ਮੋਹਾਲੀ (ਸੰਜੀਵ ਸਿੰਘ ਸੈਣੀ) ਲਾਲੜੂ : ਲਾਲੜੂ ਇੰਡਸਟਰੀ ਐਸੋਸੀਏਸ਼ਨ(ਐਲ ਆਈ ਏ) ਤੇ ਇੰਡਸ ਹਸਪਤਾਲ ਵੱਲੋਂ ਲੈਹਲੀ ਤੇ ਲਾਲੜੂ ਦੇ ਮੀਂਹ ਪੀੜਤ ਝੁੱਗੀ-ਝੌਪੜੀ ਆਲਿਆਂ ਨੂੰ ਰਾਸ਼ਨ ਸਮੱਗਰੀ ਵੰਡੀ ਗਈ।ਦੋਹਾਂ ਸੰਸਥਾਵਾਂ ਨੇ ਪਿਛਲੇ ਹਫਤੇ ਪਏ ਭਾਰੀ ਮੀਂਹ ਨਾਲ ਪ੍ਰਭਾਵਿਤ ਹੋਇਆ ਲੋਕਾਂ ਦਾ ਝੁੱੱਗੀਆਂ-ਝੌਪੜੀਆਂ ਵਿੱਚ ਜਾ ਕੇ ਹਾਲ-ਚਾਲ ਵੀ ਪੁੱਛਿਆ।ਇੰਡਸ ਹਸਪਤਾਲ ਦੀ ਟੀਮ ਨੇ ਇਨ੍ਹਾਂ ਲੋਕਾਂ ਨੂੰ ਡਾਇਰੀਆ ਤੇ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਵੀ ਕੀਤਾ।ਐਲ ਆਈ ਏ ਦੇ ਪ੍ਰਧਾਨ ਸੋਹਨ ਸਿੰਘ ਰਾਣਾ, ਜਨਰਲ ਸਕੱਤਰ ਇੰਦਰ ਸਿੰਘ ਧੀਮਾਨ, ਵਿੱਤ ਸਕੱਤਰ ਮਨੋਜ ਕੁਮਾਰ, ਸੰਯੁਕਤ ਸਕੱਤਰ ਸੰਜੈ ਯਾਦਵ,ਪ੍ਰਵੀਨ ਠਾਕੁਰ, ਅਜੈ ਰਾਣਾ ਤੇ ਡਾਕਟਰ ਵੰਦਨਾ ਆਦਿ ਨੇ ਦੱਸਿਆ ਕਿ ਜਿੱਥੇ ਮੀਂਹ ਪ੍ਰਭਾਵਿਤ ਲੋਕਾਂ ਨੂੰ ਇਸ ਭਾਰੀ ਮੀਂਹ ਕਾਰਨ ਰੋਟੀ ਪਾਣੀ ਦਾ ਸੰਕਟ ਵਧਿਆ ਹੈ,ਉੱਥੇ ਇਨ੍ਹਾਂ ਖੇਤਰਾਂ ਵਿੱਚ ਪਾਣੀ ਵਧਣ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਹੈ ਤੇ ਇਸੇ ਲਈ ਐਲ ਆਈ ਏ ਤੇ ਇੰਡਸ ਹਸਪਤਾਲ ਨੇ ਇਨ੍ਹਾਂ ਲੋਕਾਂ ਦੇ ਸੰਕਟ ਨੂੰ ਵੇਖਦਿਆਂ ਇਨ੍ਹਾਂ ਦੀ ਮਦਦ ਕਰਨ ਦਾ ਫੈਸਲਾ ਲਿਆ ਹੈ।ਉਨ੍ਹਾਂ ਕਿਹਾ ਕਿ ਐਲ ਆਈ ਏ ਤੇ ਇੰਡਸ ਹਸਪਤਾਲ ਭਵਿੱਖ ਵਿੱਚ ਇਸੇ ਤਰ੍ਹਾਂ ਸਹਿਯੋਗ ਕਰਦੇ ਹੋਏ ਲੋੜਵੰਦਾਂ ਦੀ ਮਦਦ ਕਰਦੇ ਰਹਿਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly