ਪਿੰਡ ਛੱਡਿਆ

(ਸਮਾਜ ਵੀਕਲੀ)

ਪਿੰਡ ਛੱਡਿਆ,ਸ਼ਹਿਰ ਖ਼ੁਸ਼ੀਆਂ ਲੱਭੀਆਂ ਨਹੀਂ,
ਆਪ ਹੀ ਸਹੇੜਿਆ ਜਖ਼ਮ ਨਸੂਰ ਬਣ ਗਿਆ।
ਸਰੀਰ ਤੁਰਿਆ ਫਿਰਦਾ ਹੈ ਵਿੱਚ ਜਾਨ ਨਹੀਂ,
ਆਪਣੀ ਹੀ ਔਲਾਦ ਹੱਥੋਂ ਹੁਣ ਮੈਂ ਹਰ  ਗਿਆ।
ਆਪਣੇ ਆਪ ਦੀ  ਮੈਂਨੂੰ ਕੋਈ ਖ਼ਬਰ ਨਹੀਂ,
ਮਾਂ ਬਾਪ ਤੇ ਬੱਚਿਆਂ ਵਿਚਾਲੇ ਮੈਂ ਫਸ  ਗਿਆ।
ਮੇਰੇ ਅੰਦਰ ਦਾ ਦਰਦ ਬਾਹਰ ਦਿਸਦਾ ਨਹੀਂ,
ਜਿੰਦਗੀ ਜੀਣ ਦਾ ਚਾਅ ਦਿਲੋਂ ਮਰ ਗਿਆ।
ਮੇਰੀਆਂ ਖ਼ਾਹਸ਼ਾਂ ਕਦੇ ਕਿਸੇ ਨੇ ਜਾਣੀਆਂ ਨਹੀ,
ਬਸ ਤਾਨਿਆਂ ਨਾਲ ਮੇਰਾ ਅੰਦਰ ਭਰ ਗਿਆ।
ਮਨ ਦੇ ਹਾਣ ਦਾ ਮੌਸਮ ਕਦੇ ਮਿਲਿਆ ਨਹੀਂ,
ਧਨ ਹੁੰਦਿਆਂ ਵੀ ਜੀਵਨ ਦੁੱਖਾਂ ਨਾਲ ਭਰ ਗਿਆ।
ਮੈਂ ਹਮਸਫ਼ਰ ਦੇ ਗੁਣਾਂ ਨੂੰ ਕਦੇ ਵੇਖਿਆ ਹੀ ਨਹੀਂ,
ਮਾੜੀ ਮੋਟੀ ਨੋਕ ਝੋਕ ਤੇ ਲੜਾਈਆਂ ਕਰ ਗਿਆ।
ਮੈਂਨੂੰ ਲਗਦੈ ਮੈਂ ਪਰਿਵਾਰ ਦੇ ਲਾਇਕ ਹੀ ਨਹੀਂ,
ਕੋਈ ਗਿਲਾ ਨਹੀਂ ਕਿਉਂ ਕੁੱਤੇਖਾਣੀ ਜ਼ਰ ਗਿਆ।
ਮਨਾਂ ਰੱਖ ਹੌਂਸਲਾ ਦਿਲ ਛੋਟਾ ਕਰੀਦਾ ਨਹੀਂ,
ਬੰਦਾ ਓਹੀ ਜੋ ਦੁੱਖ ਨੂੰ ਸੁੱਖ ‘ ਚ ਕਰ ਗਿਆ।
ਦੁਨੀਆਂਦਾਰੀ ਵਿੱਚ ਕੋਈ ਵੀ ਰਸ ਸੱਚਾ ਨਹੀਂ,
ਇਕਬਾਲ ਇਹ ਰਸ ਛੱਡ ਸੱਚੇ ਸੰਗ ਲੱਗ ਗਿਆ।
ਇਕਬਾਲ ਸਿੰਘ ਪੁੜੈਣ
ਮੋਬਾਈਲ 8872897500

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRussia demands US to disclose information on ‘biolabs’ in Ukraine
Next articleਹੋਲੀ