ਭਾਸ਼ਾ ਵਿਭਾਗ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ‘ਤੇ ਮੈਗਜ਼ੀਨ ‘ਜਨ ਸਾਹਿਤ’ ਦੇ ਵਿਸ਼ੇਸ਼ ਅੰਕ ਲਈ ਰਚਨਾਵਾਂ ਦੀ ਮੰਗ

ਹੁਸ਼ਿਆਰਪੁਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਤੇ ਨਿਰਦੇਸ਼ਕ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਜਸਵੰਤ ਸਿੰਘ ਜ਼ਫ਼ਰ ਹੁਰਾਂ ਦੀ ਯੋਗ ਅਗਵਾਈ ਹੇਠ ਭਾਸ਼ਾ ਵਿਭਾਗ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਲਗਾਤਾਰ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ। ਸਰਗਰਮੀ ਦੀ ਇਸੇ ਲੜੀ ਤਹਿਤ ਭਾਸ਼ਾ ਵਿਭਾਗ ਵੱਲੋਂ ਕੱਢੇ ਜਾਂਦੇ ਮਹੀਨਾਵਾਰ ਰਸਾਲੇ ‘ਜਨ ਸਾਹਿਤ’ ਲਈ ਲੇਖਕਾਂ ਕੋਲੋਂ ਅਣਛਪੀਆਂ ਰਚਨਾਵਾਂ ਦੀ ਮੰਗ ਕੀਤੀ ਜਾਂਦੀ ਹੈ। ਇਸ ਸਬੰਧੀ ਵਿਸਤਾਰ ਨਾਲ ਗੱਲ ਕਰਦਿਆਂ ਜ਼ਿਲ੍ਹਾ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਜਨ ਸਾਹਿਤ ਰਸਾਲੇ ‘ਚ ਛਪਣ ਲਈ ਕੋਈ ਵੀ ਲੇਖਕ ਆਪਣੀ ਰਚਨਾ ਭੇਜਣ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਨਾਲ ਸੰਪਰਕ ਕਰ ਸਕਦਾ ਹੈ। ਜਨ ਸਾਹਿਤ ਰਸਾਲੇ ਲਈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਅੰਕ  ਮਹੀਨਾ ਅਪ੍ਰੈਲ ਤੋਂ ਜੂਨ, 2025 ਲਈ ਲਿਖਾਰੀ ਉਕਤ ਵਿਸ਼ੇ ‘ਤੇ ਆਪਣੀਆਂ ਮੌਲਿਕ ਰਚਨਾਵਾਂ ਭੇਜ ਸਕਦੇ ਹਨ। ਲੇਖਕ ਲਈ ਰਚਨਾ ਦੇ ਨਾਲ-ਨਾਲ ਆਪਣਾ ਨਾਂ, ਪਤਾ, ਮੋਬਾਇਲ ਨੰਬਰ ਭੇਜਣਾ ਅਤੇ ਰਚਨਾ ਦੇ ਅਣਛਪੇ ਹੋਣ ਦਾ ਤਸਦੀਕ ਕਰਨਾ ਵੀ ਲਾਜ਼ਮੀ ਹੈ। ਵਿਭਾਗ ਦਾ ਸੰਪਾਦਕੀ ਮੰਡਲ ਮਿਆਰੀ ਰਚਨਾਵਾਂ ਨੂੰ ਜਨ ਸਾਹਿਤ ਰਸਾਲੇ ਵਿੱਚ ਬਣਦਾ ਸਥਾਨ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਰਸਾਲੇ ਤੋਂ ਇਲਾਵਾ ਭਾਸ਼ਾ ਵਿਭਾਗ ਵੱਲੋਂ ਉਰਦੂ ਅਤੇ ਹਿੰਦੀ ਦਾ ਵੀ ਮਾਸਿਕ ਰਸਾਲਾ ਛਾਪਿਆ ਜਾ ਰਿਹਾ ਹੈ। ਹਰੇਕ ਰਸਾਲੇ ਦਾ ਸਾਲਾਨਾ ਚੰਦਾ ਮਹਿਜ਼ ਦੋ ਸੌ ਚਾਲੀ ਰੁਪਏ ਹੈ। ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਤੋਂ ਇਹ ਰਸਾਲੇ ਆ ਕੇ ਲਗਵਾਏ ਜਾ ਸਕਦੇ ਹਨ।ਇਨ੍ਹਾਂ ਰਸਾਲਿਆਂ ਨੂੰ ਵਿਭਾਗ ਵੱਲੋਂ ਪਾਠਕਾਂ ਦੇ ਘਰਾਂ ਤੱਕ ਡਾਕ ਰਾਹੀਂ ਪਹੁੰਚਾਉਣ ਦੀ ਵੀ ਵਿਵਸਥਾ ਕੀਤੀ ਗਈ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪੈਰਾ ਲੀਗਲ ਵਲੰਟੀਅਰਾਂ ਨੂੰ ਦਿੱਤੀ ਆਨਲਾਇਨ ਟ੍ਰੇਨਿੰਗ
Next articleਡਿਪਟੀ ਕਮਿਸ਼ਨਰ ਵਲੋਂ ਸਿਟਰਸ ਅਸਟੇਟ ਤੇ ਫੈਪਰੋ ਦਾ ਦੌਰਾ, ਫ਼ਸਲੀ ਵਿਭਿੰਨਤਾ ਸਮੇਂ ਦੀ ਮੁੱਖ ਲੋੜ – ਆਸ਼ਿਕਾ ਜੈਨ