(ਸਮਾਜ ਵੀਕਲੀ)
ਜਿੰਨ੍ਹਾਂ ਜਾਨ ਨਿਸ਼ਾਵਰ ਕੀਤੀ ਸੋਹਣੇ ਵਤਨ ਲਈ,
ਚੁੰਮੇ ਹੱਸ ਹੱਸ ਰੱਸੇ ਫਾਂਸੀ ਵਾਲੇ ਸੋਹਣੇ ਵਤਨ ਲਈ,
ਜੀ ਕਰਦਾ ਮੱਥਾ ਚੁੰਮਣ ਨੂੰ ਉਹਨਾਂ ਦੀਵਾਨਿਆਂ ਦਾ,
ਕਿੱਦਾਂ ਕਰਜ਼ ਚੁਕਾਈਏ ਅਜ਼ਾਦੀ ਦੇ ਪਰਵਾਨਿਆਂ ਦਾ।
ਧੰਨ ਉਹ ਮਾਵਾਂ ਸ਼ੇਰਨੀਆਂ ਜਿੰਨ੍ਹਾਂ ਜੋਧੇ ਜੰਮੇਂ ਸੀ,
ਦੇਸ਼ ਛੁਡਾਉਣਾ ਗੋਰਿਆਂ ਤੋਂ ਗਾਨੇ ਮੌਤ ਦੇ ਬੰਨ੍ਹੇ ਸੀ,
ਜਾਨ ਤਲੀ ਤੇ ਧਰਕੇ ਆਪਣਾ ਫਰਜ਼ ਨਿਭਾਣਿਆਂ ਦਾ,
ਕਿੱਦਾਂ ਕਰਜ਼ ਚੁਕਾਈਏ ਅਜ਼ਾਦੀ ਦੇ ਪਰਵਾਨਿਆਂ ਦਾ।
ਵਿੱਚ ਤਿਰੰਗੇ ਝਲਕਦਾ ਰਹੁ ਜਨੂੰਨ ਸ਼ਹੀਦਾਂ ਦਾ,
ਇਸ ਧਰਤੀ ਤੇ ਡੁੱਲ੍ਹਿਆ ਨਾ ਭੁੱਲਣਾ ਖ਼ੂਨ ਸ਼ਹੀਦਾਂ ਦਾ,
ਕਿਰਦਾਰ ਜੱਗ ਤੇ ਉੱਚਾ ਹੈ ਜੋਧੇ ਜਰਮਾਣਿਆ ਦਾ,
ਕਿੱਦਾਂ ਕਰਜ਼ ਚੁਕਾਈਏ ਅਜ਼ਾਦੀ ਦੇ ਪਰਵਾਨਿਆਂ ਦਾ।
ਅੱਜ ਸਤੱਤਰਵਾਂ ਸਵਤੰਤਰ ਦਿਵਸ ਮਨਾਉਂਦੇ ਨੇ ਲੋਕੀ,
ਲਿਖ ਲਿਖ ਵਾਰਾਂ ਸੂਰਮਿਆਂ ਦੀਆਂ ਗਾਉਂਦੇ ਨੇ ਲੋਕੀ,
ਤਰਸੇਮ ਖ਼ਾਸਪੁਰੀ ਰਿਣੀ ਰਹੂ ਉਹਨਾਂ ਜ਼ਮਾਨਿਆਂ ਦਾ,
ਕਿੱਦਾਂ ਕਰਜ਼ ਚੁਕਾਈਏ ਅਜ਼ਾਦੀ ਦੇ ਪਰਵਾਨਿਆਂ ਦਾ।
ਤਰਸੇਮ ਖ਼ਾਸਪੁਰੀ
ਪਿੰਡ ਖ਼ਾਸ ਪੁਰ ਤਹਿਸੀਲ ਪਾਤੜਾਂ ਜਿਲਾ ਪਟਿਆਲਾ 9700610080
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly