ਲੀਗਲ ਅਵੇਅਰਨੈਸ ਮੰਚ ਵੱਲੋਂ ਐਡਵੋਕੇਟਸ ਨੂੰ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਵੰਡੀਆਂ

ਜਲੰਧਰ  (ਸਮਾਜ ਵੀਕਲੀ)  (ਪਰਮਜੀਤ ਜੱਸਲ)-ਲੀਗਲ ਅਵੇਅਰਨੈੱਸ ਮੰਚ ਜਲੰਧਰ ਵੱਲੋਂ, ਮਾਨਯੋਗ ਐਡਵੋਕੇਟਸ ਨੂੰ “ਭਾਰਤੀ ਸੰਵਿਧਾਨ” ਦੀਆਂ ਕਿਤਾਬਾਂ ਭੇਂਟ ਕੀਤੀਆਂ ਗਈਆਂ। ਲੀਗਲ ਅਵੇਅਰਨੈਸ ਮੰਚ ਜਲੰਧਰ ਦੇ ਜਨਰਲ ਸਕੱਤਰ ਐਡਵੋਕੇਟ ਹਰਭਜਨ ਸਾਂਪਲਾ ਜੀ ਨੇ ਆਪਣੇ ਕਰ ਕਮਲਾ ਨਾਲ ਐਡਵੋਕੇਟ ਕਿਰਨਦੀਪ, ਐਡਵੋਕੇਟ ਦੀਪਿਕਾ ਸ਼ਰਮਾ ਅਤੇ ਸ੍ਰੀ ਦੀਪਕ ਨਾਹਰ ਪ੍ਰੈਜੀਡੈਂਟ ਨੈਸ਼ਨਲ ਵਾਲਮੀਕ ਸਭਾ ਜਲੰਧਰ ਜੀ ਨੂੰ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਭੇਂਟ ਕੀਤੀਆਂ। ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਹੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੁਆਰਾ ਲਿਖਤ ਗ੍ਰੰਥ ਹੈ, ਜਿਸ ਰਾਹੀਂ ਪੂਰੇ ਭਾਰਤ ਦਾ ਸਿਸਟਮ ਚੱਲਦਾ ਹੈ। ਜਿਸ ਰਾਹੀਂ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਗਿਆ ਹੈ। ਸਾਰੇ ਵਰਗਾਂ ਦੇ ਲੋਕਾਂ ਨੂੰ ਬਰਾਬਰਤਾ ਅਤੇ ਉਨਾਂ ਦੇ ਬੁਨਿਆਦੀ ਅਧਿਕਾਰ ਦਿੱਤੇ ਗਏ ਹਨ। ਜਿਨਾਂ ਨੂੰ ਪ੍ਰਾਪਤ ਕਰਕੇ ਦੇਸ਼ਵਾਸੀ ਮਾਣ ਮਹਿਸੂਸ ਕਰਦੇ ਹਨ। ਯਾਦ ਰਹੇ ਇਹ ਭਾਰਤੀ ਸੰਵਿਧਾਨ ਦੀਆਂ ਕਿਤਾਬਾਂ ਦੀ ਸੇਵਾ ਸ਼੍ਰੀਮਤੀ ਕਸ਼ਮੀਰ ਕੌਰ ਸਾਂਪਲਾ ਯੂਕੇ ਵੱਲੋਂ ਕੀਤੀ ਗਈ ਹੈ। ਐਡਵੋਕੇਟ ਰਜਿੰਦਰ ਕੁਮਾਰ ਆਜ਼ਾਦ ਪ੍ਰਧਾਨ,ਐਡਵੋਕੇਟ ਹਰਭਜਨ ਸਾਂਪਲਾ ਜਨਰਲ ਸਕੱਤਰ, ਐਡਵੋਕੇਟ ਆਰ. ਕੇ. ਚੋਪੜਾ, ਐਡਵੋਕੇਟ ਰਾਜ ਕੁਮਾਰ ਬੈਂਸ ,ਐਡਵੋਕੇਟ ਦੀਪਕ ਕੁਮਾਰ, ਐਡਵੋਕੇਟ ਰੋਸ਼ਨ ਲਾਲ ਦੁੱਗ ਅਤੇ ਹੋਰ ਵਕੀਲਾਂ ਨੇ ਸ਼੍ਰੀਮਤੀ ਕਸ਼ਮੀਰ ਕੌਰ ਸਾਂਪਲਾ ਦਾ ਤਹਿ ਦਿਲ ਤੋਂ ਧੰਨਵਾਦ ਵੀ ਕੀਤਾ। ਜਿਨ੍ਹਾਂ ਅਜਿਹਾ ਉਪਰਾਲਾ ਕਰਕੇ ਸਾਡਾ ਮਾਣ ਵਧਾਇਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਦੋਂ ਮੁੜਨੇ ਘਰਾਂ ਨੂੰ
Next articleਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਹਾੜਾ