ਲੈਂਗਲੀ ਬੈਂਕੁੰਟ ਹਾਲ ਵਿੱਚ ਮੰਗਲ ਹਠੂਰ ਦੇ ਗੀਤਾਂ ਤੇ ਝੂੰਮੇ ਪੰਜਾਬੀ ਜ਼ਬਰਦਸਤ ਮਹਿਫਲ ਵਿੱਚ ਸਰੋਤੇ ਹੋਏ ਸਰਸ਼ਾਰ

ਵੈਨਕੂਵਰ (ਸਮਾਜ ਵੀਕਲੀ)  (ਕੁਲਦੀਪ ਚੁੰਬਰ)–  ਲੈਂਗਲੀ ਬੈਂਕੁੰਟ ਹਾਲ ਵਿੱਚ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੀ ਬਹੁਤ ਹੀ ਜ਼ਬਰਦਸਤ ਮਹਿਫਲ ਸਜੀ, ਜਿਸ ਵਿੱਚ ਮੰਗਲ ਹਠੂਰ ਦੇ ਗੀਤਾਂ ਤੇ ਪੰਜਾਬੀ ਅੰਤਾਂ ਦੀ ਖੁਸ਼ੀ ਪ੍ਰਾਪਤ ਕਰਦਿਆਂ ਝੂਮ ਉੱਠੇ ਅਤੇ ਰੱਜ ਰੱਜ ਕੇ ਪਾਏ ਭੰਗੜੇ ।ਇਹ ਮਹਿਫ਼ਲ ਸਤਨਾਮ ਸਿੰਘ ਮੀਰਪੁਰ, ਦਵਿੰਦਰ ਗਿੱਲ ਲੰਬੜ, ਜਗਰੂਪ ਜੌਹਲ (ਕਿੰਗ ਗੈਸ) ਜੱਸਾ ਕਾਰਪੇਟ, ਜਗਦੀਪ ਗਿੱਲ,ਗੈਰੀ ਕਾਹਲੋ ਅਤੇ ਸਾਥੀਆਂ ਵੱਲੋਂ ਕਰਵਾਈ ਗਈ । ਰਾਤ ਦੇਰ ਤੱਕ ਚੱਲੀ ਇਸ ਮਹਿਫ਼ਲ ਵਿੱਚ ਪੰਜਾਬੀਆਂ ਨੇ ਖੂਬ ਭੰਗੜੇ ਪਾਏ “ਟਿਕਾਣਾ ਕੋਈ ਨਾ” ਕਿਤਾਬ ਵੀ ਰੂਬਰੂ ਕੀਤੀ ਗਈ।  ਇਸ ਮਹਿਫ਼ਲ ਵਿੱਚ ਸਤਨਾਮ ਸਿੰਘ ਮੀਰਪੁਰ,ਹਰਪ੍ਰੀਤ ਗਿੱਲ (ਪ੍ਰਸਿੱਧ ਰਿਐਲਟਰ) ਜੈਸ ਖੈੜਾ,ਗੈਰੀ ਕਾਹਲੋਂ,ਜਗਰੂਪ ਜੌਹਲ (ਕਿੰਗ ਗੈਸ)ਜੱਸਾ ਕਾਰਪੇਟ,ਬਿੰਦੂ ਹਠੂਰ,ਜਗਦੀਪ ਗਿੱਲ (ਮੇਨ ਪਾਵਰ ਇਲੈਕਟਰੀਸ਼ਨ) ਬਿੰਦੂ ਐਂਡ ਪੰਡਿਤ,ਦੁੱਲਾ ਸੁਰਖਪੁਰੀਆ(ਪ੍ਰਸਿੱਧ ਕਬੱਡੀ ਖਿਡਾਰੀ)
ਸੋਨੂੰ ਜੰਪ(ਪ੍ਰਸਿੱਧ ਕਬੱਡੀ ਖਿਡਾਰੀ) ਕੈਮ ਖੈੜਾ,ਮਨਜੀਤ ਸਿੰਘ ਕਿਲਾ ਰਾਏਪੁਰ, ਚਰਨਜੀਤ ਸਿੰਘ ਹੁੰਦਲ,ਗੈਰੀ ਕਾਹਲੋਂ,ਮੈਨੀ ਥਿੰਦ, ਬਿੰਦਰੀ ਜੀ (ਲੈਂਗਲੀ ਬੈਕਿੰਟ ਹਾਲ) ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਐਬਸਫੋਰਡ ਵਿੱਚ 28ਵਾਂ ਲੋਕ ਵਿਰਸਾ ਮੇਲਾ ਧੂਮ ਧਾਮ ਨਾਲ ਸਮਾਪਤ ਚੇਅਰਮੈਨ ਗੁਰਮੇਲ ਧਾਮੀ ਤੇ ਪ੍ਰਧਾਨ ਸ਼ਾਂਤੀ ਸਰੂਪ ਨੇ ਕੀਤਾ ਸਰੋਤਿਆਂ ਦਾ ਧੰਨਵਾਦ
Next articleਸਬਰ/ਕਬਰ