(ਸਮਾਜ ਵੀਕਲੀ)
ਟਾਈਮ ਰਹਿ ਗਿਆ ਆਪਣਾ ਥੋੜਾ,
ਫਿਰ ਦੇਖੋ ਕਿਹੜਾ ਲਾਊਗਾ ਮੋੜਾ,
ਜਿਹੜਾ ਮਰਜ਼ੀ ਆਜੇ ਨਵਾਂ ਘੋੜਾ,
ਘਰ ਤਾਂ ਆਪਣਾ ਈ ਭਰਨਾ ਏ,
ਆਪਾਂ ਕੁਰਸੀ- ਕੁਰਸੀ ਲੜੀਏ ਲੋਕਾਂ ਤੋਂ ਕੀ ਕਰਨਾ ਏ।
ਇਹ ਬਰਸਾਤੀ ਡੱਡੂ ਬਣ ਆਉਂਦੇ,
ਮੁੜਕੇ ਫਿਰ ਨਾ ਫੇਰਾ ਪਾਉਦੇ,
ਲੋਕਾਂ ਤਾਈਂ ਬੁੱਧੂ ਬਣਾਉਂਦੇ,
ਹਰ ਸਮੇਂ ਲੋਕਾਂ ਈ ਮਰਨਾ ਏ
ਆਪਾਂ ਕੁਰਸੀ-ਕੁਰਸੀ ਲੜੀਏ, ਲੋਕਾਂ ਤੋਂ ਕੀ ਕਰਨਾ ਏ।
ਵੋਟਾਂ ਵੇਲੇ ਬਾਪੂ ਕਹਿੰਦੇ ,
ਮੁੜ ਕੇ ਸਾਰ ਨਾ ਕੋਈ ਲੈਦੇ,
ਛਿੱਤਰ ਸਦਾ ਲੋਕਾਂ ਦੇ ਪੈਂਦੇ,
ਲੋਕਾਂ ਜਿੱਤ ਕੇ ਵੀ ਹਰਨਾ ਏ,
ਆਪਾਂ ਕੁਰਸੀ-ਕੁਰਸੀ ਲੜੀਏ, ਲੋਕਾਂ ਤੋਂ ਕੀ ਕਰਨਾ ਏ।
“ਬਲਕਾਰ” ਸਦਾ ਸੱਚੀਆ ਸੁਣਾਵੇਂ,
“ਭਾਈ ਰੂਪੇ” ਵਾਲਾ ਲਿਖ ਗਾਵੇ,
ਲੀਡਰਾਂ ਨੂੰ ਨਾ ਇਹ ਗੱਲ ਭਾਵੇਂ,
ਸੱਚ ਤਾਂ ਪੈਣਾ ਜ਼ਰਨਾ ਏ,
ਆਪਾਂ ਕੁਰਸੀ-ਕੁਰਸੀ ਲੜੀਏ, ਲੋਕਾਂ ਤੋਂ ਕੀ ਕਰਨਾ ਏ।
ਆਪਾਂ ਕੁਰਸੀ-ਕੁਰਸੀ ਲੜੀਏ ਲੋਕਾਂ ਤੋਂ ਕੀ ਕਰਨਾ ਏ।
ਬਲਕਾਰ ਸਿੰਘ “ਭਾਈ ਰੂਪਾ”
ਰਾਮਪੁਰਾ ਫੂਲ, ਬਠਿੰਡਾ।
8727892570
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly