ਹੱਦਬੰਦੀ ਕਮਿਸ਼ਨ ਖ਼ਿਲਾਫ਼ ਮੁਜ਼ਾਹਰੇ ਤੋਂ ਪਹਿਲਾਂ ਗੁਪਕਾਰ ਐਲਾਨਨਾਮੇ ਦੇ ਆਗੂ ਨਜ਼ਰਬੰਦ

ਸ੍ਰੀਨਗਰ,(ਸਮਾਜ ਵੀਕਲੀ): ਇੱਥੇ ਹੱਦਬੰਦੀ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਖ਼ਿਲਾਫ਼ ਗੁਪਕਾਰ ਐਲਾਨਨਾਮੇ ਬਾਰੇ ਲੋਕਾਂ ਦੇ ਗੱਠਜੋੜ (ਪੀਏਜੀਡੀ) ਵੱਲੋਂ ਕੱਢੇ ਜਾਣ ਵਾਲੇ ਰੋਸ ਮਾਰਚ ਤੋਂ ਪਹਿਲਾਂ ਸੂਬੇ ਦੇ ਤਿੰਨ ਸਾਬਕਾ ਮੁੱਖ ਮੰਤਰੀਆਂ ਸਮੇਤ ਕਈ ਰਾਜਸੀ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਤੇ ਸਾਬਕਾ ਮੁੱਖ ਮੰਤਰ ਉਮਰ ਅਬਦੁੱਲਾ ਨੇ ਟਵੀਟ ਕੀਤਾ,‘ਸ਼ੁਭ ਸਵੇਰ ਅਤੇ 2022 ਦਾ ਸੁਆਗਤ। ਉਸੇ ਜੰਮੂ ਕਸ਼ਮੀਰ ਪੁਲੀਸ ਦੇ ਨਾਲ ਇੱਕ ਨਵੇਂ ਸਾਲ ਦੀ ਸ਼ੁਰੂਆਤ ਜੋ ਗੈਰ-ਕਾਨੂੰਨੀ ਢੰਗ ਨਾਲ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਜ਼ਰਬੰਦ ਕਰ ਰਹੀ ਹੈ ਤੇ ਪ੍ਰਸ਼ਾਸਨ ਸਧਾਰਨ ਲੋਕਤੰਤਰੀ ਗਤੀਵਿਧੀ ਤੋਂ ਇੰਨਾ ਜ਼ਿਆਦਾ ਡਰਿਆ ਹੋਇਆ ਹੈ।’ ਉਨ੍ਹਾਂ ਕਿਹਾ,‘ਗੁਪਕਾਰ ਐਲਾਨਨਾਮੇ ਦੇ ਸ਼ਾਂਤੀਪੂਰਨ ਮੁਜ਼ਾਹਰੇ ਨੂੰ ਰੋਕਣ ਲਈ ਸਾਡੇ ਗੇਟਾਂ ਦੇ ਬਾਹਰ ਟਰੱਕ ਖੜ੍ਹੇ ਕੀਤੇ ਗਏ ਹਨ। ਇਸ ਗੱਠਜੋੜ ਦੇ ਬੁਲਾਰੇ ਤੇ ਸੀਨੀਅਰ ਸੀਪੀਆਈ (ਐੱਮ) ਆਗੂ ਐੱਮ ਵਾਈ ਤਾਰੀਗਾਮੀ ਨੇ ਕਿਹਾ ਕਿ ਇਹ ਗੱਲ ਦੁੱਖਦਾਈ ਹੈ ਕਿ ਜੰਮੂ ਕਸ਼ਮੀਰ ਪ੍ਰਸ਼ਾਸਨ ਇੰਨਾ ਡਰਿਆ ਹੋਇਆ ਹੈ ਕਿ ਸ਼ਾਂਤਮਈ ਮੁਜ਼ਾਹਰੇ ਦੀ ਆਗਿਆ ਵੀ ਨਹੀਂ ਦੇ ਰਿਹਾ।

ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਵੀ ਨਜ਼ਰਬੰਦ ਕੀਤਾ ਗਿਆ ਹੈ। ਇਸੇ ਦੌਰਾਨ ਕਾਂਗਰਸ ਦੀ ਜੰਮੂ ਕਸ਼ਮੀਰ ਇਕਾਈ ਦੇ ਮੁਖੀ ਗੁਲਾਮ ਅਹਿਮਦ ਮੀਰ ਨੇ ਕਿਹਾ ਕਿ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਦੀ ਘਰ ’ਚ ਨਜ਼ਰਬੰਦੀ ਗਲਤ ਅਤੇ ਗੈਰ-ਲੋਕਤੰਤਰੀ ਹੈ। ਉਨ੍ਹਾਂ ਕਿਹਾ,‘ਹੱਦਬੰਦੀ ਕਮਿਸ਼ਨ ਦੇ ਖਰੜੇ ਦੇ ਵਿਰੋਧ ਵਿੱਚ ਤਜਵੀਜ਼ਤ ਧਰਨੇ ਤੋਂ ਪਹਿਲਾਂ ਡਾ. ਫਾਰੂਕ ਅਬਦੁੱਲਾ ਜਿਹੇ ਮੁੱਖ ਨੇਤਾ ਨੂੰ ਨਜ਼ਰਬੰਦ ਕਰਨ ਇੱਕ ਪਖੰਡ, ਅਨੈਤਿਕ ਤੇ ਭਾਰਤੀ ਲੋਕਤੰਤਰ ਦੇ ਮੂਲ ਆਧਾਰ ਦੇ ਖ਼ਿਲਾਫ਼ ਹੈ ਜੋ ਹਰ ਵਿਅਕਤੀ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੀ ਗਾਰੰਟੀ ਦਿੰਦਾ ਹੈ।’ 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਨਲਾਈਨ ਭੋਜਨ ਤੇ ਕੈਬ ਸੇਵਾਵਾਂ ਹੋਰ ਮਹਿੰਗੀਆਂ
Next articleਕਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਤਿਆਰ: ਚੰਨੀ