ਜ਼ਿੰਦਗੀ

(ਸਮਾਜ ਵੀਕਲੀ)

ਉਹ ਮੇਰੀ ਜ਼ਿੰਦਗੀ ਦਾ ਸਰਮਾਇਆ ਸੀ। ਮੈਨੂੰ ਸਾਰੀਆਂ ਉਮੀਦਾਂ ਓਸ ਤੇ ਅਧਾਰਿਤ ਸਨ। ਪਿਆਰ ਵੀ ਬਹੁਤ ਸੀ ਮੈਨੂੰ। ਉਹ ਵੀ ਮੇਰੇ ਤੇ ਜਾਨ ਛਿੜਕਦਾ ਸੀ। ਦੋਹਾਂ ਹਰ ਗੱਲ ਸਾਂਝੀ ਹੁੰਦੀ। ਕੋਈ ਪਰਦਾ ਨਹੀਂ ਸੀ ਸਾਡੇ ਦੋਹਾਂ ਦੇ ਵਿਚਕਾਰ। ਘੰਟਿਆਂ ਬੱਧੀ ਮੇਰੇ ਨਾਲ ਗੱਲਾਂ ਕਰਦਾ। ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਾ ਤੇ ਮੈਨੂੰ ਬਹੁਤ ਸਾਰੀਆਂ ਗੱਲਾਂ ਸਮਝਾਉਂਦਾ। ਉਸ ਦੀ ਫ਼ਿਕਰ ਉਸਦੇ ਜਿਕਰ ਹਰ ਗੱਲ ਵਿਚੋਂ ਪਿਆਰ ਝਲਕਦਾ। ਜ਼ਿੰਦਗੀ ਦੀ ਵਾਗਡੋਰ ਉਸਦੇ ਹੱਥਾਂ ਵਿਚ ਫੜਾ ਕੇ ਸੁਰਖਰੂ ਹੋ ਚੁੱਕੀ ਸੀ।

ਬੇਸ਼ਕ ਮੇਰੇ ਤੋਂ ਬਹੁਤ ਦੂਰ ਸੀ ਪਰ ਮੇਰੇ ਦਿਲ ਦੇ ਬਹੁਤ ਨਜ਼ਦੀਕ। ਉਸ ਦੀਆਂ ਗੱਲਾਂ ਮੈਨੂੰ ਮੰਤਰ ਮੁਗਧ ਕਰ ਲੈਂਦੀਆ। ਬੇਸ਼ੱਕ ਅਸੀਂ ਕਦੀ ਇਕ-ਦੂਸਰੇ ਕੋਲ ਪਿਆਰ ਦਾ ਇਜ਼ਹਾਰ ਨਹੀਂ ਕੀਤਾ ਹਰ ਸਾਡੇ ਦੋਹਾਂ ਵਿੱਚ ਵਿਚਰਦਾ ਸੀ। ਉਹ ਜ਼ਿੰਦਗੀ ਵਿੱਚ ਆਪਣੀ ਥਾਂ ਬਣਾ ਚੁੱਕਾ ਸੀ। ਇਸ ਬਿਨ ਬੋਲੇ ਇਕਰਾਰ ਦਾ ਆਪਣਾ ਹੀ ਮਜ਼ਾ ਸੀ। ਉਸ ਦੀ ਤਰਾਂ ਹੀ ਜੀ ਰਹੀ ਸੀ। ਮੈਂ ਉਸਦੇ ਕਹੇ ਬਿਨ ਉਹੀ ਕਰਦੀ ਸੀ ਉਸ ਨੂੰ ਪਸੰਦ ਸੀ। ਉਹ ਹਰ ਪਲ ਮੇਰਾ ਖਿਆਲ ਰੱਖਦਾ।

ਜੇਕਰ ਕਿਸੇ ਵਿਅਸਤ ਹੁੰਦਾ ਤਾਂ ਜਰੂਰ ਮੈਨੂੰ ਦੱਸ ਦਿੰਦਾ। ਬੇਸ਼ਕ ਸਾਡੀ ਗੱਲ ਰੋਜ਼ ਨਾ ਹੋ ਪਾਉਂਦੀ ਪਰ ਮੈਨੂੰ ਉਹ ਹਰ ਵੇਲੇ ਆਪਣੇ ਨਾਲ ਲੱਗਦਾ। ਸ਼ਾਇਦ ਪਿਆਰ ਦੀ ਇਹ ਪਰਿਭਾਸ਼ਾ ਹੈ। ਮੈਂ ਸੋਚਿਆ ਹੀ ਨਹੀਂ ਸੀ ਸਾਡੇ ਰਿਸ਼ਤੇ ਵਿਚ ਦੂਰੀ ਆਵੇਗੀ। ਹੋਣੀ ਹੀ ਨਹੀਂ ਚਾਹੀਦੀ। ਨਾ ਤਨ ਦੀ ਨਾ ਮਨ ਦੀ। ਅਚਾਨਕ ਪਤਾ ਨਹੀਂ ਕੀ ਵਾਪਰਿਆ ਕਿ ਉਹ ਮੇਰੇ ਤੋਂ ਦੂਰ ਹੋ ਗਿਆ। ਉਸਦੀ ਅਜੀਬ ਜਿਹਾ ਫਾਸਲਾ ਬਣਾ ਲਿਆ। ਹਰ ਮੈਸੇਜ ਪੜਦਾ ਪਰ ਜਵਾਬ ਕੋਈ ਨਾ ਦਿੰਦਾ। ਮੂੰਹ ਮੋੜ ਲੈਣ ਤੋਂ ਵੱਡੀ ਕੋਈ ਸਜ਼ਾ ਨਹੀਂ ਹੁੰਦੀ।

ਮੈਂ ਪਰੇਸ਼ਾਨ ਹੁੰਦੀ, ਕਲਪਦੀ ਸੋਚਦੀ ਪਤਾ ਨਹੀਂ ਉਹ ਕਿਉਂ ਨਾਰਾਜ਼ ਹੈ। ਹੋ ਮੇਰੇ ਨਾਲ ਪਿਆਰ ਕਰਦਾ ਸੀ ਕਿਵੇਂ ਮੈਨੂੰ ਪ੍ਰੇਸ਼ਾਨੀ ਵਿੱਚ ਪਾ ਰਿਹਾ ਸੀ। ਕਿਉਂ ਨਹੀਂ ਚਾਹੁੰਦਾ ਸੀ ਕਿ ਮੈਨੂੰ ਦੱਸੇ ਗੱਲ ਕੀ ਹੈ। ਹਰ ਵੇਲੇ ਉਸ ਦੇ ਕਾਲ ਦਾ ਇੰਤਜ਼ਾਰ ਕਰਦੀ। ਘੜੀ ਮੁੜੀ ਫੋਨ ਦੇਖਦੀ ਕਿਤੇ ਉਸਦਾ ਕੋਈ ਸੁਨੇਹਾ ਨਹੀਂ ਆਇਆ।

ਕੁਝ ਦਿਨ ਬੀਤਣ ਤੇ ਮੈਂ ਸੋਚ ਲਿਆ ਕਿ ਉਸ ਕੋਲ ਕੋਈ ਵਾਜਬ ਹੋਵੇਗੀ। ਉਸ ਦੀ ਹਰ ਗੱਲ ਮੰਨਦੀ ਸੀ ਇਸੇ ਤਰ੍ਹਾਂ ਉਸਦੀ ਬੇਰੁਖੀ ਨੂੰ ਵੀ ਅਪਣਾ ਲਿਆ। ਕੋਈ ਸ਼ਿਕਵਾ ਸ਼ਿਕਾਇਤ ਨਹੀਂ ਹੈ। ਜ਼ਰੂਰ ਉਸ ਦੀ ਕੋਈ ਮਜਬੂਰੀ ਹੋਵੇਗੀ।
ਕੁਝ ਤੋਂ ਮਜਬੂਰੀਆ ਰਹੀ ਹੋਂਗੀ
ਯੂ ਕੋਈ ਸਖ਼ਸ਼ ਬੇਵਫਾ ਨਹੀਂ ਹੋਤਾ

ਹੁਣ ਇੰਤਜ਼ਾਰ ਨਹੀਂ ਹੈ। ਹਾਂ ਪਿਆਰ ਜ਼ਰੂਰ ਹੈl ਓਹ ਹਰ ਵੇਲੇ ਮੇਰੇ ਨਾਲ ਹੈ। ਰੂਹ ਵਿਚ ਵੱਸਦੀਆਂ ਨੇ ਕੀ ਦੂਰ ਹੋਣਾ। ਕਦੇ ਕਦੇ ਸੋਚਦੀ ਹਾਂ ਕਿ ਉਸ ਨੂੰ ਮੇਰੀ ਯਾਦ ਆਉਂਦੀ ਹੋਵੇਗੀ? ਕੀ ਇਹ ਰੁਮਕਦੀ ਹਵਾ ਉਸ ਦੇ ਪਿੰਡੇ ਨੂੰ ਛੂਹ ਕੇ ਆਉਂਦੀ ਹੋਵੇਗੀ? ਕੀ ਇਹ ਤਾਰੇ ਉਸ ਨੂੰ ਤੱਕਦੇ ਹੋਣਗੇ? ਇਨਾਂ ਨੂੰ ਦੇਖ ਮੈਂ ਉਸਨੂੰ ਮਹਿਸੂਸ ਕਰਦੀ ਹਾਂ। ਇਹਨਾਂ ਨੂੰ ਦੇਖ ਉਸਨੂੰ ਦੇਖ ਲੈਂਦੀ ਹਾਂ।
ਓਹ ਬੇਵਫਾ ਨਹੀਂ ਹੈ।

ਹਰਪ੍ਰੀਤ ਕੌਰ ਸੰਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿਓ ਸੂਰਜ ਦੀ ਤਰ੍ਹਾਂ ਹੁੰਦਾ ਹੈ, ਜੇ ਡੁੱਬ ਜਾਏ ਤਾਂ ਜਿੰਦਗੀ ਵਿੱਚ ਹਨੇਰਾ ਆ ਜਾਂਦਾ ਹੈ
Next articleਅੰਮ੍ਰਿਤਬਾਣੀ ਦਾ ਮਹੱਤਵ