ਜਦ ਵੀ ਚੁੱਕ ਕੇ ਵੇਖੀਏ

(ਸਮਾਜ ਵੀਕਲੀ)

ਜਦ ਵੀ ਚੁੱਕ ਕੇ ਵੇਖੀਏ ਅਖਬਾਰ ਨੂੰ,
ਲੜ ਕੇ ਮਰਦਾ ਵੇਖੀਏ ਸੰਸਾਰ ਨੂੰ।

ਭਾਰ ਫਿਰ ਹਲਕਾ ਲੱਗਣ ਲੱਗ ਪੈਂਦਾ ਹੈ,
ਸਾਰੇ ਰਲ ਕੇ ਚੁੱਕੀਏ ਜੇ ਕਰ ਭਾਰ ਨੂੰ।

ਵਾਰਨੀ ਕੀ ਜਾਨ ਉਸ ਨੇ ਯਾਰ ਤੋਂ,
ਸਮਝਦਾ ਹੈ ਖੇਡ ਜਿਹੜਾ ਪਿਆਰ ਨੂੰ।

ਕੱਲਾ ਉਹ ਸ਼ਿੰਗਾਰ ਹੀ ਕਰਦੀ ਨਹੀਂ,
ਬਹੁਤ ਕੁਝ ਹੈ ਕਰਨਾ ਪੈਂਦਾ ਨਾਰ ਨੂੰ।

ਇਸ ਦੇ ਅੱਗੇ ਫੇਲ੍ਹ ਸਭ ਹਥਿਆਰ ਨੇ,
ਸਮਝੀ ਨਾ ਜਾਓ ਨਿਕੰਮਾ ਪਿਆਰ ਨੂੰ।

ਜਿਸ ਦੀਆਂ ਝਿੜਕਾਂ ਰੁਆ ਸਨ ਦਿੰਦੀਆਂ,
ਨੈਣ ਤਰਸਣ ਅੱਜ ਉਦ੍ਹੇ ਦੀਦਾਰ ਨੂੰ।

ਉਸ ਨੇ ਜੀਵਨ ਵਿੱਚ ਤਰੱਕੀ ਕੀਤੀ ਹੈ,
ਜਿਸ ਨੇ ਦੁਸ਼ਮਣ ਸਮਝਿਆ ਹੰਕਾਰ ਨੂੰ।

ਮਹਿੰਦਰ ਸਿੰਘ ਮਾਨ
ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ
Next articleਜੇ ਕਰ ਆਪਣੇ ਹੱਥੀਂ ਯਾਰਾ