HOME ਮਰਹੂਮ ਗਾਇਕ ਗੋਰਡ ਡਾਊਨੀ ਨੂੰ ਨਿਵੇਕਲੇ ਢੰਗ ਨਾਲ ਦਿੱਤੀ ਸ਼ਰਧਾਂਜਲੀ

ਮਰਹੂਮ ਗਾਇਕ ਗੋਰਡ ਡਾਊਨੀ ਨੂੰ ਨਿਵੇਕਲੇ ਢੰਗ ਨਾਲ ਦਿੱਤੀ ਸ਼ਰਧਾਂਜਲੀ

ਫੋਟੋ ਕੈਪਸ਼ਨ: ਬੋਸਟਨ ਮੈਰਾਥਨ ਦੌਰਾਨ ਗੋਰਡ ਡਾਊਨੀ ਨੂੰ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਪਹਿਰਾਵੇ ਵਿੱਚ ਦੌੜਦਾ ਜੋਸਫ ਰੀਡ।

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ) – ਕੈਨੇਡਾ ਦੇ ਕਿੰਗਸਟਨ ਸ਼ਹਿਰ ਨਾਲ ਸੰਬੰਧਿਤ ਇੱਕ ਵਿਅਕਤੀ ਵੱਲੋਂ ਬੋਸਟਨ ਮੈਰਾਥਨ ਦੌਰਾਨ ਮਰਹੂਮ ਗਾਇਕ ਗੋਰਡ ਡਾਊਨੀ ਨੂੰ ਵਿਲੱਖਣ ਢੰਗ ਨਾਲ ਸ਼ਰਧਾਂਜਲੀ ਭੇਟ ਕੀਤੀ ਗਈ, ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਫਾਇਰਫਾਈਟਰ ਜੋਸਫ ਰੀਡ ਨੇ ਇਸ ਦੌੜ ਦੌਰਾਨ ਉਸੇ ਤਰ੍ਹਾਂ ਦਾ ਪਹਿਰਾਵਾ ਪਹਿਨਿਆ ਜੋ ਕੈਨੇਡਾ ਦੇ ਪ੍ਰਸਿੱਧ ਗਾਇਕ ਗੋਰਡ ਡਾਊਨੀ ਪਹਿਨਦੇ ਸਨ। ਇਸ ਤਰੀਕੇ ਨਾਲ ਉਸਨੇ ਮਰਹੂਮ ਕਲਾਕਾਰ ਨੂੰ ਯਾਦ ਕੀਤਾ ਅਤੇ ਆਪਣੀ ਸ਼ਰਧਾਂਜਲੀ ਪ੍ਰਗਟ ਕੀਤੀ। ਜੋਸਫ ਰੀਡ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ ਕੋਈ ਵੱਡਾ ਦੌੜਾਕ ਨਹੀਂ ਮੰਨਦਾ, ਪਰ ਇਸ ਮੈਰਾਥਨ ਵਿੱਚ ਭਾਗ ਲੈਣਾ ਉਸ ਲਈ ਇੱਕ ਖਾਸ ਮੌਕਾ ਸੀ। ਉਸਨੇ ਦੱਸਿਆ ਕਿ ਇਹ ਦੌੜ ਉਸ ਲਈ ਸਿਰਫ਼ ਇੱਕ ਖੇਡ ਨਹੀਂ, ਸਗੋਂ ਇੱਕ ਯਾਦਗਾਰ ਅਤੇ ਭਾਵਨਾਤਮਕ ਯਾਤਰਾ ਸੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਕੇਦਾਰਨਾਥ ਧਾਮ ਦੇ ਦਰਵਾਜ਼ੇ “ਹਰ ਹਰ ਮਹਾਦੇਵ” ਦੇ ਜੈਕਾਰਿਆਂ ਲਈ ਖੁੱਲ੍ਹ ਗਏ, ਵੀਡੀਓ-ਰੀਲ ਪ੍ਰੋਡਕਸ਼ਨ ‘ਤੇ ਪਾਬੰਦੀ
Next article“ਭਾਰਤ ਅੱਤਵਾਦ ਅੱਗੇ ਨਹੀਂ ਝੁਕੇਗਾ,” ਪਹਿਲਗਾਮ ਹਮਲੇ ਦੀ ਵਰ੍ਹੇਗੰਢ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਸਪੱਸ਼ਟ ਸੰਦੇਸ਼