ਲੀਡਰ

ਬਿੰਦਰ ਸਾਹਿਤ ਇਟਲੀ

(ਸਮਾਜ ਵੀਕਲੀ)

ਲੀਡਰਾਂ ਨੂੰ ਚੰਡੀਗਡ਼੍ਹ ਚਾਹੀਦਾ
ਆਮ ਬੰਦੇ ਨੂੰ ਰੋਟੀ

ਗ਼ਰੀਬ ਦੇ ਚੁੱਲ੍ਹੇ ਉੱਤੇ ਸੇਕ ਕੇ
ਲੀਡਰ ਖਾਂਦੇ ਬੋਟੀ

ਦੁਨੀਆਂ ਨੂੰ ਭਟਕਾ ਭੜਕਾ ਕੇ
ਕਰਨ ਕਮਾਈ ਮੋਟੀ

ਲੋਕਾਂ ਦੇ ਸੇਵਕ ਅਖਵਾਉਂਦੇ
ਨੀਅਤ ਰੱਖਦੇ ਖੋਟੀ

ਚਰਖਾ ਆਪ ਚਲਾਈ ਜਾਂਦੇ
ਲੋਕੀ ਬੰਨ੍ਹਣ ਲੰਗੋਟੀ

ਸਕਿਉਰਿਟੀ ਖ਼ੁਦ ਉਤੇ ਮੰਗਦੇ
ਜਨਤਾ ਉੱਤੇ ਸੋਟੀ

ਫਿੱਟ ਕਰਨ ਨੂੰ ਸਾਰੇ ਕਾਹਲੇ
ਬਿੰਦਰਾ ਆਪਣੀ ਗੋਟੀ

ਬਿੰਦਰ ਸਾਹਿਤ ਇਟਲੀ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਬਕਾ ਮੰਤਰੀ ਹਰਦੀਪ ਇੰਦਰ ਬਾਦਲ ਦਾ ਸਸਕਾਰ
Next articleਸ੍ਰੀ ਅਨੰਦਪੁਰ ਸਾਹਿਬ