ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਵਕੀਲਾਂ ਦੇ ਵਫਦ ਵੱਲੋਂ ਡਾਕਟਰ ਬਾਬਾ ਸਾਹਿਬ ਬੀ.ਆਰ.ਅੰਬੇਡਕਰ ਦੀ ਪ੍ਰਤਿਮਾ ਦੇ ਅੱਗੇ ਅਮਿਤ ਸ਼ਾਹ ਗ੍ਰਹ ਮੰਤਰੀ ਭਾਰਤ ਸਰਕਾਰ ਵੱਲੋਂ ਪਾਰਲੀਮੈਂਟ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੇ ਖਿਲਾਫ ਬੋਲੀ ਗਈ ਸ਼ਬਦਾਵਲੀ ਦੇ ਰੋਸ ਵਜੋਂ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕੀਤਾ ਗਿਆ। ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦੇ ਪ੍ਰਤਿਮਾ ਅੱਗੇ ਫੁੱਲ ਫੁੱਲ ਭੇਟ ਕੀਤੇ ਗਏ। ਇਸ ਮੌਕੇ ਵਕੀਲ ਭਾਈਚਾਰੇ ਵਲੋਂ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਮੌਜੂਦਾ ਹਕੂਮਤ ਅਤੇ ਸਿਆਸਤਦਾਨਾਂ ਵੱਲੋਂ ਲਾਈ ਹੋਈ ਨਫਰਤ ਦੀ ਅੱਗ ਵਿੱਚ ਠੰਡੇ ਬੁੱਲੇ ਵਾਂਗੂੰ ਹੈ। ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਬਾਬਾ ਸਾਹਿਬ ਦੀਆ ਕੁਰਬਾਨੀਆਂ ਯਾਦ ਕਰਦੇ ਹੋਏ ਉਹਨਾਂ ਨੂੰ ਫੁੱਲ ਅਰਪਿਤ ਕੀਤੇ। ਉਹਨਾਂ ਦੀਆ ਭਾਰਤ ਦੇਸ਼ ਲਈ ਦਿਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਸਮਾਜ ਨੂੰ ਇਹੋ ਸੰਦੇਸ਼ ਹੈ ਕਿ ਬਾਬਾ ਸਾਹਿਬ ਅੰਬੇਡਕਰ ਜੀ ਦੀ ਸੋਚ ਦੇ ਖਿਲਾਫ ਉਠਦੀ ਹਰ ਅਵਾਜ ਦੇਰ-ਸਵੇਰ ਦਬਾਅ ਦਿੱਤੀ ਜਾਵੇਗੀ। ਕਿਉ ਕਿ ਅੰਤ ਜਿੱਤ ਸਦਾ ਸੱਚਾਈ ਦੀ ਹੀ ਹੁੰਦੀ ਹੈ ਨਫਰਤ ਹਮੇਸ਼ਾ ਹਾਰੀ ਹੈ। ਐਡਵੋਕੇਟ ਕੁਲਦੀਪ ਭੱਟੀ ,ਐਡਵੋਕੇਟ ਯੁਵਰਾਜ ਸਿੰਘ, ਐਡਵੋਕੇਟ ਕਰਨਬੀਰ ਸਿੰਘ ਬਾਠ ,ਐਡਵੋਕੇਟ ਦਲੀਪ ਕੁਮਾਰ,ਐਡਵੋਕੇਟ ਤਜਿੰਦਰ ਬੱਧਨ ,ਐਡਵੋਕੇਟ ਸੰਗੀਤਾ ਸੋਨੀ ਸਰਪੰਚ,ਐਡਵੋਕੇਟ ਮਨਵੀਰ ਕੌਰ, ਐਡਵੋਕੇਟ ਅੰਜਲੀ ਵਿਰਦੀ, ਐਡਵੋਕੇਟ ਗੁਰਜੀਤ ਸਿੰਘ ਕਾਹਲੋਂ, ਐਡਵੋਕੇਟ ਅਨੁਭਵ ਕਪਾਹੀ,ਐਡਵੋਕੇਟ ਤਰਨਜੀਤ ਕੌਰ, ਐਡਵੋਕੇਟ ਧੀਰਜ ਕੁਮਾਰ, ਐਡਵੋਕੇਟ ਤਲਵਿੰਦਰ ਕੁਮਾਰ ਮਹਿਮੀ,ਐਡਵੋਕੇਟ ਕਰਨ ਕੁਮਾਰ ਰਾਏ,ਸੋਨਮ,ਐਡਵੋਕੇਟ ਕੁਲਦੀਪ ਕੌਰ,ਐਡਵੋਕੇਟ ਮਮਤਾ,ਐਡਵੋਕੇਟ ਰੁਬਲ ਅਤੇ ਹੋਰ ਖਾਸ ਤੌਰ ਤੇ ਹਾਜਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly