(ਸਮਾਜ ਵੀਕਲੀ)
ਕੋਈ ਐਸੀ ਥਾਂ ਮੈਨੂੰ ਦੱਸਦੋ ਸਖੀਓ
ਜਿਥੇ ਜਾ ਮੈਂ ਲੁਕ ਜਾਵਾਂ।
ਮੇਰੀ ਜਿੰਦਗੀ ਨੂੰ ਸਕੂਨ ਮਿਲੇ
ਸੰਘਰਸ਼ ਭਰੀ ਨਾ ਜੂਨ ਮਿਲੇ।
ਕੋਈ ਡਰ ਨਾ ਹੋਵੇ ਬਲਾਤਕਾਰੀਆਂ
ਦਾ
ਜਿਸਮਾਂ ਦੇ ਭੁੱਖੇ ਹਵਸ਼ਕਾਰੀਆਂ ਦਾ।
ਕੋਈ ਐਸੀ ਥਾਂ ਮੈਨੂੰ ਦੱਸਦੋ ਸਖੀਓ
ਜਿਥੇ ਜਾ ਮੈਂ ਲੁਕ ਜਾਵਾਂ।
ਜਿਥੇ ਮਾਂ ਦੀ ਗੋਦ ਜਿਹਾ ਪਿਆਰ ਮਿਲੇ
ਮੋਹ ਦੀਆਂ ਤੰਦਾਂ ਦਾ ਜਾਲ ਮਿਲੇ
ਕੋਈ ਗਮ ਨਾ ਹੋਵੇ ਘੋਰ ਅੰਧ-ਵਿਸ਼ਵਾਸ਼ੀ ਦਾ
ਨਸ਼ੇ ਦੀ ਦਲਦਲ ਵਿੱਚ ਫਸ ਚੁੱਕੀ ਨੌਜਵਾਨੀ ਦਾ
ਕੋਈ ਐਸੀ ਥਾਂ ਮੈਨੂੰ ਦੱਸਦੋ ਸਖੀਓ
ਜਿਥੇ ਜਾ ਮੈਂ ਲੁਕ ਜਾਵਾਂ।
ਕੋਈ ਗਮ ਨਾ ਹੋਵੇ ਬੇਰੁਜ਼ਗਾਰੀ ਦਾ।
ਫਾਹੇ ਲੈੰਦੀ ਕਿਸਾਨੀ ਕਰਜ਼ੇਦਾਰੀ ਦਾ।
ਗਰੀਬੀ ਤੇ ਭੁੱਖਮਾਰੀ ਦਾ
ਦਾਜ ਦੀ ਬਲੀ ਚੜ੍ਹਦੀ ਧੀ ਵਿਚਾਰੀ ਦਾ।
ਕੋਈ ਐਸੀ ਥਾਂ ਮੈਨੂੰ ਦੱਸਦੋ ਸਖੀਓ
ਜਿਥੇ ਜਾ ਮੈਂ ਲੁਕ ਜਾਵਾਂ।
ਕੋਈ ਗਮ ਨਾ ਹੋਵੇ ਰੁਲਦੇ ਮਾਪਿਆਂ ਦਾ।
ਸੱਸ ਤੋਂ ਹੋਈ ਸਿਆਣੀ ਨੂੰਹ ਦੇ ਪਾਏ ਸਿਆਪਿਆਂ ਦਾ।
ਭਰਾਵਾਂ ਵਿੱਚ ਹੋਏ ਵੰਡਾਰੇ ਦਾ
ਕੀ ਬਣੂ ਇਸ ਜੱਗ ਨਿਆਰੇ ਦਾ।
ਬਲਵੰਤ ਕੌਰ ਘਨੌਰੀ ਕਲਾਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly