(ਸਮਾਜ ਵੀਕਲੀ)
ਸੁੱਖ ਨਾ ਡੱਠਾ ਸਾਰੀ ਜ਼ਿੰਦਗੀ
ਦੁੱਖਾਂ ਨਾਲ਼ ਗੁਜ਼ਾਰੀ ਜ਼ਿੰਦਗੀ
ਬੇਅਣਖੀ ਤੇ ਮੌਤ ਏ ਭਾਈਆ
ਜੇ ਹੈ ਤੇ ਖ਼ੁੱਦਾਰੀ ਜ਼ਿੰਦਗੀ
ਭਾਵੇਂ ਜੇਡੇ ਮੁੱਲ ਦੀ ਹੋਵੇ
ਤੇਰੇ ਸਿਰ ਤੋਂ ਵਾਰੀ ਜ਼ਿੰਦਗੀ
ਇਹੰਦਾ ਅਸਲ ਤੇ ਮੌਤ ਏ ਯਾਰੋ
ਫਿਰਦੀ ਰੂਪ ਏ ਧਾਰੀ ਜ਼ਿੰਦਗੀ
ਕਿਹੰਦੇ ਨਾਲ਼ ਵਫ਼ਾ ਸੂੰ ਕੀਤੀ
ਅਜ਼ਲੁਂ ਬੇ ਅਤਬਾਰੀ ਜ਼ਿੰਦਗੀ
ਮੈਂ ਹੱਕ਼ ਦੇ ਰਾਹ ਤੇ ਮਰਿਆ ਵਾਂ
ਕੌਣ ਕਹਿੰਦਾ ਮੈਂ ਹਾਰੀ ਜ਼ਿੰਦਗੀ
ਦੱਸ ਕੀ ਹੋਰ ਸ਼ੀਰਾਜ਼ ਨਿਭਾਵਾਂ
ਤੋਂ ਏਂ ਯਾਦ ਵਿਸਾਰੀ ਜ਼ਿੰਦਗੀ
ਮਜ਼ਹਰ ਸ਼ੀਰਾਜ਼
ਲਹਿੰਦਾ ਪੰਜਾਬ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly