(ਸਮਾਜ ਵੀਕਲੀ)
ਖ਼ੁਦੀ ਤੱਕ ਪਹੁੰਚਣਾ ਕੋਈ ਸਫ਼ਰ ਨਹੀਂ
ਫਿਰ ਵੀ ਤਹਿ ਕਰਦਿਆਂ ਜ਼ਿੰਦਗੀ ਲੱਗ ਜਾਂਦੀ
ਵੈਸੇ ਤਾਂ ਪਹੁੰਚੇ ਹੋਏ ਨੇ ਸਭ ਹੀ
ਜਾਨਣ ਚ ਜ਼ਿੰਦਗੀ ਲੱਗ ਜਾਂਦੀ
ਬਹੁਤ ਹਠੀ ਹੈ ਮਨ ਸਾਡਾ
ਸਦਾ ਰਹਿੰਦਾ ਦੂਜਿਆਂ ਦੇ ਪਾਪ ਧੋਂਦਾ
ਪਰ ਕਦੀ ਖੁਦ ਨਾਲ ਮਿਲਣਾ ਨਹੀਂ ਚਾਹੁੰਦਾ
ਜਦ ਹੁੰਦੀ ਫੁਰਨਿਆਂ ਚ ਅਪਣੱਤ
ਤਾਂ ਬਣ ਵਿਚਾਰ ਉਜਾਗਰ ਹੁੰਦੀ
ਸ਼ਬਦਾਂ ਦੀ ਗੂੜ੍ਹੀ ਮਿਤਰਤਾ ਵਿਚਾਰਾਂ ਸੰਗ
ਸ਼ਬਦ ਕਾਗਜ਼ ਤੇ ਕਲਮ ਸੰਗ ਅਨੰਦਿਤ ਹੁੰਦਾ
ਨਿਮਾਣੀ ਸਮਝ ਜਾਂਦੀਓ ਵੇਦਨਾ ਅੰਦਰ ਦੀ
ਤਾਂ ਜ਼ਿੰਦਗੀ ਦਾ ਸਮਾਂ ਇਉਂ ਅਜਾਈਂ ਨਾ ਜਾਂਦਾ
ਵਿਅਰਥ ਹੀ ਵਿਅਸਤ ਰਹੇ ਅਰਥਹੀਨਾਂ ਚ
ਅਹਿਸਾਨਮੰਦ ਹਾਂ ਤਲਿਸਮੀ ਕਲਮ ਦੇ
ਜੋਂ ਰੁੱਝੀ ਰਹਿੰਦੀ ਸਾਡੇ ਫੁਰਨਿਆਂ ਚ
ਸ਼ਬਦਾੱ ਨੂੰ ਅਰਥਪੂਰਨ ਤਰਤੀਬ ਦਿੰਦੀ ਰਹਿੰਦੀ।
ਨਵਜੋਤ ਕੌਰ ਨਿਮਾਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly