60 ਤੋਂ ਵੱਧ ਸਕੂਲ ਅਤੇ 2500 ਵਿਦਿਆਰਥੀਆਂ ਨੂੰ ਪਿਛਾੜਦੇ ਹੋਏ ਹਾਸਿਲ ਕੀਤਾ ਪਹਿਲਾ ਸਥਾਨ : ਡਾ ਆਸ਼ੀਸ਼ ਸਰੀਨ
ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ) – ਰਿਆਤ ਬਾਹਰਾ ਯੂਨੀਵਰਸਿਟੀ ਵਿੱਚ ਕਰਵਾਏ ਗਏ ਸਾਇਨਰਜੀ-5, 2025 ਵਿੱਚ ਹੁਸ਼ਿਆਰਪੁਰ ਦੇ ਜਿਸ ਵਿੱਚ 60 ਤੋਂ ਵੱਧ ਸਕੂਲ ਤੇ 2500 ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿੱਚ ਯੂਨੀਵਰਸਿਟੀ ਵਲੋਂ ਵੱਖ-2 ਮੁਕਾਬਲੇ, ਕਵਿਜ਼ ਮੁਕਾਬਲੇ, ਸਲੋਗਨ ਰਾਈਟਿੰਗ, ਗਿੱਧਾ, ਭੰਗੜਾ ਅਤੇ ਗਰਬਾ, ਪੋਸਟਰ ਮੇਕਿੰਗ ਅਤੇ ਹੋਰ ਵੀ ਕਈ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਸਨ।ਇਹਨਾਂ ਮੁਕਾਬਲਿਆਂ ਵਿੱਚ ਸਿੱਖਿਆ ਦੀ ਨਰਸਰੀ ਦੇ ਵਜੋਂ ਜਾਣੇ ਜਾਂਦੇ ਹਿਜ਼ ਐਕਸੀਲੈਂਟ ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆ ਓਵਰਆੱਲ ਟਰਾਫੀ ਨਾਲ ਜੇਤੂ ਰਹੇ। ਇਸ ਖੁਸ਼ੀ ਦੇ ਮੌਕੇ ਤੇ ਡਾ.ਆਸ਼ੀਸ਼ ਸਰੀਨ (ਡਾਇਰੈਕਟਰ), ਗੁਰਪ੍ਰੀਤ ਸਿੰਘ ਬੇਦੀ (ਡਾਇਰੈਕਟਰ ਅਡਮੀਸ਼ਨ ਸੈਲ) ਨੇ ਬੱਚਿਆਂ ਓਵਰਆੱਲ ਟ੍ਰਾਫੀ ਦੇ ਨਾਲ ਵਧਾਈ ਦਿੱਤੀ ਅਤੇ ਅੱਗੇ ਤੋਂ ਪੜ੍ਹਾਈ ਦੇ ਨਾਲ-ਨਾਲ ਬਾਕੀ ਹੋਰ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਖੁਸ਼ੀ ਦੇ ਮੌਕੇ ਤੇ ਬੱਚਿਆਂ ਦੇ ਮਾਤਾ-ਪਿਤਾ ਨੇ ਡਾ.ਆਸ਼ੀਸ਼ ਸਰੀਨ ਦਾ ਬਹੁਤ-ਬਹੁਤ ਧੰਨਵਾਦ ਕੀਤਾ ਕਿ ਹਿਜ਼ ਐਕਸੀਲੈਂਟ ਵਿੱਚ ਆ ਕੇ ਬੱਚਿਆਂ ਨੂੰ ਆਈ.ਆਈ.ਟੀ. ਅਤੇ ਐਨ.ਈ.ਈ.ਟੀ. ਦੇ ਖੇਤਰ ਵਿੱਚ ਸਥਾਨ ਹਾਸਿਲ ਕਰਨ ਦੇ ਨਾਲ-ਨਾਲ ਹੋਰ ਖੇਡ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਹਿੱਸਾ ਲੈਣ ਅਤੇ ਸਥਾਨ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਡਾ.ਅਸ਼ੀਸ਼ ਸਰੀਨ ਨੇ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ ਅਤੇ ਅੱਗੇ ਵੱਧਣ ਲਈ ਕੁਝ ਜ਼ਰੂਰੀ ਗੱਲਾਂ ਵੀ ਦੱਸੀਆਂ ਜੋ ਕਿ ਬੱਚਿਆਂ ਲਈ ਅੱਗੇ ਵੱਧਣ ਵਿੱਚ ਬਹੁਤ ਹੀ ਲਾਭਦਾਇਕ ਸਾਬਿਤ ਹੁੰਦੀਆਂ ਹਨ। ਇਸ ਦੇ ਨਾਲ ਹੋਰ ਦੱਸਦੇ ਹੋਏ ਡਾ.ਆਸ਼ੀਸ਼ ਸਰੀਨ ਸਰ ਨੇ ਕਿਹਾ ਕਿ ਹਿਜ਼ ਵਿਦਿਆਰਥੀਆਂ ਦੇ ਮਾਂ-ਬਾਪ ਦੀ ਪਹਿਲੀ ਪਸੰਦ ਹੈ ਕਿਉਂਕਿ ਹਿਜ਼ ਇੰਸਟੀਚਿਊਟ ਉਹਨਾਂ ਦੇ ਬੱਚਿਆਂ ਦੇ ਸੰਪੂਰਨ ਵਿਕਾਸ ਵਿੱਚ ਸਖਸ਼ਮ ਹੈ ਅਤੇ ਸਾਲ ਦਰ ਸਾਲ ਉਹ ਉਹਨਾਂ ਦੇ ਬੱਚਿਆਂ ਦੇ ਭਵਿੱਖ ਦੇ ਸੁਪਨਿਆਂ ਨੂੰ ਪੂਰਾ ਕਰ ਰਿਹਾ ਹੈ। ਇਸ ਮੌਕੇ ਤੇ ਬੱਚਿਆਂ ਦੇ ਮਾਂ-ਬਾਪ ਨੇ ਹਿਜ਼-ਇੰਸਟੀਚਿਊਟ ਦੇ ਮਿਹਨਤੀ ਸਟਾਫ ਦਾ ਬਹੁਤ-ਬਹੁਤ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



