ਲੰਡਨ (ਸਮਾਜ ਵੀਕਲੀ): ਕੇਰਲਾ ਨਾਲ ਸਬੰਧਤ ਆਪਣੀ ਨਰਸ ਪਤਨੀ ਤੇ ਦੋ ਬੱਚਿਆਂ ਨੂੰ ਕਤਲ ਕਰਨ ਦੇ ਦੋਸ਼ ਹੇਠ 52 ਸਾਲਾ ਵਿਅਕਤੀ ਨੂੰ ਬਰਤਾਨੀਆ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਿਸ ਤਹਿਤ ਉਸ ਨੂੰ ਘੱਟੋ ਘੱਟ 40 ਸਾਲ ਸਲਾਖਾਂ ਪਿੱਛੇ ਰਹਿਣਾ ਪਵੇਗਾ। ਕੇਰਲਾ ਨਾਲ ਸਬੰਧਤ ਸਾਜੂ ਚੇਲਾਵਲੇਲ ਬੀਤੇ ਦਿਨ ਉੱਤਰੀ ਇੰਗਲੈਂਡ ਦੀ ਨੌਰਥੈਂਪਟਨ ਦੀ ਅਦਾਲਤ ’ਚ ਪੇਸ਼ ਹੋਇਆ। ਇਸ ਤੋਂ ਪਹਿਲਾਂ ਉਹ ਆਪਣੀ ਪਤਨੀ ਅੰਜੂ ਅਸ਼ੋਕ (35) ਅਤੇ ਬੱਚਿਆਂ ਜੀਵਾ ਸਾਜੂ (6) ਤੇ ਜਾਨਵੀ ਸਾਜੂ (4) ਨੂੰ ਕਤਲ ਕਰਨ ਦਾ ਦੋਸ਼ ਕਬੂਲ ਕਰ ਚੁੱਕਾ ਹੈ। ਜਸਟਿਸ ਐਡਵਰਡ ਪੈੱਪੇਰਾਲ ਨੇ ਮਹਿਲਾ ਦੇ ਕਤਲ ਸਮੇਂ ਮਿਲੀ ਇੱਕ ਆਡੀਓ ਰਿਕਾਰਡਿੰਗ ਵੀ ਅਦਾਲਤ ’ਚ ਸੁਣਾਈ। ਅਦਾਲਤ ਨੂੰ ਦੱਸਿਆ ਕਿ 15 ਦਸੰਬਰ 2022 ਨੂੰ ਐਮਰਜੈਂਸੀ ਸੇਵਾਵਾਂ ਨੂੰ ਫੋਨ ਕਰਕੇ ਦੱਸਿਆ ਗਿਆ ਸੀ ਕਿ ਨੌਰਥੈਂਪਟਨ ਵਿਚਲੇ ਇੱਕ ਘਰ ’ਚ ਭਾਰਤੀ ਪਰਿਵਾਰ ਦੇ ਮੈਂਬਰ ਗੰਭੀਰ ਜ਼ਖ਼ਮੀ ਪਏ ਹੋਏ ਹਨ। ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪਹੁੰਚੀ ਪੁਲੀਸ ਨੇ ਸਾਜੂ ਚੇਲਾਵਲੇਲ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly