ਚਿੱਠੀ ਤੋ ਆਤੀ ਜਾਤੀ ਐ…!

(ਸਮਾਜ ਵੀਕਲੀ)

ਜਦੋਂ ਦੇਸ਼ ਵਿੱਚ ਨਸਬੰਦੀ ਦੀ ਮੁਹਿੰਮ ਚੱਲੀ ਤਾਂ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਨੇ ਤਰੱਕੀਆਂ ਲੈਣ ਦੇ ਲਾਲਚ ਵਿੱਚ ਬੜਾ ਹੀ ਗਦਰ ਮਚਾਇਆ। ਜਿਵੇਂ ਮਲੇਰੀਏ ਵਾਲੇ ਡਾਕਟਰ ਤੇ ਕੰਪਾਊਡਰ ਕੁੱਤੇ ਮਾਰਨ ਵੇਲੇ ਪਿੰਡ ਪਿੰਡ ਹੜਲ ਹੜਲ ਕਰਦੇ ਫਿਰਦੇ ਹੁੰਦੇ ਸੀ ਇਸੇ ਤਰ੍ਹਾਂ ਨਸਬੰਦੀ ਵੇਲੇ ਇਹ ਛੜਿਆਂ ਨੂੰ ਲੱਭ ਫਿਰਦੇ ਸੀ। ਉਦੋਂ ਬਹੁਗਿਣਤੀ ਦੇ ਕੁਨੈਕਸ਼ਨ ਜਬਰੀ ਕੱਟੇ…ਤੇ ਸਰਕਾਰੀ ਕਰਮਚਾਰੀਆਂ ਨੇ ਟੀਚੇ ਪੂਰੇ ਕਰਦੀਆਂ ਬਹੁਤ ਦੀ ਦੁਨੀਆਂ ਉਜਾੜ ਦਿੱਤੀ ਸੀ।

ਸਾਡੇ ਨਾਲ ਜਿਹੜਾ ਬੰਦਾ ਕੰਮ ਕਰਦਾ ਸੀ, ਉਹ ਬੜਾ ਹੀ ਘੁੱਟਿਆ ਜਿਹਾ ਰਿਹਾ ਕਰੇ…ਅਸੀਂ ਬਹੁਤ ਛੇੜਨਾ ਪਰ ਉਹਨੇ ਆਪਣਾ ਮੂੰਹ ਨਾ ਪੱਟਣਾ…ਅਸੀਂ ਸੋਚਣਾ ਕਿ ਕੋਈ ਸੱਟ ਵੱਡੀ ਹੀ ਲੱਗੀ ਹੈ ਕਿ ਜਿਹੜਾ ਬੋਲਦਾ ਨਹੀਂ । ਬੰਦਾ ਬੋਲੇ ਕੀ..? ਜਦੋਂ ਬੰਦੇ ਦਾ ਬਾਗ ਹੀ ਪੱਟਿਆ ਜਾਵੇ! ਘਰ ਬਾਰ ਤੇ ਅਚਿੰਤੇ ਬਾਜ਼ ਪੈ ਜੇ..ਫੇਰ ਬੰਦਾ ਬੋਲੇ ਵੀ ਕੀ ਤੇ ਕੀਹਦੇ ਨਾਲ ਗੱਲ ਕਰੇ?
ਜੋ ਉਸ ਨਾਲ ਹੋਇਆ ਉਹ ਤੁਸੀਂ ਵੀ ਸੁਣ ਲਵੋ.. ਫੇਰ ਨਾ ਕਿਹੋ ਬਾਬਾ ਇਲਤੀ ਕੋਈ ਲਕੋ ਰੱਖਦਾ। ਹੁਣ ਇਹ ਨਾ ਪੁੱਛਣ ਲੱਗ ਪਿਓ ਇਹ ਕਿਹੜੇ ਪਿੰਡ ਦੀ ਕਥਾ ਬਾਕੀ ਇਹ ਗੱਲ ਨਿਰੋਲ ਕਲਪਨਾ ਨਹੀਂ ਸੋਲਾਂ ਆਨੇ ਸੱਚ ਹੈ। ਜਵਾਂ ਆਪਣੇ ਪ੍ਰਧਾਨ ਸੇਵਕ ਦੇ ਬੋਲਾਂ ਵਰਗੀ… ਜੋ ਕਹੂੰਗਾ… ਕਰੂੰਗਾ… ਨੀ….।

ਜੇ ਕਿਸੇ ਬੰਦੇ ਜਾਂ ਜਨਾਨੀ ਦੇ ਨਾਲ ਇਹਦਾ ਮੁੜੰਗਾ ਮਿਲ ਗਿਆ, ਤਾਂ ਫੇਰ ਇਸ ਨੂੰ ਇਤਫਾਕ ਸਮਝਣਾ ਜਾਂ ਕਲਪਿਤ ਹੀ ਸਮਝਣਾ….. ਹੈ…
ਆਪਾਂ ਤੇ ਕਦੇ ਸੱਚ ਬੋਲੇ ਨਹੀਂ ਜੋ ਦਿਖਦਾ ਉਹੀ ਦੱਸੀ ਹੈ.. ਬਸ ਫਰਕ ਐਨਾ ਕੁ ਹੈ.. ਤੁਸੀਂ ਅੰਦਰ ਵੜ ਕੇ ਗੱਲਾਂ ਕਰਦੇ ਹੋ, ਇਲਤੀ ਮੰਚ ਤੇ ਕਰਦਾ । ਸੱਥ ਵਿੱਚ ਬੰਦਾ ਝੂਠ ਨਹੀਂ ਬੋਲਦਾ… ਜੇ ਕੋਈ ਬੋਲੇ ਵੀ ਤਾਂ ਉਸਨੂੰ ਪਿੱਛਾ ਛੁਡਾਉਣਾ ਦੁੱਬਰ ਹੋ ਜਾਂਦਾ । … ਪਰੇ ਵਿੱਚ ਬੰਦਾ ਕਦੇ ਝੂਠ ਨੀ ਬੋਲਦਾ… ਨਾਲੇ ਝੂਠ ਬੋਲਿਆ ਕੀ ਹੋਣਾ…! ਭਲਾ ਕੈਪਟਨ ਨੂੰ ਕੁੱਝ ਹੋਇਆ … ਅਗਲੇ ਗੁਟਕੇ ਦੀ ਸਹੁੰ ਚੁਕੀ ਸੀ…. ਹੁਣ ਤੁਸੀਂ ਸਮਝ ਲੋ.. ਕੌਣ ਸ਼ਕਤੀਮਾਨ…ਹੈ?….

ਗੱਲ ਨਾਥੀ ਨੇ ਸ਼ੁਰੂ ਕਰਦਿਆਂ ਕਿਹਾ…
ਜਦੋਂ ਮੈ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਤਾਂ ਅਸੀਂ ਰੋਟੀ ਸਾਰੇ ਰਲ ਕੇ ਖਾਦੇ ਸੀ… ਉਸ ਦੇ ਵਿੱਚ ਤਰ੍ਹਾਂ ਤਰ੍ਹਾਂ ਦਾਲਾਂ.. ਸਬਜੀਆਂ ਤੇ ਰੋਟੀਆਂ ਹੁੰਦੀਆਂ ਸੀ… ਕੋਈ ਜਾਤਪਾਤ ਦਾ ਦੇਸੀ ਵਿਦੇਸ਼ੀ ਦਾ ਪਤਾ ਹੀ ਨਹੀਂ ਹੁੰਦਾ। ਗੱਲਾਂ ਵੀ ਭਾਂਤ ਭਾਂਤ ਦੀਆਂ … ਸਲੂਣੀਆਂ ਤੇ ਬੇ ਸੁਆਦੀਆਂ.. ਖੱਟੀਆਂ ਮਿੱਠੀਆਂ…. ਸਾਡੇ ਨਾਲ ਬਹੁਗਿਣਤੀ ਬੇਜ਼ਮੀਨੇ ਜਾਂ ਘੱਟ ਜ਼ਮੀਨਾਂ ਵਾਲੇ ਵੀ ਹੁੰਦੇ ਸੀ… ਤੇ ਯੂਪੀ ਬਿਹਾਰੀ.. ਤੇ ਦੱਬੇ ਕੁੱਚਲੇ ਦਲਿਤ ਵੀ ਸਨ… ਸਾਰਾ ਦਿਨ ਜਾਨ ਤੋੜ ਕੇ ਕੰਮ ਕਰਦੇ ਸੀ… ਇਕ ਦਿਨ ਕੀ ਹੋਇਆ … ਜੋ ਹੋਇਆ .. ਤੁਸੀਂ ਕੀ ਲੈਣਾ… ਦੇਖ ਕਿਵੇ ਸ਼ਿਕਾਰੀ ਕੁੱਤੀ ਵਾਂਗੂੰ ਕੰਨ ਚੱਕ ਲੇ..
ਖੈਰ…. ਤੁਸੀਂ ਆ ਸੁਣੋ ਜਿਹੜੀ ਸਾਡੇ ਸਰਦਾਰ ਸਾਹਿਬ ਦੇ ਨਾਲ ਹੋਈ….
ਹੋਇਆ ਇਸ ਤਰ੍ਹਾਂ ਕਿ ਉਹ ਇਹ ਵਾ.. ਆ… ਆਪਣਾ ਗਿੱਲ ਸਾਹਿਬ ਸਰਦਾਰ ਮੈੰਗਲ ਸਿਉ… ਭਲੇ ਵੇਲੇ ਸਰਕਾਰੂ ਬੰਦਾ ਹੁੰਦਾ ਸੀ .. ਸਲੋਤਰੀ..ਪਸ਼ੂ ਹਸਪਤਾਲ ਦੇ … ਸਿਹਤ ਵਿਭਾਗ ਵਿੱਚ .. ਇਹਨਾਂ ਸਾਇਕਲ ਚੱਕ ਕੇ ਪਿੰਡ ਪਿੰਡ ਲੋਦੇ ਦੇਵਾਂ ਲਾਉਦੇ ਫਿਰਨਾ ਕਦੇ ਡੀ ਡੀ ਟੀ ਛਿੜਕਦੇ…. ਕਦੇ ਮੱਝਾਂ ਨੂੰ ਮੂੰਹ ਖੁਰ ਦੀ ਦਵਾਈ ਦੇਦੇ… ਪਿੰਡ ਪਿੰਡ ਤੁਰ ਫਿਰਨਾ…. ਉਦੋਂ ਹੀ ਸਰਕਾਰ ਨੇ ਨਸਬੰਦੀ ਮੁਹਿੰਮ ਸ਼ੁਰੂ ਕਰ ਦਿੱਤੀ …. ਐਮਰਜੈੱਸੀ ਤੋਂ ਬਾਅਦ ਦੀ ਗੱਲ.. ਜਾਂ . ਪਰ ਪੱਕਾ ਪਤਾ ਨਹੀਂ … ਇਹ ਦੇ ਘਰ ਬਾਲ ਬੱਚੇ ਸਨ… ਇਹਦੀ ਡਾਕਟਰ ਦੇ ਜੋਰ ਪਾਉਣ ਤੇ ਨਸਬੰਦੀ ਕਰਵਾ ਲਈ…. ਕੁਨੈਕਸ਼ਨ ਕਟਾ ਦਿੱਤਾ…. ਸਰਕਾਰੀ ਮੁਲਾਜ਼ਮ ਸੀ… ਅਗਲਿਆਂ ਭੱਤੇ ਦਾ ਲਾਲਚ ਦੇ ਤਾ… ਉਦੋਂ ਕਿਲੋ ਦੇਸੀ ਘਿਓ ਮਿਲਦਾ ਸੀ… ਦੋ ਸੌ ਰੁਪੀਆ ਵੀ.. ਤਨਖਾਹ ਘੱਟ ਹੁੰਦੀ ਸੀ. ਕੁਨੈਕਸ਼ਨ ਕੀ ਕੱਟਿਆ. ਬਸ..
…ਇਹਦੇ ਮਨ ਵਿੱਚ ਡਰ ਬੈਠ ਗਿਆ ਕਿ ਮੈ ਹੁਣ ਬੰਦਾ ਨਹੀ ਰਿਹਾ ਜਨਾਨੜਾ ਬਣ ਗਿਆ…. ਕੁਦਰਤੀ ਇਹ ਕਿਸੇ ਨਾਲ ਹਸਪਤਾਲ ਵਿੱਚ ਲੜ ਪਿਆ.. ਇਹ ਹੱਡਾਂ ਦਾ ਤਗੜਾ ਸੀ ਇਹਨੇ ਬੰਦੇ ਦੇ ਧੌਣ ਵਿੱਚ ਹੂਰਾ ਕੀ ਮਾਰਿਆ. ਮਰ ਗਿਆ. ਬੰਦਾ…. ਕੇਸ ਬਣ ਗਿਆ … ਸਜ਼ਾ ਹੋ ਗੀ… ਵੀਹ ਸਾਲੀ ਕੱਟ ਕੇ ਜੇਲ੍ਹ ਤੋਂ ਜਦ ਪਿੰਡ ਆਇਆ … ਹੋਰ ਸੁਣ ਇਹਨਾਂ ਦੇ ਗੁਆਂਢ ਵਿੱਚ ਪੰਡਿਤ ਬਨਵਾਰੀ ਦੀ ਦੁਕਾਨ ਸੀ.. ਉਹਦੇ ਪੰਜ ਮੁੰਡੇ ਸੀ ਸਾਰਿਆਂ ਤੋਂ ਛੋਟਾ ਹੱਟੀ ਤੇ ਬੈਠਦਾ ਸੀ… ਇਹ ਦੀ ਘਰਦੀ ਸੌਦਾ ਪੱਤਾ ਲੈਣ ਜਾਂਦੀ.. ਤਾਂ ਉਹ ਰੂੰਗਾ ਵੀ ਦੇਦਾ… ਇਹਦੀ ਘਰਦੀ ਦੀ ਸੀਟੀ ਉਸ ਨਾਲ ਰਲਗੀ.. .. ਇਹ ਹਸਪਤਾਲ ਵਿੱਚ ਬਨਵਾਰੀ ਦਾ ਮੱਦੀ ਇਹਦੇ ਘਰ… ਬਾਹਮਣ ਦਾ ਤਲਵਾਰ ਵਰਗਾ.. ਨੱਕ..ਸੀ… ਪਤਾ ਉਸ ਵੇਲੇ ਹੀ ਲੱਗਿਆ …ਜਦੋਂ ..ਇਹਦੀ ਘਰਦੀ ਨੇ ਗੋਰਾ ਚਿੱਟਾ ਮੁੰਡਾ ਜੰਮ ਤਾ…. ਇਹ ਕਾਲੇ ਤਵੇ ਵਰਗਾ… ਤੇ ਮੁੰਡਾ …. ਅੰਗਰੇਜ਼ਾਂ ਵਰਗਾ.. ਪਿੰਡ ਵਿੱਚ ਗੱਲ ਘੁੰਮਗੀ… ਇਹ ਕਈ ਮਹੀਨੇ ਘਰੋਂ ਨਾ ਨਿਕਲਿਆ … ਤੀਵੀਂ ਵੀ ਇਹਨੇ ਕੁੱਟੀ…. ਪਰ ਚੰਦ ਤੇ ਚੜ੍ਹ ਗਿਆ ਸੀ… ਜੁਆਕ ਜਦੋਂ ਹੁਸ਼ਿਆਰ ਹੋਇਆ .. ਤਾਂ ਜੁਆਕਾਂ ਉਹਦਾ ਨਾਂ ਮੱਦੀ ਪਕਾ ਦਿੱਤਾ… ਉਹਦੇ ਨੈਣ ਨਕਸ਼ ਮੱਦੀ ਵਰਗੇ ਸੀ… ਸਾਰੇ ਪਿੰਡ ਨੂੰ ਪਤਾ ਸੀ.. ਫੇਰ ਇਹ ਭੁਕੀ ਖਾਣ ਲੱਗ ਗਿਆ … ਜ਼ਮੀਨ ਗਹਿਣੇ ਧਰ ਦਿੱਤੀ … ਪਰ ਇਹਦੀ ਤੀਵੀਂ ਨਾ ਰੁਕੀ…. ਚਾਰ ਕੁ ਸਾਲ ਬਾਅਦ ਇਕ ਫੇਰ ਮੁੰਡਾ ਹੋ ਗਿਆ …. ਸਭ ਫੇਰ ਇਹ ਘਰ ਛੱਡ ਕੇ ਇਥੇ ਸ਼ਹਿਰ ਰਹਿਣ ਲੱਗਾ ਪਹਿਲਾਂ … ਰਾਜ ਮਿਸਤਰੀਆਂ ਨਾਲ ਕੰਮ ਕੀਤਾ ਹੁਣ ਆ… ਤੇਰੇ ਸਾਹਮਣੇ ਬੈਠਾ …. ਕੰਮ ਨੂ ਧੂਸ ਐ… ਗਿੱਲ ਸਾਹਿਬ ਸਰਦਾਰ ਮੈੰਗਲ ਸਿੰਘ ….?””
ਉਹਦੀ ਗੱਲ ਸੁਣ ਕੇ ਸਾਰੇ ਚੁੱਪ ਹੋ ਗਏ ਕੋਈ ਨਾ ਬੋਲਿਆ ਤੇ ਨਾ ਉਹ ਕੁੱਝ ਬੋਲਿਆ … ਚੁੱਪ ਚਾਪ ਰੋਟੀ ਖਾਧਾ ਰਿਹਾ…. ਜਦ ਨੂੰ ਛੁੱਟੀ ਖਤਮ ਹੋਣ ਦਾ ਟੈਮ ਹੋ ਗਿਆ … ਸਾਰੇ ਕੰਮੀ ਜਾ ਲੱਗੇ..
ਬਿੱਲੂ ਕਹਿੰਦਾ ਜਦ ਇਹਦਾ ਪ੍ਰੇਸ਼ਨ ਹੋਇਆ ਸੀ… ਕੁਨੈਕਸ਼ਨ ਕੱਟਿਆ ਹੋਇਆ ਸੀ.. ਫੇਰ ਮੁੰਡੇ ਕਿਵੇਂ ਹੋ ਗਏ…?
ਮੈਨੂੰ ਸਾਲੀ ਸਮਜ਼ ਨੀ ਲੱਗੀ.. ਉਹ ਮੁੰਛਾਂ ਵਿੱਚ ਹੱਸਦਾ ਬੋਲਿਆ .ਤੇ ਨਾਲੇ ਹੱਸ ਪਿਆ…!

ਤੂ ਵੀ ਜਵਾਂ ਹੀ ਫੁੱਦੂ ਹੈ..ਬਾਰਾਂ…ਮੁੱਠੀ ਕਲੰਨ.ਮੇਰਿਆ.ਸਾਲਿਆ ..ਕੁਨੈਕਸ਼ਨ…ਇਹਦਾ ਕੱਟਿਆ ਸੀ… ਘਰਵਾਲ਼ੀ ਦਾ ਤਾਂ ਚੱਲਦਾ ਸੀ…ਉਹਨੇ ਗੁਆਂਢੀ ਨਾਲ ਕੁੰਡੀ ਲਾ ਲੀ..ਬਲਦੇਵ ਨੇ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੀਆਂ ਇਕ ਕਥਾ ਸੁਣਾਈ…
ਸਾਡੇ ਨਾਲ ਇਕ ਬਿਹਾਰੀ ਕੰਮ ਕਰਦਾ ਸੀ…ਖੇਤੀਬਾੜੀ ਦਾ….ਪਿਛਲੇ ਤਿੰਨ ਚਾਰ ਸਾਲ ਤੋਂ …ਮੋਟਰ ਤੇ ਰਹਿੰਦਾ ਸੀ…ਦੋ ਕੁ ਸਾਲ ਬਾਅਦ ਉਹਦੇ ਘਰੋਂ ਚਿੱਠੀ ਆਈ..ਕਿ.ਆਪ ਬਾਪ ਬਣ ਗਏ…ਹੋ…! ਚਿੱਠੀ ਪੜ੍ਹ ਕੇ ਬਿਹਾਰੀ ਬੜਾ ਖੁਸ਼…ਅਰੇ ਸਰਦਾਰ ਜੀ ਹਮ ਵੀ ਬਾਪ ਬਣਗੇ….ਹਮਕੋ ਪੈਸਾ ਦੋ ਹਮ ਛੈਰ ਜਾਏਗਾ..ਫਿਲਮ ਦੇਖੇਗਾ….!
ਬਿਹਾਰੀ ਬਾਗੋ ਬਾਗ ਹੋਇਆ ਫਿਰੇ…ਮੇਰੀ ਘਰਦੀ ਤੇ ਬੇਬੇ ਹੱਸ ਹੱਸ ਦੂਹਰੀ ਹੋਣ…ਨੀ ਬਾਹਗੁਰੂ…ਕਲਯੁਗ ਆ ਗਿਆ …।
ਬਲਦੇਵ ਕਹਿੰਦਾ… ਮੇਰਿਆ ਸਾਲਿਆ ਤੈਨੂੰ ਚਾਰ ਸਾਲ ਹੋ ਗੇ ਤੈਨੂੰ ਸਾਡੇ ਨਾਲ ਕੰਮ ਕਰਦੀਆਂ ਨੂੰ ਫੇਰ ਇਹ ਮੁੰਡਾ ਕਿਥੋ ਆ ਗਿਆ …?””
ਸਰਦਾਰ ਜੀ…ਅਾਪ ਵੀ ਬਾਤ ਕਾ ਮੁਰਗਾ ਬਣਾਤੇ ਹੋ…ਚਿੱਠੀ ਤੋ ਆਤੀ-ਜਾਤੀ..ਥੀ..
ਹਮਰੀ ਲੋਗਾਈ ਹਮ ਸੇ ਬਹੁਤ ਪਿਆਰ ਕਰਤੀ ਹੈ.. ਮੀਨਾ ਰਾਣੀ ਹੈ!”” ਬਈਆ ਬੋਲਿਆ ….ਸੀ!

?
ਇਕ ਬਹੁਤੇ ਤੱਤੇ ਨੇ ਪੁੱਛਿਆ ਕਿ ਤੂੰ ਦੱਸ…ਬਿਹਾਰੀ ਤੇ ਸਰਦਾਰ ਦੇ ਵਿੱਚ ਕੀ ਫਰਕ ਹੈ …ਹੁਣ…ਤੂੰ ਬਿਹਾਰੀ ਦੀਆਂ ਗੱਲਾਂ ਕਰੀ ਜਾਨੇ ਆ…!””
ਕੀ ਮਤਬਲ….?
ਯਾਰ ਸਾਰੀ ਰਮਾਇਣ ਸੁਣ ਲਈ. ਇਹ ਸਰਦਾਰ ਪੁੱਛਣ ਲੱਗੇ ਹਨ ਕਿ..ਕੈਦੋ ਹੀਰ ਦਾ ਮਾਮਾ ਲੱਗਦਾ ਸੀ .?…
ਹੁਣ ਬਹੁਤੇ ਜਾਣਦੇ ਹਨ ਕਿ ਮੁਸਲਮਾਨ ਤੇ ਭਾਪਿਆ ਦੇ ਵਿੱਚ ਰਿਸ਼ਤੇ ਵਿੱਚ ਫੁਫੜ ਨੀ ਹੁੰਦਾ. ਇਹ ਸਾਲੇ ਬਹਿਣੌਈ ਦੀ ਕੁੜੀ ਮੁੰਡੇ ਦਾ ਵਿਆਹ ਕਰਦੇ ਆ..ਇਸ ਕਰਕੇ ਇਕ ਦੂਜੇ ਸਾਲੇ ਤੇ ਕੁੜਮ ਹੀ ਲੱਗਦੇ ਹਨ..

..ਜਿਵੇ ਹੁਣ ਆ ਬਹੁਤੇ ਬਾਹਰਲਿਆਂ ਦੇ ਵਿੱਚੋਂ ਅੱਧਿਆ ਦੇ ਇਹੋ ਹਾਲ ਹੈ। ਸਰਦਾਰ ਜੀ…ਜਗੀਰਦਾਰ ਜੀ…ਤੇ ਕੈਨੇਡਾ ਵਾਲੇ. ਇੰਗਲੈਂਡ ਵਾਲੇ….ਜਿਹੜੇ ਨੱਬੇ ਤੋਂ ਬਾਅਦ ਗਏ ਹਨ….!””

ਉਹ ਬਸ ਕਰੋ ਬਾਬੂ ਜੀ ਆ ਰਹੇ ਨੇ…ਸਭ ਆਪਣੇ ਕੰਮ ਵੱਲ ਡੱਬੇ ਚੱਕ ਕੇ ਤੁਰ ਗਏ..!
ਹੁਣ ਜੇ ਨਾ ਮੰਨੋ ਤਾਂ ਇਹ ਗੱਲ ਤੇ ਕੁੱਝ ਵੀ ਨਹੀ…. ਜੇ ਮੰਨੀੇ..ਤਾਂ ਬਹੁਤ ਵੱਡੀ ਹੈ…!
ਫੇਰ ਤੇ ਚਿੱਠੀ ਤੋ ਆਤੀ ਜਾਤੀ ਹੈ…ਨਾ…..ਸਰਦਾਰ ਜੀ…!

ਬਾਬਾ ਇਲਤੀ
94643 70823

Previous articleਰੇਲਯਾਰਡ ਗੋਲੀਬਾਰੀ ਵਿੱਚ ਮਾਰੇ ਗਏ ਸਿੱਖ ਨੂੰ ਨਾਇਕ ਵਜੋਂ ਯਾਦ ਕੀਤਾ
Next article‘ਰੰਗ ਚੜ੍ਹਿਆ ਤੇਰੇ ਸੰਵਿਧਾਨ ਦਾ’ ਗੀਤ ਕੀਤਾ ਗਿਆ ਰਿਲੀਜ਼