ਜਿੰਦਗੀ,,

ਮਹਿਮਾਂ ਮੈਹਤਾ
 (ਸਮਾਜ ਵੀਕਲੀ)
ਸੱਚ ਦੱਸੀਂ,,ਜਿੰਦਗੀ ਰਵਾਂਊਦੀ ਏ ਨਾਂ
ਬੀਤੇ ਕੱਲ ਦੀ ਯਾਦ ਦਵਾਂਊਦੀ ਏ ਨਾਂ,,
ਲੱਖ ਦਿਲਾਸੇ ਦੇਲਾ ਦਿਲ ਨੂੰ,
ਮੁੜ ਉਹਨਾਂ ਰਾਹਾਂ ਤੇ ਖੜ੍ਹਾਂਊਦੀ ਏ ਨਾਂ
ਸੱਚ ਦੱਸੀਂ,,ਜਿੰਦਗੀ ਰਵਾਂਊਦੀ ਏ ਨਾਂ,
ਹਰ ਵਾਰ ਕੋਸ਼ਿਸ਼ ਕਰਦੀ ਹੈ,
ਪਰ ਕੀਤੇ ਵਾਅਦੇ,,ਮੁਕਰਾਂਊਦੀ ਏ ਨਾਂ
ਸੱਚ ਦੱਸੀਂ ਜਿੰਦਗੀ ਰਵਾਂਊਦੀ ਏ ਨਾਂ,
ਨਾਂ ਚਾਹੁੰਦੇ ਵੀ ਸਾਥ ਛੱਡ ਸਭ ਦਾ
ਦੁਨੀਆਂ ਤੋਂ ਮੁੰਹ ਲੁਕਾਂਊਦੀ ਏ ਨਾਂ
ਸੱਚ ਦੱਸੀ ਜ਼ਿੰਦਗੀ ਰਵਾਂਊਦੀ ਏ ਨਾਂ,,
ਕਦੀਂ ਇਹਦੇ ਪਿੱਛੇ,,ਕਦੀ ਉਹਦੇ ਪਿੱਛੇ
ਹਰ ਵਾਰ ਭਜਾ ਭਜਾ ਥਕਾਂਊਦੀ ਏ ਨਾਂ
ਸੱਚ ਦੱਸੀਂ ਜ਼ਿੰਦਗੀ ਰਵਾਂਊਦੀ ਏ ਨਾਂ,
ਨਾ ਤੇਰਾ ਕੱਲ ਕੋਈ ਸੀ,,ਨਾ ਤੇਰਾ ਅੱਜ ਕੋਈ ਹੈ
ਹਰ ਪਲ ਤੈਨੂੰ ਸਬਕ਼ ਸਿਖਾਂਊਦੀ ਏ ਨਾ
ਸੱਚ ਦੱਸੀਂ ਜ਼ਿੰਦਗੀ ਰਵਾਂਊਦੀ ਏ ਨਾਂ,,,
ਸੱਚ ਦੱਸੀਂ ਜ਼ਿੰਦਗੀ ਰਵਾਂਊਦੀ ਏ ਨਾਂ,,
ਲੇਖਕਾ ਮਹਿਮਾਂ ਮੈਹਤਾ
Previous articleਪੰਜਾਬੀ ਦੇ ਸਿਰਮੌਰ ਨਾਵਲਕਾਰ ਗੁਰਦਿਆਲ ਸਿੰਘ ਨੂੰ ਚੇਤੇ ਕਰਦਿਆਂ
Next articleਕਵਿਤਾ