ਸਵ:ਕਿਰਪਾਲ ਸਿੰਘ ਦਰਦੀ ਦੀ ਸਮਾਜ ਵਿੱਚ ਇੱਕ ਅਲੱਗ ਪਹਿਚਾਣ ਸੀ- ਰਾਣਾ ਗੁਰਜੀਤ ਸਿੰਘ
ਕਪੂਰਥਲਾ, ( ਕੌੜਾ)- ਉੱਘੇ ਸਮਾਜ ਸੇਵੀ ਰਵਿੰਦਰ ਸਿੰਘ ਰਵੀ , ਸਰਬਜੀਤ ਸਿੰਘ ਦੇ ਪਿਤਾ ਅਤੇ ਅਕਾਲ ਐਜੂਕੇਸ਼ਨ ਸਰਵਿਸ ਦੇ ਐਮ ਡੀ ਅਮਿਤੋਜ ਸਿੰਘ ਦੇ ਦਾਦਾ
ਸਵ: ਕਿਰਪਾਲ ਸਿੰਘ ਦਰਦੀ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ।ਉਹਨਾਂ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਦੇ ਪਰਿਵਾਰ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ । ਜਿਸ ਤੋਂ ਬਾਅਦ ਭਾਈ ਸਰਬਜੀਤ ਸਿੰਘ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ ਅਤੇ ਉਨਾਂ ਦੇ ਜੀਵਨ ਤੇ ਚਾਨਣਾ ਪਾਇਆ। ਇਸ ਮੌਕੇ ਤੇ ਸ਼ਰਧਾਂਜਲੀਆ ਸਮਾਗਮ ਚ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ , ਸ਼ਾਹਕੋਟ ਹਲਕੇ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ , ਵਿਧਾਇਕ ਬਾਵਾ ਹੈਨਰੀ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ ਤੋਂ ਇਲਾਵਾਂ ਅਲੱਗ ਅਲੱਗ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਪਹੁੰਚੇ।
ਉਹਨਾਂ ਨੇ ਸਵ:ਕਿਰਪਾਲ ਸਿੰਘ ਦਰਦੀ ਨੂੰ ਸ਼ਰਧਾਂਜੀਆਂ ਭੇਟ ਕੀਤੀਆਂ ਆਪਣੇ ਸੰਬੋਧਨ ਵਿੱਚ
ਕਿਹਾ ਕਿ ਪ੍ਰਸਿੱਧ ਲੇਖਕ ਸਵ:ਕਿਰਪਾਲ ਸਿੰਘ ਦਰਦੀ ਦੀ ਸਮਾਜ ਵਿੱਚ ਇੱਕ ਅਲੱਗ ਪਹਿਚਾਣ ਸੀ। ਜਿੱਥੇ ਉਹਨਾਂ ਦੇ ਜਾਨ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ, ਉਥੇ ਸਮਾਜ , ਵਿਦਿਅਕ ਜਗਤ , ਸਾਹਿਤ ਜਗਤ ਨੂੰ ਵੀ ਬਹੁਤ ਵੱਡਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਨੇ ਕਿਹਾ ਕਿ ਜਦੋਂ ਵੀ ਕਦੇ ਸਵ: ਕਿਰਪਾਲ ਸਿੰਘ ਦਰਦੀ ਨੂੰ ਮਿਲਦੇ ਸੀ ਉਹ ਹਮੇਸ਼ਾ ਹੱਸ ਕੇ ਮਿਲਦੇ ਸਨ। ਅਤੇ ਉਨਾਂ ਦੀ ਸਾਹਿਤ ਜਗਤ ਨੂੰ ਬਹੁਤ ਵੱਡੀ ਦੇਣ ਹੈ ।
ਇਸ ਮੌਕੇ ਉਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਅਤੇ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕੀਤੀ । ਇਸ ਮੌਕੇ ਤੇ ਸਟੇਜ ਸਚਿਵ ਦੀ ਭੂਮਿਕਾ ਐਕਸੀਅਨ ਵਿਨੋਦ ਕਪੂਰ ਵੱਲੋਂ ਨਿਭਾਈ ਗਈ ।ਜਿਨਾਂ ਨੇ ਵੀ ਸਵ:ਕਿਰਪਾਲ ਸਿੰਘ ਦਰਦੀ ਨੂੰ ਸ਼ਰਧਾਂਜੀਆਂ ਭੇਟ ਕੀਤੀਆਂ। ਅੰਤ ਵਿੱਚ ਉਹਨਾਂ ਦੇ ਸਪੁੱਤਰ ਸਮਾਜ ਸੇਵੀ ਰਵਿੰਦਰ ਰਵੀ ਅਤੇ ਸਰਬਜੀਤ ਸਿੰਘ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਆਲ ਇੰਡੀਆ ਰੇਡੀਓ ਸਟੇਸ਼ਨ ਦੇ ਡਾਇਰੈਕਟਰ ਸੁਖਦੇਵ ਸ਼ਰਮਾ, ਜਲੰਧਰ ਦੂਰਦਰਸ਼ਨ ਦੇ ਡਾਇਰੈਕਟਰ ਸੁਲਿੰਦਰ ਸਿੰਘ ,ਅਕਾਲ ਐਜੂਕੇਸ਼ਨ ਦੇ ਐਮਡੀ ਅਮਿਤੋਜ ਸਿੰਘ, ਕਮਲ ਕੰਬੋਜ, ਦਿਵਿਆ ਜੋਤ ਸਿੰਘ
,ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ,
ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਹਰਚਰਨ ਸਿੰਘ ਬੱਗਾ, ਸੀਨੀਅਰ ਆਗੂ ਜਗਜੀਤ ਸਿੰਘ ਚੰਦੀ, ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਸਾਬਕਾ ਪ੍ਰਧਾਨ ਨਗਰ ਕੌਂਸਲ ਅਸ਼ੋਕ ਮੌਗਲਾ, ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਕੌਂਸਲਰ ਸੰਤ ਪ੍ਰੀਤ ਸਿੰਘ, ਮਾਨਵ ਧੀਰ ਜੈਲਦਾਰ, ਸੰਜੀਵ ਮਰਵਾਹਾ, ਰੰਮੀ ਗੁਪਤਾ,ਸਾਬਕਾ ਕੌਂਸਲਰ ਪ੍ਰਿਤਪਾਲ ਸਿੰਘ ਪਾਲੀ, ਭਾਈ ਕੰਵਲਨੈਨ ਸਿੰਘ ਕੇਨੀ, ਸਰਪੰਚ ਕੁਲਦੀਪ ਸਿੰਘ ,
ਸਰਪੰਚ ਗੁਰਪ੍ਰੀਤ ਸਿੰਘ ਫੌਜੀ ਕਾਲੋਨੀ, ਸਰਪੰਚ ਮੋਹਨ ਸਿੰਘ ਮਿਰਜ਼ਾਪੁਰ, ਸ਼ਿਵ ਮੰਦਰ ਚੌੜਾ ਖੂਹ ਦੇ ਪ੍ਰਧਾਨ ਰਾਕੇਸ਼ ਕੁਮਾਰ ਨੀਟੂ, ਡਿੰਪਲ ਟੰਡਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly