(ਸਮਾਜ ਵੀਕਲੀ)
ਇਕ ਸਰਾਂ ਵਿਚ ਰਾਤ ਨੂੰ ਦੋ ਯਾਤਰੀ ਰੁਕੇ। ਸੁਬਹ ਉੱਠ ਕੇ ਇਸ਼ਨਾਨ ਧਿਆਨ ਕਰਨ ਤੋਂ ਬਾਦ ਦੋਵੇਂ ਕਮਰੇ ਦੇ ਦੋ ਕੋਨਿਆਂ ਵਿਚ ਜਾ ਕੇ ਬੈਠ ਗਏ ਆਸਨ ਲਾਕੇ, ਅਤੇ ਆਪਣੇ—ਆਪਣੇ ਝੋਲੇ *ਚੋਂ ਸ਼ੰਖ ਕੱਢ ਕੇ ਸਾਹਮਣੇ ਰੱਖ ਕੇ ਉਸ ਅੱਗੇ ਧੂਪ ਜਲਾਈ।ਪਹਿਲੇ ਸ਼ੰਖ ਵਾਲੇ ਯਾਤਰੀ ਨੇ ਹੱਥ ਜੋੜ ਕੇ ਕਿਹਾ ੌ ਸੰਖ ਮਹਾਰਾਜ ਅੱਜ ਦੇ ਖਰਚੇ ਲਈ 100 ਕੁ ਰੁਪਏ ਦੀ ਲੋੜ ਹੈ ਕ੍ਰਿਪਾ ਕਰੋ ਤਾਂ ੌ ਅਤੇ ਸ਼ੰਖ ਚੁੱਕ ਉਸ ਕੋਲੋਂ 100 ਰੁਪਏ ਦਾ ਨੋਟ ਚੱਕ ਕੇ ਮੱਥੇ ਨੂੰ ਲਾਇਆ।ਪਰਲੇ ਕੋਨੇ ਵਿਚੋਂ ਵੀ ਦੂਸਰੇ ਯਾਤਰੀ ਦੀ ਅਵਾਜ ਆਈ ੌ ਸ਼ੰਖ ਮਹਾਰਾਜ 100 ਕੁ ਰੁਪਏ ਬਖਸ਼ੋ ਅੱਗੋਂ ਸ਼ੰਖ ਚੋਂ ਅਵਾਜ ਆਈ 200 ਲੈ ਲਾ 100 ਨਾਲ ਕੀ ਬਣਦਾ ਹੈ ੌ ੌਚਲੋ 200 ਦੇ ਦਿਓ ਜੀ ੌ ਯਾਤਰੀ ਨੇ ਕਿਹਾ।
ਸ਼ੰਖ ਜੀ ਫਿਰ ਬੋਲੇ ੌਭਾਈ 400 ਲੈ ਲਾ ਵਾਰੀ ਵਾਰੀ ਤੰਗ ਕਰੇਂਗਾ ੌ। ਦੋਵਾਂ ਦੀ ਗੱਲ ਬਾਤ ਪਹਿਲੇ ਯਾਤਰੀ ਦੇ ਕੰਨੀ ਪਈ ਤੇ ਉਹ ਸੋਚਣ ਲੱਗਾ ਕਿ ਕਿਉਂ ਨਾ ਦੂਸਰੇ ਨਾਲ ਮਿਲ ਕੇ ਗੱਲ ਬਾਤ ਕਰੀਏ ਤੇ ਸ਼ੰਖ ਦੀ ਮਿਹਰਬਾਨੀ ਬਾਰੇ ਪੁੱਛੀਏ ਤੇ ਜਾ ਉਸ ਨੂੰ ਨਮਸ਼ਕਾਰ ਕੀਤੀ। ਦੋ ਕੁ ਮਿੰਟ ਇਧਰ ਉਧਰ ਦੀ ਗੱਲ ਕਰਕੇ ਸ਼ੰਖ ਦੀ ਗੱਲ ਪੁੱਛੀ ਤੇ ਉਸਦੀ ਕ੍ਰਿਪਾ ਬਾਰੇ ਜਾਣਨਾ ਚਾਹਿਆ। ੌ ਭਾਈ ਇਸ ਲਈ ਬਹੁਤ ਤਪੱਸਿਆ ਕਰਨੀ ਪੈਂਦੀ ਹੈ ੌ। ਦੂਜੇ ਨੇ ਜਵਾਬ ਦਿੱਤਾ। ਪਹਿਲੇ ਨੇ ਦੱਸਿਆ ਕਿ ਸ਼ੰਖ ਤਾਂ ਉਸ ਕੋਲ ਵੀ ਹੈ ਪਰ ਉਹ ਉਸਦੇ (ਦੂਸਰੇ ਦੇ) ਸ਼ੰਖ ਜਿੰਨਾ ਸ਼ਕਤੀ ਸ਼ਾਲੀ ਤੇ ਮਿਹਰਬਾਨ ਨਹੀਂ ਅਤੇ ਨਾਲ ਹੀ ਪੇਸ਼ਕਸ਼ ਕੀਤੀ ੌ ਮਹਾਰਾਜ ਜੇ ਕ੍ਰਿਪਾ ਕਰੋ ਤਾਂ ਆਪਾਂ ਸ਼ੰਖ ਵਟਾ ਨਾ ਲਈਏ ਤੁਸੀਂ ਤਾਂ ਵਿਦਵਾਨ ਹੋ ਮੇਰੇ ਵਾਲੇ ਸ਼ੰਖ ਨੂੰ ਵੀ ਉਨ੍ਹਾਂ ਹੀ ਸ਼ਕਤੀਮਾਨ ਬਣਾ ਲੌਂਗੇ।
ਵਟੇ ਵਿਚ ਮੈਂ ਅੱਜ ਵਾਲੇ 100 ਰੁਪਏ ਵੀ ਨਾਲ ਦੇ ਦੇਵਾਂਗਾ ੌ।ਥੋੜੀ ਜਿਹੀ ਹਿਚਕਿਚਾਹਟ ਤੋਂ ਬਾਦ ਦੂਸਰਾ ਯਾਤਰੀਰ ਰਾਜ਼ੀ ਹੋਗਿਆ ਅਤੇ ਦੋਹਾਂ ਨੇ ਸ਼ੰੰਖ ਵਟਾ ਲਏ ਅਤੇ ਆਪੋ ਆਪਣੇ ਰਸਤੇ ਪੈ ਗਏ।ਅਗਲੀ ਸਵੇਰ ਪਹਿਲੇ ਨੇ ਬਹੁਤ ਸ਼ਰਧਾ ਨਾਲ ਧੂਪ ਬੱਤੀ ਕਰਕੇ ਸ਼ੰਖ ਅਗੇ 500 ਰੁਪਏ ਦੀ ਮੰਗ ਰੱਖੀ। ਅੱਗੋਂ ਉੱਤਰ ਮਿਲਿਆ। ੌ 1000 ਹੀ ਲੈ ਜਾ ੌ ।ਯਾਤਰੀ ਦੇ ਠੀਕ ਹੈ ਕਹਿਣ ਮਗਰੋਂ ਸ਼ੰਖ ਫੇਰ ਬੋਲਿਆ ਕਿ ਜੇ 2000 ਲੈ ਜੇਂ ਤਾਂ ਵਧੀਆ ਹੈ। ਫਿਰ ਸ਼ੰਖ ਨੇ 4000 ਦੀ ਪੇਸ਼ਕਸ਼ ਕਰ ਦਿੱਤੀ। ਖਿੰਝ ਕੇ ਯਾਤਰੀ ਨੇ ਕਿਹਾ ਕੁਝ ਦੇਵੇਂਗਾ ਵੀ ? ੌਦੇਣ—ਲੈਣ ਨੂੰ ਸਾਡੇ ਕੋਲ ਕੀ ਹੈ ਵੀਰਾ ਅਸੀਂ ਤਾਂ ਲਪੋਟ ਸ਼ੰਖ ਹਾਂ।ੌ
ਬੀ ਼ਡੀ ਸ਼ਰਮਾ ,9501115015
ਲੇਖਕ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨਜ ਵਿਖੇ
ਡਿਪਟੀ ਡਾਇਰੈਕਰਟ (ਗਾਈਡੈਂਸ ਅਤੇ ਕਾਉਂਸਲਿੰਗ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly