ਤੇਰੇ ਵਾਂਗ ਹੱਸ ਹੱਸ ਕੇ ਸਾਨੂੰ…

ਬਲਵੀਰ ਚੌਪੜਾ (ਗੜ੍ਹਸ਼ੰਕਰ )

(ਸਮਾਜ ਵੀਕਲੀ)

ਅਸੀਂ ਸਿੱਧੇ ਸਾਧੇ ਆ ਸੱਜਣਾਂ ਸਾਨੂੰ ਮਗਜ਼  ਚਲਾਉਣੇ ਨਹੀਂ ਆਉਂਦੇ,

ਪਰ ਤੇਰੇ ਵਾਂਗ ਹੱਸ ਹੱਸ ਕੇ ਸਾਨੂੰ ਭੇਦ ਲਕਾਉਣੇ ਨਹੀਂ ਆਉਂਦੇ,
ਪਿਆਰ ਦੇ ਵਿੱਚ ਢੇਅ ਜਾਂਦੇ ਆ ਖੋਰੇ ਕਿ ਕਿ ਸਿਹ  ਜਾਂਦੇ ਆ
ਕੋਈ ਹੱਸ ਕੇ ਪਿਆਰ ਨਾਲ ਜਿੱਤਾਂ ਲੈ ਬੱਸ ਓਦੇ ਹੋ ਕੇ ਰਿਹ ਜਾਂਦੇ ਆ,
ਅਸੀਂ ਦਿਲ ਦੇ ਨਾਜ਼ੁਕ ਆ ਸੱਜਣਾਂ ਸਾਨੂੰ ਦਿਲ ਦਿਖਾਉਣੇ ਨਹੀਂ ਆਉਂਦੇ,
ਪਰ ਤੇਰੇ ਵਾਂਗੂ ਹੱਸ ਹੱਸ ਕੇ ਸਾਨੂੰ ਭੇਦ ਲਕਾਉਣੇ ਨਹੀਂ ਆਉਂਦੇ |
ਸਾਨੂੰ ਪੁੱਛਦਾ ਕਿ ਕੀਤਾ ਏ ਓਏ ਤੈਨੂੰ ਸਿਦਕ, ਈਮਾਨ  ਤੇ ਦਿਲ ਦਿੱਤਾ ਆ,
ਤੇਰੇ ਹੱਥੋਂ ਟੁੱਟ ਤੇ ਢੇਹ ਗਿਆ  ਅਸੀਂ ਫਿਰ ਬਣਾ ਕੇ ਦਿਲ ਫ਼ਿਰ ਦਿੱਤਾ,
ਆਪਣਿਆਂ ਲਈ ਅਸੀਂ ਵਿਚ ਜਾਂਦੇ ਆ ਸਾਨੂੰ ਗੈਰ ਮਨਾਉਣੇ ਨਹੀਂ ਆਉਂਦੇ
ਤੇਰੇ ਵਾਂਗੂ ਸਾਨੂੰ ਹੱਸ ਹੱਸ ਕੇ ਸਾਨੂੰ ਭੇਦ ਲੁਕਾਉਣੇ ਨਹੀਂ ਆਉਂਦੇ |
ਰਾਜੀ ਰਿਹ ਤੂੰ ਜਿੱਥੇ ਰਹਿਣਾ ਏ ਸਦਾ ਵਹਿਮ ਨੇ ਕਿੱਥੇ ਰਹਿਣਾ ਏ
ਠੋਕਰ ਖਾ ਕੇ ਆਉਣਾ ਆਜੀ ਅਸੀਂ ਤਾਂ ਯਾਰਾ ਇੱਥੇ ਰਹਿਣਾ ਏ,
ਕਿਉਕਿ ਮਨ ਦੇ ਖੋਟੇ ਲੋਕਾਂ ਨਾਲ ਸਾਨੂੰ ਮਨ ਪਰਚਾਉਣੇ ਨਹੀਂ ਆਉਂਦੇ,
ਅਸੀਂ ਸਿੱਧੇ ਸਾਧੇ ਆਂ ਸੱਜਣਾਂ ਸਾਨੂੰ ਮਗਜ ਚਲਾਉਣੇ ਨਹੀਂ ਆਉਂਦੇ
ਤੇਰੇ ਵਾਗੂ ਹੱਸ ਹੱਸ ਕੇ ਸਾਨੂੰ ਭੇਦ ਲੁਕਾਉਣੇ ਨਹੀਂ ਆਉਂਦੇ |
ਬਲਵੀਰ ਚੌਪੜਾ (ਗੜ੍ਹਸ਼ੰਕਰ )
Previous articleਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਨੇ ਕੀਤਾ ਵੱਖ-ਵੱਖ ਹੈਲਥ ਵੈਲਨੈੱਸ ਸੈਂਟਰਾਂ ਅਤੇ ਆਮ ਆਦਮੀ ਕਲੀਨਿਕਾਂ ਦਾ ਦੌਰਾ
Next article*ਵੱਖ ਵੱਖ ਜਥੇਬੰਦੀਆਂ ਵੱਲੋਂ ਡੀਟੀਐਫ ਆਗੂ ਹਰਮੇਸ਼ ਭਾਟੀਆ ਨੂੰ ਸ਼ਰਧਾਂਜਲੀ ਭੇਟ*