(ਸਮਾਜ ਵੀਕਲੀ)
ਜਿਉਂਦਾ ਰਹਿ ਤੂੰ ਅੱਖ਼ਰ ਬਾਬੇ।
ਜਿਉਂਦੀ ਰਹਿ ਨੀ ਭੈਣ ਕਿਤਾਬੇ।
ਜਿਸਨੇ ਲਾਇਆ ਸੋਹਣੇ ਹਿਸਾਬੇ,
ਜਿਉਂਦਾ ਰਹਿ ਤੂੰ ਅੱਖ਼ਰ ਬਾਬੇ
ਜਿਉਂਦੀ ਰਹਿ ਨੀ ਭੈਣ ਕਿਤਾਬੇ।
ਪਤਾ ਨਹੀਂ ਕਿਹੜੇ ਰਾਹ ਪੈਣਾ ਸੀ,
ਪਤਾ ਨਹੀਂ ਕਿਸ ਨਾਲ ਵਾਹ ਪੈਣਾ ਸੀ।
ਤੇਰੇ ਨਾਲ ਗੱਲਾਂ ਤੇਰੇ ਲਗਦੇ ਆਢੇ
ਜਿਉਂਦਾ ਰਹਿ ਤੂੰ ਅੱਖ਼ਰ ਬਾਬੇ
ਜਿਉਂਦੀ ਰਹਿ ਨੀ ਭੈਣ ਕਿਤਾਬੇ।
ਨਸ਼ੇ ਖਾਂਦੇ ਜਾ ਚੋਰ ਫਿਰ ਬਣਦੇ,
ਮਾਰਦੇ ਠੱਗੀ ਚੋਰੀ, ਖਾਲੀ ਰਹਿੰਦੇ
ਰੋਟੀ ਬਿਨ ਸਾਬੇ,
ਜਿਉਂਦਾ ਰਹਿ ਤੂੰ ਅੱਖ਼ਰ ਬਾਬੇ
ਜਿਉਂਦੀ ਰਹਿ ਨੀ ਭੈਣ ਕਿਤਾਬੇ।
ਜ਼ਿਦਗੀ ਜਿਉਣਾਂ ਵੀ ਸਿਖਾਇਆ,
ਬੋਲ ਚਾਲ ਦਾ ਢੰਗ ਵੀ ਬਣਾਇਆ,
ਖ਼ਾਲੀ ਰਹਿੰਕੇ ਵੀ ਭਰੇ ਅਖਵਾਇਆ,
ਨੱਚਿਆ ਮਸਤ ਮਨ ਜਿਓ ਕਾਬੇ
ਜਿਉਂਦਾ ਰਹਿ ਤੂੰ ਅੱਖ਼ਰ ਬਾਬੇ
ਜਿਉਂਦੀ ਰਹਿ ਨੀ ਭੈਣ ਕਿਤਾਬੇ।
ਸਿਕੰਦਰ ਚੰਦ ਭਾਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly