ਜੀਵਨ ਜਾਚ

(ਸਮਾਜ ਵੀਕਲੀ)

ਹਾਲਾਤ ਨਾਲ ਹੱਥ ਮਿਲਾਉਣਾ ਬੜੀ ਸਮਝਦਾਰੀ ਹੁੰਦੀ,
ਖ਼ਵਾਇਸ਼ਾਂ ਨੂੰ ਵਧਾਉਣਾ ਜ਼ਿੰਦਗੀ ਨਾਲ ਗੱਦਾਰੀ ਹੁੰਦੀ,

ਵਕਤ ਤੇ ਪੈਸਾ ਕਦੇ ਕਿਸੀ ਦੀ ਮੁੱਠੀ ਚ ਕੈਦ ਨਹੀ ਹੁੰਦੇ,
ਜਰੂਰਤਾਂ ਕਾਬੂ ਚ ਰੱਖਣਾ ਇਕ ਚੰਗੀ ਕਲਾਕਾਰੀ ਹੁੰਦੀ,

ਮੁਸਾਫਿਰ ਬਣ ਕੇ ਚਾਰ ਦਿਨਾਂ ਲਈ ਜੱਗ ਉੱਤੇ ਆਏ ਹਾਂ,
ਗਰੀਬ- ਗੁਰਬੇ ਦੀ ਸੇਵਾ ਹੀ ਰੱਬ ਨਾਲ ਵਫ਼ਾਦਾਰੀ ਹੁੰਦੀ,

ਤੇਰ- ਮੇਰ ਦੇ ਚੱਕਰ ਵਿਚ ਗਰੂਰ ਦੀ ਪੌੜੀ ਚੜ੍ਹ ਜਾਂਦੇ ਹਾਂ,
ਸਾਰੇ ਜਹਾਨ ਨੂੰ ਆਪਣਾ ਸਮਝਣਾ ਚੰਗੀ ਪੇਸ਼ਕਾਰੀ ਹੁੰਦੀ,

ਮਿਹਨਤ – ਮਜੂਰੀ ਦੀ ਕਮਾਈ ਵਿਚ ਬੜੀ ਬਰਕਤ ਹੁੰਦੀ,
ਕੁਦਰਤ ਲਵੇ ਆਢੇ ਤਾਂ ਮਜਬੂਰੀ ਦੀ ਬੜੀ ਲਾਚਾਰੀ ਹੁੰਦੀ,

ਗਰੀਬਾਂ ਦੇ ਝੁੱਗੀ- ਝੋਂਪੜੇ ਵਿਚ ਇਕ ਰੋਟੀ ਹੀ ਮੁੱਖ ਹੁੰਦੀ ,
ਕੋਠੀਆਂ, ਕਾਰਾਂ ਤਾਂ ਬਸ ਅਮੀਰਾਂ ਦੀ ਦੁਨੀਆ ਦਾਰੀ ਹੁੰਦੀ,

ਇਸ ਮਿੱਟੀ ਦੇ ਪੁਤਲੇ ਨੇ ਇਕ ਦਿਨ ਮਿੱਟੀ ਬਣ ਜਾਣਾ ਹੈ,
ਜੀਵਨ ਜਾਚ ਲਈ ਸੈਣੀ ਬਸ ਇਕ ਨਾਮ ਦੀ ਖੁਮਾਰੀ ਹੁੰਦੀ,

ਸੁਰਿੰਦਰ ਕੌਰ ਸੈਣੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਡੀ ਵੀ ਕੋਈ ਜ਼ਿੰਮੇਵਾਰੀ ਹੈ
Next articleਸਹਿਣਸ਼ੀਲਤਾ-ਕਿੰਨੀ ਕੁ ਜ਼ਰੂਰੀ