ਭਵਾਨੀਗੜ੍ਹ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਦਾ ਪਲੇਠਾ ਸਾਲਾਨਾ ਸਮਾਗਮ ਅਤੇ ਸਨਮਾਨ ਸਮਾਰੋਹ ਯਾਦਗਾਰੀ ਹੋ ਨਿਬੜਿਆ। ਇਹ ਸਮਾਗਮ ਮਾਸਟਰ ਕਰਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ) ਭਵਾਨੀਗੜ੍ਹ ਵਿਖੇ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਭਰ ਵਿੱਚੋਂ ਨਾਮਵਰ ਸ਼ਾਇਰਾਂ ਨੇ ਹਾਜ਼ਰੀ ਲਵਾਈ। ਸਾਹਿਤ ਸਿਰਜਣਾ ਮੰਚ ਦੇ ਸਰਪ੍ਰਸਤ ਚਰਨ ਸਿੰਘ ਚੋਪੜਾ ਜੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਇਸ ਸਮਾਗਮ ਦੀ ਪ੍ਰਧਾਨਗੀ ਡਾ. ਭੀਮਇੰਦਰ ਸਿੰਘ, ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤੀ ਗਈ। ਡਾ ਅਰਵਿੰਦਰ ਕੌਰ ਕਾਕੜਾ, ਮੀਤ ਪ੍ਰਧਾਨ ਸਾਹਿਤ ਅਕਾਦਮੀ ਲੁਧਿਆਣਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਗੁਰਮੁਖੀ ਲਿਪੀ ਤੇ ਖੋਜਪੂਰਨ ਕੰਮ ਕਰਨ ਵਾਲ਼ੇ ਜੰਗ ਸਿੰਘ ਫੱਟੜ, ਮੂਲ ਚੰਦ ਸ਼ਰਮਾ, ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ), ਕਰਮ ਸਿੰਘ ਜਖਮੀ, ਪ੍ਰਧਾਨ ਮਾਲਵਾ ਲਿਖਾਰੀ ਸਭਾ ਸੰਗਰੂਰ, ਰਜਿੰਦਰ ਸਿੰਘ ਰਾਜਨ, ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ, ਉੱਘੇ ਬਾਲ ਸਾਹਿਤਕਾਰ ਜਗਜੀਤ ਸਿੰਘ ਲੱਡਾ ਜੀ, ਨਵਦੀਪ ਮੁੰਡੀ, ਸਾਂਝਾ ਸਾਹਿਤਕ ਮੰਚ ਪਟਿਆਲਾ, ਅਰਵਿੰਦਰ ਕੌਰ ਸਾਬਕਾ ਸਰਪੰਚ ਪਿੰਡ ਫੱਗੂਵਾਲਾ, ਗੁਰਪ੍ਰੀਤ ਸਿੰਘ, ਪ੍ਰਧਾਨ ਉਡਾਨ ਫਾਊਂਡੇਸ਼ਨ (ਭਵਾਨੀਗੜ੍ਹ) ਅਤੇ ਲੋਕ ਕਵੀ ਸੰਤ ਰਾਮ ਉਦਾਸੀ ਜੀ ਦੀ ਸਪੁੱਤਰੀ ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਜੀ ਵੀ ਉਚੇਚੇ ਤੌਰ ਤੇ ਪਹੁੰਚੇ। ਡਾ. ਭੀਮਿੰਦਰ ਸਿੰਘ ਜੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਵਧੀਆ ਸਾਹਿਤ ਸਿਰਜਣਾ ਲਈ ਸਾਹਿਤ ਦਾ ਅਧਿਐਨ ਬੇਹੱਦ ਜ਼ਰੂਰੀ ਹੈ ਅਤੇ ਸਾਨੂੰ ਭਗਤ ਸਿੰਘ ਦੇ ਵਿਚਾਰਾਂ ਦਾ ਹਾਣੀ ਬਣਨ ਅਤੇ ਉਸਦੇ ਸੁਪਨਿਆਂ ਦਾ ਦੇਸ ਸਿਰਜਣ ਲਈ ਤਕੜੇ ਅਤੇ

ਇੱਕਜੁਟ ਹੋ ਕੇ ਕੰਮ ਕਰਨ ਦੀ ਲੋੜ ਹੈ। ਡਾ ਭੀਮਿੰਦਰ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਅਤੇ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਸਾਹਿਤ ਸਿਰਜਣਾ ਮੰਚ ਵੱਲੋਂ ਪ੍ਰੋ ਦਲੀਪ ਕੌਰ ਟਿਵਾਣਾ ਗਲਪ ਪੁਰਸਕਾਰ ਲਈ ਸੁਖਵਿੰਦਰ ਪੱਪੀ, ਲੋਕ ਕਵੀ ਸੰਤ ਰਾਮ ਉਦਾਸੀ ਪੁਰਸਕਾਰ ਲਈ ਗੁਰਪਿਆਰ ਹਰੀ ਨੌ, ਪ੍ਰੋਫੈਸਰ ਅਨੂਪ ਵਿਰਕ ਕਵਿਤਾ ਪੁਰਸਕਾਰ ਲਈ ਮੀਨਾ ਮਹਿਰੋਕ ਅਤੇ ਨਿਸ਼ਾਨੇਬਾਜ਼ੀ ਵਿੱਚ ਰਾਸ਼ਟਰੀ ਪੱਧਰ ਤੇ ਪਹਿਲੀ ਪੁਜੀਸ਼ਨ ਹਾਸਿਲ ਕਰਨ ਲਈ ਅਨੰਤਵੀਰ ਸਿੰਘ ਸਪੁੱਤਰ ਸਰਦਾਰ ਗੁਰਦੀਪ ਸਿੰਘ ਫੱਗੂਵਾਲਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੱਕ ਵਿਸ਼ਾਲ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਬਲਜਿੰਦਰ ਬਾਲੀ ਰੇਤਗੜ੍ਹ, ਕਰਨੈਲ ਸਿੰਘ ਬੀਂਬੜ, ਕੌਰ ਰਾਮਪੁਰੀ, ਅਨੋਖ ਸਿੰਘ ਵਿਰਕ, ਗੁਰਜੰਟ ਬੀਂਬੜ, ਸੁਖਦੇਵ ਪੇਂਟਰ ਧੂਰੀ, ਸਤਨਾਮ ਸਿੰਘ ਮੱਟੂ, ਸਰਬਜੀਤ ਸੰਗਰੂਰਵੀ, ਪੰਮੀ ਫੱਗੂਵਾਲੀਆ, ਉਮੇਸ਼ ਕੁਮਾਰ ਘਈ, ਸੁਖਵਿੰਦਰ ਕੌਰ ਸਿੱਧੂ,ਜਗਤਾਰ ਸਕਰੌਦੀ, ਰਣਜੀਤ ਆਜ਼ਾਦ ਕਾਂਜਲਾ, ਗੁਰਮੇਲ ਸਿੰਘ, ਬੀਰ ਸਿੰਘ, ਲੱਖੀ ਭਵਾਨੀਗੜ੍ਹ, ਮਨਜੋਤ ਸਿੰਘ,ਸਤੀਸ਼ ਕੁਮਾਰ, ਕਿਰਨਜੀਤ ਕੌਰ, ਬੇਅੰਤ ਕੌਰ, ਦੇਸ਼ ਭੂਸ਼ਣ, ਬਹਾਦਰ ਸਿੰਘ ਧੌਲਾ, ਮੁਲਖ ਰਾਜ ਲਹਿਰੀ, ਪਵਨ ਕੁਮਾਰ ਹੋਸੀ, ਬਲਜਿੰਦਰ ਸਿੰਘ ਬੱਲੀ ਈਲਵਾਲ, ਗੁਰਸੇਵਕ ਸਿੰਘ ਰਾਜਪੁਰਾ, ਗੁਰੀ ਚੰਦੜ, ਭਗਤ ਸਿੰਘ, ਦਲਜੀਤ ਕੌਰ, ਨਵਦੀਪ ਸਿੰਘ ਮੁੰਡੀ, ਮਨਦੀਪ ਕੌਰ, ਸੁਨੀਤਾ ਰਾਣੀ, ਸਵਾਤੀ ਸ਼ਰਮਾ, ਗੁਰਬਖਸ਼ੀਸ਼ ਸਿੰਘ, ਬਾਬਾ ਤਰਸੇਮ ਦਾਸ, ਜਗਿੰਦਰ ਪਾਲ ਬਰਾਸ ਸੁਖਵਿੰਦਰ ਸਮਾਣਾ ਵੀਰਇੰਦਰ ਘੰਗਰੌਲੀ ਮੀਤ ਸਕਰੌਦੀ , ਸੁਖਵਿੰਦਰ ਸਿੰਘ ਲੋਟੇ ਕਰਮਜੀਤ ਸਿੰਘ ਸਿੱਧੂ ,ਪਰਮ ਪਰਵਿੰਦਰ ਸਹਿਜੜਾ, ਪੈਵੀ ਧੰਜਲ, ਸੰਦੀਪ ਸਿੰਘ ਪੁਸ਼ਵਿੰਦਰ ਸਿੰਘ, ਪ੍ਰਕਾਸ਼ ਦੀਪ ਸਿੰਘ, ਗਿਆਨ ਸਿੰਘ ਅਤੇ ਗੁਰਿੰਦਰ ਸਿੰਘ ਨੇ ਆਪਣੀਆਂ ਸੱਜਰੀਆਂ ਰਚਨਾਵਾਂ ਨਾਲ ਪੂਰਾ ਰੰਗ ਬੰਨਿਆ। ਸਾਹਿਤ ਸਿਰਜਣਾ ਮੰਚ ਦੇ ਪ੍ਰਧਾਨ ਕੁਲਵੰਤ ਖਨੌਰੀ ਵੱਲੋਂ ਸਾਹਿਤਕ ਪੁਰਸਕਾਰ ਜੇਤੂਆਂ ਨੂੰ ਮੁਬਾਰਕਬਾਦ ਦਿੰਦਿਆਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸ਼ਸ਼ੀ ਬਾਲਾ ਜੀ ਵੱਲੋਂ ਕੀਤਾ ਗਿਆ।