ਬੰਗਾ ( ਚਰਨਜੀਤ ਸੱਲ੍ਹਾ) (ਸਮਾਜ ਵੀਕਲੀ) ਲੈਕ. ਲੇਟ ਕ੍ਰਿਸ਼ਨਾ ਰਾਣੀ ਐਮ.ਏ .(ਹਿਸਟਰੀ) ਐਮ. ਐਡ ਸ.ਸ.ਸ. ਸ. ਸਕੂਲ ਨਵਾਂਸ਼ਹਿਰ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਹੀਉਂ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕੀਤਾ ਗਿਆ। ਇਸ ਸਕੂਲ ਦੇ 13 ਪਹਿਲੇ ਸਥਾਨ,11 ਦੂਜੇ ਸਥਾਨ ਅਤੇ 8 ਤੀਜੇ ਸਥਾਨ ‘ਤੇ ਆਉਣ ਵਾਲੇ ਬੱਚਿਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਝੱਲੀ ਪਰਿਵਾਰ ਦੀਆਂ ਨਵ – ਵਿਆਹੁਤਾ ਜੋੜਿਆ ( ਹਰਪ੍ਰੀਤ ਸਿੰਘ ਝੱਲੀ ਫਰਾਂਸ-ਗੁਰਪ੍ਰੀਤ ਕੌਰ ਐਮ. ਐਸ. ਸੀ (ਫੈਸ਼ਨ ਡੀਜਾਈਨਰ) ਅਤੇ ਮਨਦੀਪ ਸਿੰਘ ਝੱਲੀ ਫਰਾਂਸ-ਪੂਨਮ ਬੀ.ਏ . ਬੀ. ਐਡ) ਨੇ ਵਿਸ਼ੇਸ਼ ਤੌਰ ਤੇ ਪਹਿਲੀ ਵਾਰ ਸ਼ਿਕਰਤ ਕੀਤੀ ਗਈ। ਇਸ ਮੌਕੇ ਕਿਰਪਾਲ ਸਿੰਘ ਝੱਲੀ ਸੇਵਾ ਮੁਕਤ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੜ੍ਹਾਈ ਦਾ ਯੁੱਗ ਹੈ ਅਤੇ ਵੱਧ ਤੋਂ ਵੱਧ ਉਚ – ਵਿੱਦਿਆ ਹਾਸਿਲ ਕਰਨ ਲਈ ਬਹੁਤ ਸਖਤ ਮਿਹਨਤ ਕਰਨ ਦੀ ਲੋੜ ਹੈ। ਉੱਚ-ਵਿੱਦਿਆ ਪ੍ਰਾਪਤ ਕਰਕੇ ਉੱਚੀਆਂ ਪਦਵੀਆਂ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਅਤੇ ਦੇਸ਼ ਦਾ ਰੌਸ਼ਨ ਕਰਨ ਲਈ ਅੱਗੇ ਵਧਣਾ ਚਾਹੀਦਾ ਹੈ। ਵਿੱਦਿਆ ਨੂੰ ਕੋਈ ਚੁਰਾ ਨਹੀਂ ਸਕਦਾ। ਪੜ੍ਹਾਈ ਬਿਨ੍ਹਾ ਮਨੁੱਖ ਦਾ ਜੀਵਨ ਅਧੂਰਾ ਹੈ। ਇਸ ਮੌਕੇ ਤਰਲੋਕ ਸਿੰਘ ਫਲੋਰੇ ਨੇ ਵੀ ਅਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸ਼ਲਿਨੀ ਸੀ.ਐਚ.ਟੀ . ਵਲੋਂ ਸਮੂਹ ਝੱਲੀ ਪਰਿਵਾਰ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਸਟੇਜ ਦਾ ਸੰਚਾਲਨ ਕੁਲਵਿੰਦਰ ਕੌਰ ਨੇ ਬਾਖੂਬੀ ਨਿਭਾਇਆ।ਇਸ ਮੌਕੇ ਸੋਹਣ ਸਿੰਘ ਝੱਲੀ ਸਾਬਕਾ ਸੈਕਟਰੀ, ਸੱਤਿਆ ਝੱਲੀ ਸੈਕਟਰੀ/ਨੰਬਰਦਾਰ /ਸਾਬਕਾ ਸਰਪੰਚ, ਮਨਜੀਤ ਕੁਮਾਰ ਮਹਿੰਮੀ, ਹਰਜਿੰਦਰ ਕੌਰ,ਨਰਿੰਦਰ ਕੌਰ, ਸੁਮਨ ਬਾਲਾ,ਰਾਜਵਿੰਦਰ ਕੌਰ , ਗੁਰਦੀਪ ਕੌਰ,ਮੀਨਾ ਕੁਮਾਰੀ, ਮਿਡ ਡੇ ਮੀਲ ਵਰਕਰ, ਬੱਚੇ ਅਤੇ ਬੱਚਿਆਂ ਦੇ ਮਾਪੇ ਹਾਜਰ ਸਨ। ਇਸ ਮੌਕੇ ਬੱਚਿਆਂ ਨੂੰ ਫਰੂਟ ਅਤੇ ਹੋਰ ਖਾਣ ਦੀ ਸਮੱਗਰੀ ਤਕਸੀਮ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj