ਆਉ ! ਸਾਈਕਲ ਨੂੰ ਅਪਣਾਈਏ, ਸਿਹਤਮੰਦ ਤੇ ਬੇਫਿਕਰਾ ਜੀਵਣ ਹੰਢਾਈਏ।

ਬਲਦੇਵ ਸਿੰਘ ਬੇਦੀ

(ਸਮਾਜ ਵੀਕਲੀ) ਅੱਜ ਦੀ ਭੱਜਦੌੜ ਜਿੰਦਗੀ ‘ਚ ਆਉਣ ਜਾਣ ਦੇ ਜਿੱਥੇ ਅਨੇਕਾਂ ਹੀ ਸਾਧਨ ਮੌਜੂਦ ਹਨ ਉੱਥੇ ਹੀ ਹੌਲੀ ਤੋਂ ਤੇਜ਼ ਚਲਣ ਵਾਲੇ ਉਹਨਾਂ ਸਾਧਨਾਂ ‘ਚੋ ਇੱਕ ਸਾਧਨ ਹੈ ਸਾਈਕਲ, ਜੋਕਿ ਸਭ ਤੋਂ ਪੁਰਾਣਾ ਸਾਧਨ ਹੈ। ਵਿਗਿਆਨ ਭਰੇ ਇੱਸ ਯੁੱਗ ‘ਚ ਲੋਕਾਂ ਵੱਲੋ ਕਈ ਤਰ੍ਹਾਂ ਦੇ ਸਾਧਨਾਂ ਦੀ ਜਿੱਥੇ ਵਰਤੋ ਕੀਤੀ ਜਾਂਦੀ ਹੈ, ਉਥੇ ਅੱਜ ਵੀ ਕੁੱਝ ਲੋਕਾਂ ਵੱਲੋ ਇੱਸ ਸਾਈਕਲ ਦੀ ਵਰਤੋ ਹੋ ਰਹੀ ਹੈ। ਬਾਕੀ ਦੇ ਸਾਧਨਾਂ ਨਾਲੋ ਇਹ ਸਭ ਤੋਂ ਸਸਤਾ ਤੇ ਪ੍ਰਦੂਸ਼ਿਤ ਰਹਿਤ ਵਾਹਨ ਹੋਣ ਦੇ ਨਾਲ ਛੋਟਾ ਮੋਟਾ ਭਾਰ ਢੋਹਣ ਦੇ ਵੀ ਕੰਮ ਆਉਂਦਾ ਹੈ।

ਇੱਥੇ ਇਹ ਗੱਲ ਵੀ ਸਵੀਕਾਰ ਕਰਨ ਯੋਗ ਹੈ ਕਿ ਇਸ ਪ੍ਰਦੂਸ਼ਿਤ ਰਹਿਤ ਸਾਈਕਲ ਦਾ ਸਿਹਤ ਤੇ ਵਾਤਾਵਰਨ ਨਾਲ ਬਹੁਤ ਗੂੜ੍ਹਾ ਨਾਤਾ ਹੈ, ਜੇਕਰ ਮਨੁੱਖ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਵਾਤਾਵਰਨ ਲਗਾਤਾਰ ਗੰਧਲਾ ਹੋ ਰਿਹਾ ਹੈ ਤਾਂ ਇਸ ਦੀ ਵੱਡੀ ਵਜ੍ਹਾ ਵੀ ਇਸ ਪ੍ਰਦੂਸ਼ਣ ਰਹਿਤ ਤੇ ਸਰੀਰ ਦੀ ਕਸਰਤ ਕਰਨ ਵਾਲੀ ਸਵਾਰੀ ਸਾਈਕਲ ਹੀ ਹੈ। ਮੋਟਰਾਂ ਵਾਲੇ ਸਾਧਨ ਆਉਣ ਕਰਕੇ ਜਿੱਥੇ ਪ੍ਰਦੂਸ਼ਣ ਵੀ ਵਧ ਹੋਇਆ ਹੈ, ਉੱਥੇ ਹੀ ਮਨੁੱਖ ਦੀ ਸਰੀਰਕ ਕਸਰਤ ਵੀ ਖ਼ਤਮ ਹੋ ਗਈ ਹੈ। ਸਾਈਕਲ ਮੋਟਾਪੇ ਨੂੰ ਘਟਾਉਣ ਅਤੇ ਵਜ਼ਨ ਕੰਟਰੋਲ ਵਿੱਚ ਬਹੁਤ ਸਹਾਇਕ ਸਿੱਧ ਹੁੰਦਾਂ ਹੈ।
ਅੱਜ ਦੀ ਕਾਹਲੀ ਭਰੀ ਜਿੰਦਗੀ ‘ਚ ਹਰ ਕੋਈ ਅੱਖ ਝਪਕਦੇ ਹੀ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੁੰਦਾ ਹੈ। ਇਸ ਲਈ ਅਸੀਂ ਸਾਈਕਲ ਛੱਡ ਮੋਟਰਾਂ ਵਾਲੇ ਵਾਹਨਾਂ ਦੀ ਵਰਤੋਂ ਕਰਨ ਲੱਗ ਪਏ। ਆਉਣਾ ਜਾਣਾ ਭਾਵੇਂ ਲੋਕਲ ਇੱਕਲੇ ਹੀ ਹੋਈਏ ਪਰ ਕਾਰ ਇੱਸ ਲਈ ਵੀ ਦੌੜਾਈ ਫਿਰਦੇ ਹਾਂ ਕਿ ਰਿਸ਼ਤੇਦਾਰਾਂ ਨੂੰ ਪਤਾ ਲੱਗੇ ਕਿ ਸਾਡੇ ਕੌਲ ਵੀ ਕਾਰ ਹੈ। ਛੇਤੀ ਪਹੁੰਚਣ ਦੇ ਚੱਕਰ ‘ਚ ਅਸੀ ਸੜਕਾਂ ਤੇ ਲੱਗੇ ਜਾਮ ‘ਚ ਫਸੇ ਰਹਿੰਦੇ ਹਾਂ।
ਆਰਮਤਲਬ ਜਿੰਦਗ਼ੀ ਅਤੇ ਵਿਖਾਵੇ ਭਰੀ ਜਿੰਦਗ਼ੀ ਜਿਉਣ ਦੇ ਚੱਕਰ ‘ਚ ਅਸੀਂ ਬਿਮਾਰ ਹੁੰਦੇ ਹਾ ਤਾਂ ਡਾਕਟਰਾਂ ਸਾਨੂੰ ਸਲਾਹ ਦੇਂਦਾ ਹੈਕਿ ਸਵੇਰੇ ਸਾਈਕਲ ਦੀ ਐਕਸਰਸਾਇਜ ਕਰਿਆ ਕਰੋ। ਫਿਰ ਅਸੀਂ  ਪੈਸੇ ਖਰਚਕੇ ਜਿੰਮ ‘ਚ ਜਾਲੀ ਸਾਈਕਲ ਚਲਾਉਂਦੇ ਹਾਂ। ਕਿਉ ਨਾ ਅਸੀ ਡਾਕਟਰਾਂ ਦੇ ਕਹਿਣ ਤੋਂ ਪਹਿਲਾਂ ਹੀ ਦਿਨ ‘ਚ ਘੱਟੋ ਘੱਟ ਇੱਕ ਘੰਟਾ ਸਾਈਕਲ ਦੀ ਸਵਾਰੀ ਕਰੀਏ। ਸੜਕਾਂ ਤੇ ਅਸੀਂ ਅਜਿਹੇ ਕਈ ਫੇਰੀ ਵਾਲੇ ਵੀ ਵੇਖੇ ਹੋਣਗੇ ਜੋ ਅੱਸੀ ਅੱਸੀ ਸਾਲ ‘ਚ ਵੀ ਸਿਹਤ ਪੱਖੋਂ ਫਿੱਟ ਹਨ। ਓਹਨਾਂ ਦਾ ਮੰਨਣਾ ਹੈ ਕਿ ਸਾਡਾ ਇਹ ਸਾਈਕਲ ਕਿਸੇ ਸੰਜੀਵਨੀ ਬੂਟੀ ਨਾਲੋ ਘੱਟ ਨਹੀਂ।
ਗੱਲ ਕਰੀਏ ਅਗਰ ਅਸੀਂ ਪੁਰਾਣੇ ਵੇਲਿਆਂ ਦੀ ਤਾਂ ਉਦੋਂ ਵੀ ਸਾਈਕਲ ਇੱਕ ਬਹੁਤ ਹੀ ਮਹੱਤਵਪੂਰਨ ਸਾਧਨ ਮੰਨਿਆ ਜਾਂਦਾ ਸੀ ,ਖਾਸਕਰ ਲੋਕਾਂ ਲਈ ਆਵਾਜਾਈ ਦਾ ਸਭ ਤੋਂ ਸਸਤਾ ਅਤੇ ਆਸਾਨ ਤਰੀਕਾ ਸਿਰਫ ਇਹੀ ਸੀ। ਇਨ੍ਹਾਂ ਸਾਈਕਲਾਂ ਦੀ ਵਰਤੋਂ ਖੇਤੀਬਾੜੀ ਕਰਨ ਵਾਲੇ ਲੋਕਾਂ ਤੋਂ ਲੈ ਕੇ ਵਿਦਿਆਰਥੀਆਂ ਤੱਕ ਹਰ ਕੋਈ ਕਰਦਾ ਸੀ। ਗਰੀਬਾਂ ਲਈ ਤਾਂ ਇਹ ਆਉਣ ਜਾਣ ਦਾ ਮੁੱਖ ਸਾਧਨ ਸੀ, ਜਿਸ ਨਾਲ ਉਹ ਆਪਣੇ ਕੰਮ ਅਤੇ ਸਕੂਲ ਆਸਾਨੀ ਨਾਲ ਜਾ ਸਕਦੇ ਸਨ। ਵਿਆਹਾ ਸ਼ਾਦੀਆ ‘ਚ ਜਿੱਥੇ ਅੱਜ ਚਾਰ ਪਹੀਆ ਵਾਹਨ ਦਿੱਤਾ ਜਾਂਦਾ ਹੈ ਉੱਥੇ ਹੀ ਪੁਰਾਣੇ ਵੇਲਿਆਂ ‘ਚ ਇਹ ਸਾਈਕਲ ਹੀ ਜਵਾਈ ਭਾਈ ਨੂੰ ਦਿੱਤਾ ਜਾਂਦਾ ਸੀ ਅਤੇ ਜਵਾਈ ਵੀ ਆਪਣੇਂ ਸੌਹਰੇ ਘਰ ਸਾਈਕਲ ਤੇ ਆਣ ਲਗਿਆ ਆਪਣੇਂ ਆਪ ਤੇ ਮਾਣ ਮਹਿਸੂਸ ਕਰਦਾ ਸੀ।
ਅਲੋਪ ਹੁੰਦੀ ਜਾ ਰਹੀ ਇਸ ਸਾਈਕਲ ਸਵਾਰੀ ਨੂੰ ਵੇਖਦੇ ਹੋਏ ਹਰ ਸਾਲ ਜੂਨ ਮਹੀਨੇ ਦੀ 3 ਤਰੀਕ ਨੂੰ ਵਿਸ਼ਵ ਸਾਈਕਲ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਵਸ ਸਾਈਕਲਿੰਗ ਦੇ ਅਹਿਮ ਫਾਇਦਿਆਂ ਬਾਰੇ ਜਾਗਰੂਕਤਾ ਫੈਲਾਉਂਦਾ ਹੈ। ਸਿਹਤ, ਵਾਤਾਵਰਣ, ਅਤੇ ਆਰਥਿਕਤਾ ਵਿੱਚ ਸਾਈਕਲ ਦੀ ਭੂਮਿਕਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਵਿਸ਼ਵ ਸਾਈਕਲ ਦਿਵਸ ਮੌਕੇ ਬਹੁਤ ਸਾਰੇ ਸਥਾਨਕ ਸਾਈਕਲ ਕਲੱਬ ਅਤੇ ਸਮੂਹਾ ਵੱਲੋਂ ਸਾਈਕਲ ਰੈਲੀਆਂ ਅਤੇ ਯਾਤਰਾਵਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਰੈਲੀਆਂ ਲੋਕਾਂ ਨੂੰ ਸਾਈਕਲ ਦੀ ਵਰਤੋਂ ਲਈ ਪ੍ਰੇਰਿਤ ਕਰਦੀਆਂ ਹਨ। ਵਿਦਿਆਰਥੀਆਂ ਨੂੰ ਸਾਈਕਲ ਦੇ ਫਾਇਦਿਆਂ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਸਾਈਕਲ ਰੇਸ ਅਤੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ।ਵਿਸ਼ਵ ਸਾਈਕਲ ਦਿਵਸ ਮਨਾਉਣਾ ਸਿਰਫ ਇੱਕ ਦਿਨ ਦਾ ਇਵੈਂਟ ਨਹੀਂ ਹੈ, ਬਲਕਿ ਇਹ ਇੱਕ ਲੰਬੇ ਸਮੇਂ ਲਈ ਲੋਕਾਂ ਨੂੰ ਸਾਈਕਲ ਚਲਾਉਣ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਵੀ ਹੈ।
ਸੋ ਆਉ ਅਸੀਂ ਵੀ ਆਪਣੀ ਸਿਹਤ ਅਤੇ ਵਾਤਾਵਰਣ ਨੂੰ ਸਾਫ ਸੁੱਥਰਾ ਬਨਾਉਣ ਲਈ ਦਿਨ ‘ਚ ਘਟੋ ਘੱਟ ਇੱਕ ,ਦੋ ਘੰਟੇ ਲਈ  ਸਾਈਕਲ ਚਲਾਕੇ ਇਸ ਮੁਹਿੰਮ ਦਾ ਹਿੱਸਾ ਬਣੀਏ।
✍️ ਬਲਦੇਵ ਸਿੰਘ ਬੇਦੀ
 ਜਲ਼ੰਧਰ 
 9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਲਾਕ ਸਪੋਰਟਸ ਅਫਸਰ ਅਰਜੁਨ ਦੇਵ ਵਰਮਾ ਨੂੰ ਦਿੱਤੀ ਨਿੱਘੀ ਵਿਦਾਇਗੀ
Next articleਵੋਟ ਪਾਉਣ ਆਈ ਸੌ ਸਾਲਾ ਮਾਤਾ ਜਗਦੀਸ਼ ਕੌਰ ਦਾ ਵਿਸ਼ੇਸ਼ ਸਨਮਾਨ