(ਸਮਾਜ ਵੀਕਲੀ)
ਜਿੰਦਗੀ ਇਕ ਖੇਡ -ਖਿਲਾਰ ,
ਕਦੇ ਜਿੱਤ ਤੇ ਕਦੇ ਹਾਰ।
ਬੁਰਾ ਨਾ ਕਰ ਜੇ ਭਲਾ ਨਾ ਹੋਵੇ ,
ਇਹ ਜਿੰਦ ਹੈ ਦਿਹਾੜੇ ਚਾਰ।
ਸੱਟ ਜਦੋਂ ਲੱਗ ਜਾਏ ਦਿਲ ਨੂੰ ,
ਢੋਂਦੇ ਰਹੀਏ ਗਮਾਂ ਦਾ ਭਾਰ।
ਕਿਹਨੂੰ ਦਿਲ ਦਾ ਹਾਲ ਸੁਣਾਈਏ ,
ਸਭ ਨੂੰ ਆਪਣੀ -ਆਪਣੀ ਸਾਰ ,
ਅਸੀਂ ਤਾਂ ਹੱਸ -ਹੱਸ ਸਮਾਂ ਲੰਘਾਈਏ ,
ਤਾਂਹੀਓਂ ਕਈ ਸਾਥੋਂ ਖਾਂਦੇ ਖਾਰ ,
ਜਿੰਦਗੀ ਇਕ ਖੇਡ -ਖਿਲਾਰ ,
ਕਦੇ ਜਿੱਤ ਤੇ ਕਦੇ ਹਾਰ।
. ..ਤਰਸੇਮ ਸਹਿਗਲ
93578-96207
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly