ਆਓ ਦੀਵਾਲੀ ਕੁਝ ਇਸ ਤਰ੍ਹਾਂ ਮਨਾਈਏ

(ਸਮਾਜ ਵੀਕਲੀ)

ਇਸ ਸਾਲ ਦੀਵਾਲੀ ਕੁਝ ਇਸ ਤਰ੍ਹਾਂ ਮਨਾਉਂਣਾ ਹੈ ਦੋਸਤੋ
ਸਭਨਾ ਨੇ ਇੱਕ ਇੱਕ ਬੂਟਾ ਜ਼ਰੂਰ ਲਗਾਉਣਾ ਹੈ ਦੋਸਤੋ
ਨਫ਼ਰਤ ਨੂੰ ਭੁਲਾ ਕੇ ਦੀਪ ਖੁਸ਼ੀਆਂ ਦੇ ਜਗਾਉਣਾ ਹੈ ਦੋਸਤੋ
ਨਾ ਰਹਿ ਜਾਵੇ ਕੋਈ ਗਮ ਨਾ ਸ਼ਿਕਾਇਤ ਦੋਸਤੋ
ਦੀਪ ਦੀਆਂ ਦੀਵਾਰਾਂ ਤੇ ਖ਼ੁਸ਼ੀਆਂ ਦੇ ਰੰਗ ਲਗਾਉਣਾ ਹੈ ਦੋਸਤੋ
ਇਸ ਸਾਲ ਦੀਵਾਲੀ ਕੁਝ ਇਸ ਤਰ੍ਹਾਂ ਮਨਾਉਂਣਾ ਹੈ ਦੋਸਤੋ
ਸਭਨਾ ਨੇ ਇੱਕ ਇੱਕ ਬੂਟਾ ਜ਼ਰੂਰ ਲਗਾਉਣਾ ਹੈ ਦੋਸਤੋ—–
ਤੁਸੀਂ ਮੰਦਰ ਹੈ ਸਜਾਉਣਾ ਅਸੀਂ ਮਸਜਿਦ ਸਜਾਵਾਂਗੇ ਦੋਸਤੋ
ਨਫ਼ਰਤਾਂ ਭੁਲਾ ਕੇ ਦੀਪ ਦੋਸਤੀ ਦਾ ਜਗਾਉਣਾ ਹੈ ਦੋਸਤੋ
ਇਸ ਸਾਲ ਦੀਵਾਲੀ ਕੁਝ ਇਸ ਤਰ੍ਹਾਂ–
ਸਭਨਾ ਨੇ ਇੱਕ ਇੱਕ ਬੂਟਾ——-
ਰੰਗ ਬਰੰਗੀਆਂ ਮਠਿਆਈਆਂ ਤੋਂ ਬਚਣਾ ਹੈ ਦੋਸਤੋ
ਘਰ ਦੇ ਕੱਢੋ ਖੋਏ ਦੀ ਬਰਫ਼ੀ ਪੇੜੇ ਬਨਾਉਣਾ ਹੈ ਦੋਸਤੋ
ਆਤਿਸ਼ਬਾਜ਼ੀ ਤੋਂ ਤਾਂ ਕੋਸ਼ਾਂ ਦੂਰ ਹੀ ਰਹਿਣਾ,
ਲਖਾਂ ਜੀਵਾਂ, ਮਰੀਜ਼ਾਂ ਨੂੰ ਸ਼ੋਰ ਤੇ ਹਵਾ ਪਰਦੂਸ਼ਣ ਤੋਂ ਬਚਾਉਣਾ ਹੈ ਦੋਸਤੋ
ਇਸ ਸਾਲ ਦੀਵਾਲੀ ਕੁਝ ਇਸ ਤਰ੍ਹਾਂ ਮਨਾਉਂਣਾ ਹੈ ਦੋਸਤੋ
ਸਭਨਾ ਨੇ ਇੱਕ ਇੱਕ ਬੂਟਾ ਜ਼ਰੂਰ ਲਗਾਉਣਾ ਹੈ ਦੋਸਤੋ
ਸ਼ਹੀਦ ਸੈਨਿਕਾਂ,ਕਰੋਨਾ ਵਾਰਿਅਰਜ਼
ਦੇ ਨਾਂ ਦਾ ਦੀਪਕ ਜ਼ਰੂਰ ਜਗਾਉਣਾ ਹੈ ਦੋਸਤੋ।
ਬਾਰਡਰ ਤੇ ਲੜ ਰਹੇ ਸੈਨਿਕਾਂ, ਕਿਸਾਨਾਂ ਨੂੰ ਦਿਲੋ ਨਾ ਭੁਲਾ ਦੇਣਾ ਹੈ ਦੋਸਤੋ
ਇਸ ਸਾਲ ਦੀਵਾਲੀ———
ਸਭਨਾ ਨੇ ਇੱਕ ਇੱਕ ਬੂਟਾ——-
ਕਲ਼ਮ ਤੋਂ ਕਲ਼ਮ ਦਾ ਦੀਪ ਜਗਾ ਕੇ ਕਲਮਾਂ ਦਾ ਕਾਫ਼ਲਾ ਹੋਰ ਵਧਾਉਣਾ ਹੈ ਦੋਸਤੋ
ਇਸ ਸਾਲ ਦੀਵਾਲੀ ਕੁਝ ਇਸ ਤਰ੍ਹਾਂ ਮਨਾਉਂਣਾ ਦੋਸਤੋ
ਸਭਨਾ ਨੇ ਇੱਕ ਇੱਕ ਬੂਟਾ ਜ਼ਰੂਰ ਲਗਾਉਣਾ ਹੈ ਦੋਸਤੋ——–।।।

ਸੂਰੀਆ ਕਾਂਤ ਵਰਮਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਰੀਨ ਦੀਵਾਲੀ
Next articleਮੁਕਤੀ ਦਾ ਦਿਵਸ