ ਕੋਈ ਬੋਲਦਾ ਹੈ। ਕਿਉਂਕਿ ਸੱਚ ਹਮੇਸ਼ਾ ਕੋੜਾ ਹੁੰਦਾ ਹੈ। ਬੇਸ਼ਰਮਾਂ ਦਾ ਤਾਂ ਝੂਠ ਬੋਲ ਕੇ ਸਰ ਜਾਂਦਾ ਹੈ। ਝੂਠ ਬੋਲਣ ਵਾਲਾ ਲੋਕਾਂ ਦੀਆਂ ਨਜ਼ਰਾਂ ਵਿੱਚ ਹਮੇਸ਼ਾ ਹੀ ਡਿੱਗਦਾ ਹੈ। ਝੂਠ ਕਦੇ ਜਿੱਤਦਾ ਨਹੀਂ ਹੈ ਤੇ ਸੱਚ ਕਦੇ ਹਾਰਦਾ ਨਹੀਂ। ਝੂਠ ਬੋਲਣ ਵਾਲਾ ਮਨੁੱਖ ਨਿੰਦਾ ,ਬਦਨਾਮੀ ਹਮੇਸ਼ਾ ਹੀ ਖੱਟਦਾ ਹੈ।
ਵੋਟਾਂ ਦਾ ਸੀਜਨ ਚੱਲ ਰਿਹਾ ਹੈ। ਦੇਖਦੇ ਹੀ ਹਾਂ ਕਿ ਸਿਆਸੀ ਨੇਤਾ ਕਿੰਨਾ ਝੂਠ ਬੋਲ ਰਹੇ ਹਨ। ਲੋਕਾਂ ਨੂੰ ਮਿੱਠਾ ਜ਼ਹਿਰ, ਤਰ੍ਹਾਂ ਤਰ੍ਹਾਂ ਦੇ ਲੋਲੀਪੋਪ ਦਿੱਤੇ ਜਾ ਰਹੇ ਹਨ। ਵੋਟਾਂ ਲੈਣ ਲਈ ਝੂਠ ਬੋਲ ਕੇ ਕੋਈ ਕਸਰ ਨਹੀਂ ਛੱਡੀ ਜਾ ਰਹੀ। ਵੋਟਰਾਂ ਨੂੰ ਆਪਣੀ ਤਰਫ਼ ਝੂਠ ਬੋਲ ਕੇ ਖਿੱਚਿਆ ਜਾ ਰਿਹਾ ਹੈ। ਅਜਿਹੇ ਵਾਅਦੇ ਕੀਤੇ ਜਾ ਰਹੇ ਹਨ ਕਿ ਜੋ ਕਦੇ ਪੂਰੇ ਨਹੀਂ ਕੀਤੇ ਜਾ ਸਕਦੇ।
ਸੱਚ ਬੋਲ ਕੇ ਹਮੇਸ਼ਾ ਤੁਹਾਡੀ ਰੂਹ ਨੂੰ ਸਕੂਨ ਸ਼ਾਂਤੀ ਮਿਲਦੀ ਹੈ। ਝੂਠ ਬੋਲਣ ਨਾਲ ਤੁਹਾਨੂੰ ਕਈ ਵਾਰ ਆਪਣੇ ਆਪ ਤੋਂ ਨਫ਼ਰਤ ਵੀ ਹੋਣ ਲੱਗ ਜਾਂਦੀ ਹੈ। ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ।
ਸੰਜੀਵ ਸਿੰਘ ਸੈਣੀ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਿਆਹ ਕਰਵਾ ਦਿਓ, ਪਲੀਜ਼
Next articleਜੇਠ ਮਹੀਨੇ ਤੇ ਛੋਟੇ ਵੀਰ ਦਾ ਵਿਸ਼ੇਸ਼।