HOME ਲੈਂਡ ਪੁਲਿੰਗ ਪਾਲਿਸੀ ਵਾਪਸੀ ‘ਤੇ ਡੇਰਾਬੱਸੀ ਵਿੱਚ ਭਾਜਪਾ ਆਗੂ ਸ. ਮਨਪ੍ਰੀਤ ਸਿੰਘ...

ਲੈਂਡ ਪੁਲਿੰਗ ਪਾਲਿਸੀ ਵਾਪਸੀ ‘ਤੇ ਡੇਰਾਬੱਸੀ ਵਿੱਚ ਭਾਜਪਾ ਆਗੂ ਸ. ਮਨਪ੍ਰੀਤ ਸਿੰਘ ਬੰਨੀ ਸੰਧੂ ਵੱਲੋਂ ਵੰਡੇ ਲੱਡੂ

1
ਡੇਰਾਬੱਸੀ  (ਸਮਾਜ ਵੀਕਲੀ)  (ਸੰਜੀਵ ਸਿੰਘ ਸੈਣੀ) ਆਪ ਸਰਕਾਰ ਵੱਲੋਂ ਲੈਂਡ ਪੁਲਿੰਗ ਪਾਲਿਸੀ ਵਾਪਸ ਲੈਣ ਤੋਂ ਬਾਅਦ ਭਾਜਪਾ ਆਗੂ ਸ. ਮਨਪ੍ਰੀਤ ਸਿੰਘ ਬੰਨੀ (ਸੰਧੂ) ਨੇ ਹਲਕੇ ਦੇ ਵੱਖ-ਵੱਖ ਥਾਵਾਂ ਜਾ ਕੇ ਖੁਸ਼ੀ ਮਨਾਈ ਅਤੇ ਲੋਕਾਂ ਨੂੰ ਲੱਡੂ ਵੰਡੇ। ਇਸ ਮੌਕੇ ਬੰਨੀ ਸੰਧੂ ਨੇ ਕਿਹਾ ਕਿ ਅੱਜ ਪੰਜਾਬ ਬਗਿਆੜਾਂ ਦੇ ਮੂੰਹ ਤੋਂ ਬਚ ਗਿਆ ਹੈ, ਕਿਉਂਕਿ ਇਹ ਪਾਲਿਸੀ ਜਿਮੀਦਾਰਾਂ ਦੀਆਂ ਜ਼ਮੀਨਾਂ ਹੜਪਣ ਲਈ ਬਣਾਈ ਗਈ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੇ ਖਿਲਾਫ ਲੋਕ ਇਕੱਠੇ ਹੋਏ ਲੋਕਾਂ ਦੀ ਇਕੱਜੁਟਦਾ ਦੇ ਸਾਹਮਣੇ ਸਰਕਾਰ ਠਹਿਰ ਨਹੀਂ ਸਕੀ। ਇਹਨਾਂ ਨੂੰ ਗੋਡੇ ਟੇਕਣੇ ਪਏ ਅਤੇ ਪਾਲਿਸੀ ਵਾਪਸ ਲੈਣੀ ਪਈ। ਇਹਨਾਂ ਦੇ ਮਨਸੂਬੇ ਫੇਲ ਹੋ ਗਏ। ਸ. ਬੰਨੀ ਸੰਧੂ ਨੇ ਕਿਹਾ ਕਿ ਲੈਂਡ ਪੁਲਿੰਗ ਪਾਲਿਸੀ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਦੇ ਹਿੱਤਾਂ ਖ਼ਿਲਾਫ਼ ਸੀ, ਜਿਸ ਦਾ ਭਾਜਪਾ ਵੱਲੋਂ ਸ਼ੁਰੂ ਤੋਂ ਹੀ ਵਿਰੋਧ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਲੋਕਾਂ ਦੀ ਇਕਜੁੱਟਤਾ ਅਤੇ ਆਵਾਜ਼ ਦੀ ਜਿੱਤ ਹੈ। ਬੰਨੀ ਸੰਧੂ ਨੇ ਦੋਸ਼ ਲਗਾਇਆ ਕਿ ਭਗਵੰਤ ਮਾਨ ਸਰਕਾਰ ਅਤੇ ਸਾਰਾ ਕੈਬਨਟ ਲੋਕਾਂ ਨੂੰ ਝੂਠ ਬੋਲਦਾ ਰਿਹਾ। ਉਨ੍ਹਾਂ ਕਿਹਾ ਕਿ ਅਜੇ ਤੱਕ ਜੋ ਜਾਣਕਾਰੀ ਹੈ, ਉਸ ਮੁਤਾਬਕ ਪਾਲਿਸੀ ਪੂਰੀ ਤਰ੍ਹਾਂ ਰੱਦ ਹੋ ਚੁੱਕੀ ਹੈ। ਪਰ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਇਸ ਸਰਕਾਰ ਤੇ ਭਰੋਸਾ ਨਾ ਕੀਤਾ ਜਾਵੇ। ਇਹਨਾਂ ਵੱਲੋਂ ਕੈਬਨਟ ‘ਚ ਪਾਸ ਹੋਈ ਹਰ ਚੀਜ਼ ਤੇ ਨਿਗਰਾਨੀ ਰੱਖੋ।  ਇਸ ਦੌਰਾਨ ਉਨ੍ਹਾਂ ਨੇ ਹਲਕੇ ਦੇ ਨਿਵਾਸੀਆਂ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਇਸ ਮਾਮਲੇ ਵਿੱਚ ਆਪਣੀ ਭੂਮਿਕਾ ਨਿਭਾਈ ਅਤੇ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਭਾਜਪਾ ਹਮੇਸ਼ਾ ਕਿਸਾਨਾਂ, ਜ਼ਮੀਨਦਾਰਾਂ ਅਤੇ ਆਮ ਲੋਕਾਂ ਦੇ ਹੱਕ ਲਈ ਮਜ਼ਬੂਤੀ ਨਾਲ ਖੜ੍ਹੀ ਰਹੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੀ.ਟੀ. ਯੂਨੀਵਰਸਿਟੀ ਨੇ 3500+ ਨਵੇਂ ਵਿਦਿਆਰਥੀਆਂ ਦਾ ਭਵਿੱਖ-ਸਵਾਗਤ 4 ਦਿਨਾਂ ਦੇ ਸ਼ਾਨਦਾਰ ਓਰੀਐਂਟੇਸ਼ਨ ਪ੍ਰੋਗਰਾਮ ਨਾਲ ਕੀਤਾ
Next articleਰਾਜਸਥਾਨ ਵਿੱਚ ਭਿਆਨਕ ਸੜਕ ਹਾਦਸਾ: ਪਿਕਅੱਪ ਅਤੇ ਕੰਟੇਨਰ ਵਿਚਕਾਰ ਟੱਕਰ ਵਿੱਚ 11 ਲੋਕਾਂ ਦੀ ਮੌਤ