ਆਓ ਬੱਚਿਓ ਸਾਰੇ ਪੜੀਏ

(ਸਮਾਜਵੀਕਲੀ)

ਆਓ ਬੱਚਿਓ ਸਾਰੇ ਪੜੀਏ
ਇਕੱਠੇ ਹੋ ਅੰਧਕਾਰ ਨਾਲ ਲੜੀਏ।
ਨਸ਼ਿਆਂ ਦਾ ਵਪਾਰ ਏ ਮਾੜਾ,
ਉਜਾੜ ਸੁੱਟਿਆ ਪੰਜਾਬ ਏ ਸਾਰਾ,
ਆਓ ਇਸ ਲਈ ਜੁਗਤਾਂ ਘੜੀਏ..
ਆਓ ਬੱਚਿਓ ਸਾਰੇ ਪੜੀਏ….
ਚੋਰੀ-ਠੱਗੀ ਧੰਦਾ ਮਾੜਾ,
ਇਸ ਵਿੱਚ ਡੁੱਬਿਆ ਆਲਮ ਸਾਰਾ,
ਆਓ ਡੁੱਬਿਆ ਦੇ ਸੰਗ ਖੜੀਏ,
ਆਓ ਬੱਚਿਓ ਸਾਰੇ ਪੜੀਏ…..
ਵਹਿਮਾਂ -ਭਰਮਾਂ ਖਾ ਲਈ ਦੁਨੀਆਂ,
ਝੂਠਿਆਂ ਪਿੱਛੇ ਲਾ ਲਈ ਦੁਨੀਆ,
ਆਓ ਸੱਚ ਦੇ ਰਾਹ ਤੇ ਖੜੀਏ…
ਆਓ ਬੱਚਿਓ ਸਾਰੇ ਪੜੀਏ…
ਹਰ ਕੋਈ ਘਰ ਨੂੰ ਛੱਡੀ ਜਾਂਦਾ
ਮੁਲਕ ਬਾਹਰਲੇ ਭੱਜੀ ਜਾਂਦਾ
ਆਓ ਇਹਨਾਂ ਦੀ ਬਾਂਹ ਫੜੀਏ
ਆਓ ਬੱਚਿਓ ਸਾਰੇ ਪੜੀਏ….
ਇੱਥੇ ਵੀ ਤੇ ਕੰਮ ਬੜੇ ਨੇ,
ਕਰ ਮਿਹਨਤਾਂ ਪੂਰ ਚੜੇ ਨੇ,
ਮਿਹਨਤਾਂ ਦਾ ਆਓ ਪੱਲਾ ਫੜੀਏ.
ਆਓ ਬੱਚਿਓ ਸਾਰੇ ਪ‌ੜੀਏ….
ਆਲਸ-ਸੁਸਤੀ ਦੇਵੋ ਤਿਆਗ,
ਆਪੇ ਜਾਣੀ ਕਿਸਮਤ ਜਾਗ,
ਆਓ ਨਵੀਆਂ ਰਾਹਾਂ ਫੜੀਏ
ਆਓ ਬੱਚਿਓ ਸਾਰੇ ਪੜੀਏ….
ਸਭ ਦੀ ਆਓ ਖੈਰ ਮਨਾਈਏ
“ਸੰਦੀਪ ਸਿੰਘਾਂ” ਗੁਣ ਉਸਦੇ ਗਾਈਏ
ਸਭਨਾਂ ਦੇ ਲਈ ਆਓ ਲੜੀਏ..
ਆਓ ਬੱਚਿਓ ਸਾਰੇ ਪੜੀਏ ,
ਇਕੱਠੇ ਹੋ ਅੰਧਕਾਰ ਨਾਲ ਲੜੀਏ
    ਸੰਦੀਪ ਸਿੰਘ ‘ਬਖੋਪੀਰ’
    ਸੰਪਰਕ:-9815321017

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਹ ਦੇ ਰਿਸ਼ਤੇ
Next article* ਕਰਮਾਂ ਨਾਲ ਮਿਲੀਆਂ ਚੀਜ਼ਾਂ ਪੰਜਾਬੀ ਕਿਵੇਂ ਵੇਚਣ ਲੱਗੇ? *