ਜ਼ਿੰਦਗੀ

ਕੁਲਦੀਪ ਉਗਰਾਹਾਂ 

(ਸਮਾਜ ਵੀਕਲੀ)  ਜਿਹੜੇ ਲੋਕ ਕਦੇ  Traumatize ( ਸਦਮਾ) ਨਹੀਂ ਹੋਏ ਹੁੰਦੇ, ਬਿਲਕੁਲ ਇੱਕ ਸਧਾਰਨ(Normal) ਜਿੰਦਗੀ ਜੀ ਰਹੇ ਹੁੰਦੇ ਹਨ ਉਹ ਕਦੇ ਨਹੀਂ ਸਮਝ ਸਕਣਗੇ, ਉਹਨਾਂ ਇਨਸਾਨਾਂ ਨੂੰ  ਜੋ traumatize ਹੋਏ ਹਨ ਅਤੇ ਜਿਨ੍ਹਾਂ ਦੀ ਜਿੰਦਗੀ ਦੀ Daily Activity ਵੀ ਇਸ ਚੀਜ਼ ਨਾਲ ਪ੍ਭਾਵਿਤ ਹੈ ਮਤਲਬ ਆਮ ਬੰਦਿਆਂ ਵਰਗੀ  ਉਹਨਾਂ ਦੀ ਜਿੰਦਗੀ ਹੀ ਨਹੀਂ ਹੁੰਦੀ। ਨਾ ਆਮ ਬੰਦੇ ਵਾਂਗ ਹੱਸਣਾ, ਨਾ ਹੀ ਆਮ ਵਾਂਗ ਸੋਚਣਾ, ਇਕਾਂਤ ਪਸੰਦ ਕਰਨਾ। ਆਪਣੇ ਆਪ ਚ ਡੁੱਬੇ ਰਹਿਣਾ। ਹਰੇਕ ਕੰਮ ਨੂੰ ਕਰਨ ਤੋਂ ਪਹਿਲਾਂ ਉਸਦੇ ਬਾਰੇ Over thinking  ਕਰਨਾ।

                   ਸਾਨੂੰ ਲੱਗਦਾ ਕੀ ਹੋ ਗਿਆ? ਘਰਦਿਆਂ ਨੇ ਝਿੜਕਤਾ । ਕੀ ਹੋ ਗਿਆ ਜੇ ਮਾੜਾ ਜਿਹਾ ਸੈਕਸੁਅਲ ਅਬਿਊਜ ਹੋ ਗਿਆ। ਕੀ ਹੋ ਗਿਆ ਜੇ ਬਲੇਮ ਲੱਗ ਗਿਆ, ਇਹ ਤਾਂ ਬਹੁਤ ਲੋਕਾਂ ਨਾਲ ਹੁੰਦਾ ਹੈ ਕੋਈ ਖਾਸ ਗੱਲ ਨਹੀਂ ਹੈ Move on  ਹੋ ਜਾਓ।
             ਸੋਚੋ, ਅਗਲੇ ਦੀਆਂ ਸਭ ਫੀਲਿੰਗਜ,ਸਾਰੀ ਜ਼ਿੰਦਗੀ ਤਹਿਸ ਨਹਿਸ (Distroy) ਹੋ ਜਾਂਦੀ ਹੈ ਉਹ ਬੰਦਾ ਆਮ ਇਨਸਾਨਾ  ਵਾਂਗ ਫੰਕਸ਼ਨ ਹੀ ਨਹੀਂ ਕਰ ਪਾਉਂਦਾ। Surviving mode ਚ ਚਲਦਾ ਹੈ।
                ਹਮੇਸ਼ਾ Fight Flight………….
       ਆਮ ਲੋਕਾਂ ਤੋਂ  ਬਹੁਤ ਅਲੱਗ ਹੁੰਦੇ ਹਨ ਉਹ ਇਨਸਾਨ , They heart deeply. ਉਹਨਾਂ ਨੂੰ  Constant approval ( ਲਗਾਤਾਰ ਪਰ ਵਾਨਗੀ) ਚਾਹੀਦੇ ਹਨ । ਲੋਕਾਂ ਤੋਂ Constant ਪੁੱਛਦੇ ਹਨ ਕਿ ਮੈਂ ਸਹੀ ਕਰ ਰਿਹਾ ਹਾਂ?
ਉਹ   Constantly Self doubt ਕਰਦੇ ਹਨ ।
                    ਜਦੋਂ ਉਹਨਾਂ ਦੀ ਪਿੱਠ ਤੇ ਕਿਸੇ ਨੇ ਥਾਪੜਾ ਮਾਰਨਾ ਸੀ ਕਿ ਕੋਈ ਚੱਕਰ ਨਹੀਂ।
 ਤੂੰ ਸਹੀ ਐ
 ਤੂੰ ਬਹੁਤ ਵਧੀਆ ਕਰ ਰਿਹਾ ਐ
                 ਉਦੋਂ ਇਹ ਕਿਸੇ ਨੇ ਨਹੀਂ ਕੀਤਾ। ਹੁਣ ਉਹ ਬਹੁਤ ਜ਼ਿਆਦਾ ਟੁੱਟੇ ਹੋਏ ਨੇ, They want someone…
            ਅਜਿਹੇ  ਲੋਕ ਜਿੰਦਗੀ ਚ ਬਹੁਤ ਇਕੱਲੇ ਹੁੰਦੇ ਹਨ। ਉਹਨਾਂ ਲੋਕਾਂ  ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਹਨਾਂ ਦੇ ਦਿਲ ਦੀ ਤਹਿ ਤੱਕ ਜਾਓ । ਜਿਵੇਂ ਇੱਕ ਕਹਾਵਤ ਅਨੁਸਾਰ ਦੁੱਖ ਵੰਡੇ ਤੋਂ ਖਤਮ ਤਾਂ ਨਹੀਂ ਹੁੰਦਾ ਪਰ ਘਟ ਜਰੂਰ ਜਾਂਦਾ ਹੈ।
               ਦੁਬਾਰਾ ਸਭ ਕੁਝ ਸਹੀ ਹੋਣ ਤੇ ਬਹੁਤ ਸਮਾਂ ਲੱਗਦਾ ਹੈ ਕਿਉਂਕਿ ਸਾਰੇ ਇਨਸਾਨ ਇੱਕੋ ਜਿਹੇ ਨਹੀਂ ਹੁੰਦੇ। ਕੁਝ ਕੁ ਲੋਕ ਬਹੁਤ ਭਾਵੁਕ ਹੁੰਦੇ ਹਨ ਉਹਨਾਂ ਨੂੰ ਆਪਣੇਪਣ  ਦੀ ਖਾਸ ਲੋੜ ਹੁੰਦੀ ਹੈ। ਕਿ ਕੋਈ ਹੋਵੇ ਜੋ ਉਹਨਾਂ ਨੂੰ ਸੁਣ ਸਕੇ । ਕੋਈ ਹੋਵੇ ਜੋ ਕਹੇ ਤੂੰ ਕਰ, ਕੀ ਕਰਨਾ। ਮੈਂ ਤੇਰੇ ਨਾਲ ਹਾਂ ।
                ਹਰ ਪ੍ਕਾਰ ਦੀ ਸਮੱਸਿਆ ਦਾ ਹੱਲ ਸਾਡੇ ਦਿਮਾਗ ਨੂੰ ਪਤਾ ਹੀ ਹੁੰਦਾ ਹੈ ਕਿ ਕੀ ਹੋਵੇਗਾ ਪਰ ਇੱਕ ਸਮੇਂ ਸਿਰਫ ਲੋੜ ਹੁੰਦੀ ਹੈ ਉਸ ਨੂੰ ਸੁਣਨ ਦੀ। ਜਿਸ ਕਾਰਨ ਵਿਅਕਤੀ ਡਿਪਰੈਸ਼ਨ ਦਾ ਸ਼ਿਕਾਰ ਹੋਣ ਤੋਂ ਬਚ ਸਕਦਾ। ਬਹੁਤ ਵਾਰ ਪਰਿਵਾਰਿਕ ਮੈਂਬਰ ਇਸ ਚੀਜ਼ ਨੂੰ ਸਮਝ ਹੀ ਨਹੀਂ ਪਾਉਦੇ। ਜਿਸ ਕਾਰਨ ਸਮੱਸਿਆ ਹੋਰ ਤੋਂ ਹੋਰ ਬਣ ਜਾਂਦੀ ਹੈ ਅਤੇ ਵਧ ਜਾਂਦੀ ਹੈ।
                 ਕੁਲਦੀਪ ਉਗਰਾਹਾਂ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕੀ ਅਸੀਂ ਆਜ਼ਾਦ ਹਾਂ …..?
Next articleਰੱਖੜੀ ਦਾ ਤਿਉਹਾਰ