ਲੀਡਰ

(ਸਮਾਜ ਵੀਕਲੀ)

ਇਨ੍ਹਾਂ ਲੀਡਰਾਂ ਦੀ ਲੋਕੋ ਭਲੀ ਪੁੱਛੀ
ਕੋਟੇ ਅਤੇ ਗ੍ਰਾਂਟਾਂ ਸਭ ਖਾ ਜਾਂਦੇ।
ਭੋਲੇ ਭਾਲੇ ਇਹ ਲੋਕ ਤਾਂ ਚੀਜ਼ ਕੀ ਨੇ
ਲੀਡਰ ਲੀਡਰਾਂ ਨੂੰ ਠਿੱਬੀਆਂ ਲਾ ਜਾਂਦੇ।
ਜਿਹੜੇ ਰੁੱਖ ਦੀ ਛਾਵੇਂ ਬਹਿ ਜਾਣ ਲੀਡਰ
ਰੁੱਖ ਜੜ੍ਹਾਂ ਤੋਂ ਸੁੱਕ ਕੁਮਲਾ ਜਾਂਦੇ।
ਦਲਬਾਰ ਸਿੰਘਾ ਜੇ ਰੱਬ ਨਾ ਰਹੇ ਲੁਕਕੇ
ਲੀਡਰ ਰੱਬ ਨੂੰ ਵੇਚ ਕੇ ਖਾ ਜਾਂਦੇ।

ਦਲਬਾਰ ਸਿੰਘ

ਚੱਠੇ ਸੇਖਵਾਂ,( ਸੰਗਰੂਰ)
ਮੋਬਾਈਲ ੯੫੯੨੧੯੪੭੦੫.

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਮਾਂ
Next articleਚੋਰ