ਬੀਤੀ ਰਾਤ ਬਹਾਦੁਰਪੁਰ ਚੌਂਕ ਵਿੱਚ ਵਾਪਰੇ ਹਾਦਸੇ ਵਿੱਚ ਪੀਜੀਆਈ ਚੰਡੀਗੜ੍ਹ ਪਹੁੰਚਦੇ ਰਿੰਕੂ ਵਰਮਾ ਦੀ ਮੌਤ ਹੋ ਗਈ

ਰਿੰਕੂ ਵਰਮਾ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਬੀਤੀ ਰਾਤ ਹੁਸ਼ਿਆਰਪੁਰ ਬਹਾਦਰਪੁਰ ਚੌਂਕ ਵਿੱਚ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ ਰਿੰਕੂ ਵਰਮਾ ਉਰਫ ਨਹਿਰੂ ਵਾਸੀ ਹੁਸ਼ਿਆਰਪੁਰ ਨਈ ਅਬਾਦੀ ਬੀਤੀ ਰਾਤ ਕਰੀਬ 11:30 ਵਜੇ ਨਈ ਆਬਾਦੀ ਤੋਂ ਬਹਾਦੁਰਪੁਰ ਵੱਲ ਜਾ ਰਿਹਾ ਸੀ। ਚੌਕ ਤੋਂ ਸ਼ਿਮਲਾ ਪਹਾੜੀ ਦੇ ਲੈਪੀਨੋਜ਼ ਵੱਲ ਜਾ ਰਿਹਾ ਸੀ ਤਾਂ ਪੀਜ਼ਾ ਡਿਲੀਵਰੀ ਬੁਆਏ ਜੋ ਕਿ ਸ਼ਿਮਲਾ ਪਹਾੜੀ ਵਾਲੇ ਪਾਸੇ ਤੋਂ ਧੋਬੀ ਘਾਟ ਵੱਲ ਜਾ ਰਿਹਾ ਸੀ, ਜਦੋਂਕਿ ਨਈ ਅਬਾਦੀ ਕਮੇਟੀ ਬਜ਼ਾਰ ਵਾਲੇ ਪਾਸੇ ਤੋਂ ਆ ਰਹੇ ਰਿੰਕੂ ਵਰਮਾ ਉਰਫ ਨਹਿਰੂ। ਸ਼ਿਮਲਾ ਪਹਾੜੀ ਵਾਲੇ ਪਾਸੇ ਅਤੇ ਦੂਜੇ ਪਾਸੇ ਤੇਜ਼ ਰਫਤਾਰ ਨਾਲ ਆ ਰਹੇ ਇੱਕ ਪੀਜ਼ਾ ਡਿਲੀਵਰੀ ਬੁਆਏ ਦੀ ਰਿੰਕੂ ਵਰਮਾ ਉਰਫ ਨਹਿਰੂ ਦੀ ਐਕਟਿਵਾ ਨਾਲ ਟੱਕਰ ਹੋ ਗਈ, ਜਿਸ ਕਾਰਨ ਰਿੰਕੂ ਵਰਮਾ ਉਰਫ ਨਹਿਰੂ ਬੇਹੋਸ਼ ਹੋ ਗਿਆ ਅਤੇ ਡਿਲੀਵਰੀ ਬੁਆਏ ਆਪਣੀ ਬਾਈਕ ਸਮੇਤ ਛਾਲ ਮਾਰ ਕੇ ਹੇਠਾਂ ਡਿੱਗ ਗਿਆ। ਟੱਕਰ ਦੀ ਆਵਾਜ਼ ਸੁਣਦੇ ਹੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਰਿੰਕੂ ਵਰਮਾ ਉਰਫ਼ ਨਹਿਰੂ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ.ਜੀ.ਆਈ., ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਨਰਲ ਅਬਜ਼ਰਵਰ ਅਤੇ ਖਰਚਾ ਅਬਜ਼ਰਵਰ ਨੇ ਉਮੀਦਵਾਰਾਂ ਅਤੇ ਪੋਲਿੰਗ ਏਜੰਟਾਂ ਨਾਲ ਕੀਤੀ ਮੀਟਿੰਗ
Next articleਡਿਪਟੀ ਕਮਿਸ਼ਨਰ ਨੇ ਖਾਦਾਂ ਦੀ ਕਾਲਾਬਾਜ਼ਾਰੀ, ਵੱਧ ਕੀਮਤ ਵਸੂਲੀ ਅਤੇ ਬੇਲੋੜੀ ਟੈਗਿੰਗ ‘ਤੇ ਕਾਬੂ ਪਾਉਣ ਦੇ ਦਿੱਤੇ ਨਿਰਦੇਸ਼