(ਸਮਾਜ ਵੀਕਲੀ)
ਪਤਾ ਨਹੀਂ ਸੱਜਨਾਂ ਨੇ ਸਾਥੋਂ ,ਮੁੱਖੜਾ ਕਾਹਤੋਂ ਮੋੜ ਲਿਆ।
ਮੁਸ਼ਕਲ ਨਾ’ਬਣਾਯਾ ਰਿਸ਼ਤਾ,ਵਿੱਚ ਪਲਾਂ ਦੇ ਤੋੜ ਲਿਆ।
ਨਹੀਂ ਉਮੀਦ ਸੀ ਏਨਾ ਛੇਤੀ,ਓ ਰੁਖ਼ਸਤ ਹੋ ਜਾਵਣਗੇ।
ਸਾਥ ਬਣਾਯਾ ਉਮਰਾਂ ਦਾ ਜੋ,ਉਸ ਨੂੰ ਨਹੀ ਨਿਭਾਵਣਗੇ।
ਕਸਮਾਂ ਵੀ ਕੀ ਕਸਮਾਂ ਰਹੀਆਂ,ਜੋ ਇਕੱਠਿਆਂ ਖਾਈਆਂ।
ਹੋਈ ਖੁਨਾਮੀ ਸਾਥੋਂ ਕੀ ਏ ,ਇੰਝ ਪੈ ਗੲੀਆਂ ਜੁਦਾਈਆਂ।
ਦਿਲ ਦੇ ਵਿੱਚ ਅਰਮਾਨ ਸੀ ਜਿਹੜੇ,ਖੇਰੂੰ ਖੇਰੂੰ ਹੋਏ।
ਵੇਖ ਜ਼ਨਾਜਾ ਅਾਪਣੇ ਪਿਆਰ ਦਾ, ਹੋਏ ਜਿਉਂ ਅਧਮੋਏ।
ਬੜਾ ਬੁਲਾਇਆ ਨਾ ਓ ਬੋਲੇ,ਮੌਨ ਸਦਾ ਲੲੀ ਧਾਰਿਆ।
ਪਲ ਪਲ ਸੱਜਨਾਂ ਬਿਨ ਤੇਰੇ ਦੱਸ,ਜਾਊ ਕਿਵੇਂ ਗੁਜਾਰਿਆ।
ਪਹਿਲੀ ਇਹੋ ਮੁਹੱਬਤ ਸਾਡੀ,ਨਿੱਬੜੀ ਆਖਰੀ ਹੋ ਕੇ।
ਛੱਡ ਸ਼ਹਿਰ ਨੂੰ ਪਿੰਡ ਪਰਤਿਆ,ਅੰਦਰੋਂ ਅੰਦਰੀ ਰੋ ਕੇ।
ਬੋਲ ਪੁਗਾਇਆ ਫਿਰ ਉਨਾਂ ਦਾ, ਸ਼ਾਦੀ ਸੀ ਕਰਵਾ ਕੇ।
ਅੱਜ ਵੀ ਦਿਲ ਦੇ ਵਿੱਚ ਤੂੰ ਵਸਦੈਂ,ਬੈਠੇ ਨਹੀਂ ਭੁਲਾ ਕੇ।
ਢਾਈ ਸਾਲਾਂ ਦੇ ਪਿਆਰ ਨੇ ਵੇਖੋ,ਕੈਸਾ ਰੰਗ ਵਿਖਾਯਾ
ਝੋਲੀ ਪੈ ਗਿਆ ਓ ਕੁਝ ਜਿਸਦਾ,ਕਦੇ ਨਾ ਸੁਪਨਾ ਆਯਾ।
ਹੱਥੀਂ ਲਿਖਿਆ ਰੁੱਕਾ ਦੇ ਗੲੇ, ਇੱਕੋ ਇੱਕ ਨਿਸ਼ਾਨੀ।
ਦੇ ਨਸੀਹਤ ਉਸ ਦੇ ਰਾਂਹੀ, ਛੱਡ ਚੱਲੇ ਦਿਲ ਜਾਨੀ।
ਸੱਚ ਕਹਿੰਦੇ ਸੀ ਮਿੱਤਰ ਬੇਲੀ, ਜਦ ਇਕੱਠਿਆਂ ਹੋਣਾ।
‘ਬੁਜਰਕ’ ਤੇਰੇ ਮਹਿਬੂਬ ਜਿਹਾ ਕੋਈ,ਹੋਰ ਨਹੀ ਏ ਸੋਹਣਾ।
ਹਰਮੇਲ ਸਿੰਘ ਧੀਮਾਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly