(ਸਮਾਜ ਵੀਕਲੀ)
ਕਦੋਂ ਜੀਵੇਂਗਾ ਜਿੰਦਗੀ ਸੱਜਣਾ,
ਵਕਤ ਤਾਂ ਜਾਂਦਾ ਲੰਘਦਾ ਸੱਜਣਾ,
ਦਿਨ ਰਾਤੀਂ ਤੂੰ ਪੈਸਾ ਕਮਾਵੇਂ,
ਪਰ ਸੱਜਣਾ ਤੈਨੂੰ ਰੱਜ ਨਾ ਆਵੇ,
ਇੱਕ ਬਣਾਇਆ, ਦੂਜਾ ਬਣਾਇਆ,
ਕਿੰਨੇ ਹੀ ਤੂੰ ਪਲਾਟ ਬਣਾਲੇ,
ਪਰ ਰਹਿਣਾ ਪੈਣਾ ਇੱਕ ਕਮਰੇ ਚ,
ਜਿਊਣਾ ਪੈਣਾ ਇੱਕ ਕਮਰੇ ਵਿੱਚ,
ਫੇਰ ਕੀ ਕਰਨਾ ਜ਼ਮੀਨਾਂ ਦਾ,
ਜੇ ਤੇਰੇ ਦਿਲ ਨੂੰ ਸਬਰ ਨਾ ਆਵੇ,
ਏਥੇ ਆਇਆ ਏਥੇ ਰਹਿਣਾ,
ਪਰ ਪੱਕਾ ਨੀ ਏਥੇ ਟਿਕਾਣਾ,
ਕਿੱਥੋਂ ਆਇਆ ਕਿੱਥੇ ਜਾਣਾ,
ਓਥੇ ਕੁਛ ਵੀ ਨਾਲ ਨੀ ਜਾਣਾ,
ਜਿੰਦਗੀ ਜੀ ਲੈ ਹੱਸ ਕੇ ਸੱਜਣਾ,
ਲੋਕਾਂ ਦਾ ਤੂੰ ਬਣਜਾ ਸੱਜਣਾ,
ਪੈਸਾ ਕਮਾਉਣਾ ਜਰੂਰੀ ਸੱਜਣਾ,
ਜੇ ਲੋੜ ਤੋਂ ਵੱਧ ਪੈਸਾ ਹੈ ਤਾਂ,
ਕਰ ਲੋਕਾਂ ਦਾ ਭਲਾ ਤੂੰ ਸੱਜਣਾ,
ਜਿੰਦਗੀ ਜਿਉਣ ਦਾ ਨਜ਼ਾਰਾ ਆਜੂ,
ਜੇ ਤੇਰੇ ਤੋਂ ਕੋਈ ਭੁੱਖਾ ਰੋਟੀ ਖਾਜੂ,
ਧਰਮਿੰਦਰ ਦੀ ਮੰਨ ਗੱਲ ਸੱਜਣਾ,
ਕਰ ਮਦਦ ਲੋਕਾਂ ਦੀ ਭਲਾ ਕਰ ਸੱਜਣਾ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly