ਦੀਵੇ….

(ਸਮਾਜ ਵੀਕਲੀ)

ਦੀਵੇਆਂ ਦਾ ਕੀ ਏ ਇਹ ਤਾਂ ਫੇਰ ਲੱਗ ਜਾਣਗੇ,
ਲਾਟੂਆਂ ਦਾ ਕੀ ਏ ਇਹ ਵੀ ਫੇਰ ਜਗ ਜਾਣਗੇ,
ਆਜੋ ਪਹਿਲਾਂ ਮੱਚਦੇ ਹੋਏ…..
ਆਜੋ ਪਹਿਲਾਂ ਮੱਚਦੇ ਹੋਏ ਸਿਵਿਆਂ ਨੂੰ ਠੱਲ੍ਹ ਪਾ ਲਈਏ,
ਘਰਾਂ ਨੂੰ ਸਜਾਉਣ ਤੋਂ ਪਹਿਲਾਂ ਆਜੋ ਘਰਾਂ ਨੂੰ ਬਚਾ ਲਈਏ।

ਕੀ ਕਰਨੇ ਨੇ ਦੀਵੇ ਜਦੋਂ ਦੀਵੇ ਗੁੱਲ ਹੋ ਗਏ,
ਸਾਡੇ ਹੀਰਿਆਂ ਦੇ ਜਿਹੇ ਪੁੱਤ ਕੌਡੀਆਂ ਦੇ ਤੁੱਲ ਹੋ ਗਏ,
ਦੱਸੋ ਇੰਨਾ ਹੀਰਿਆਂ ਨੂੰ……
ਦੱਸੋ ਇੰਨਾ ਹੀਰਿਆਂ ਨੂੰ ਕਿੱਥੇ ਜਾਣ ਕੇ ਲੁਕਾਅ ਲਈਏ,
ਘਰਾਂ ਨੂੰ ਸਜਾਉਣ ਤੋਂ ਪਹਿਲਾਂ ਆਜੋ ਘਰਾਂ ਨੂੰ ਬਚਾ ਲਈਏ।

ਕਾਲ ਬਣ ਬੈਠਾ ਵੈਰੀ ਮੱਲ ਕੇ ਬਰੂਹਾਂ,
ਕਿਵੇਂ ਕਰਾਂ ਬਰਬਾਦ ਲੈਂਦਾ ਫਿਰਦਾ ਹੈ ਸੂਹਾਂ,
ਪਹਿਲਾਂ ਇੰਨ੍ਹਾਂ ਵੈਰੀਆਂ ਨੂੰ…,.
ਪਹਿਲਾਂ ਇੰਨ੍ਹਾਂ ਵੈਰੀਆਂ ਨੂੰ ਸਬਕ ਸਿਖਾਅ ਲਈਏ,
ਘਰਾਂ ਨੂੰ ਸਜਾਉਣ ਤੋਂ ਪਹਿਲਾਂ ਆਜੋ ਘਰਾਂ ਨੂੰ ਬਚਾਅ ਲਈਏ,

ਸਾਡੇ ਹੋਣਹਾਰ ਤਿੰਨ ਬੁੱਝ ਗਏ ਦੇਖੋ ਦੀਪ ਨੇ,
ਦੱਸੋ ਕੀ ਵਿਗਾੜਿਆ ਸੀ ਦੀਪ ਸਿੱਧੂ ਅਤੇ ਸੁੱਭਦੀਪ ਨੇ,
ਆਜੋ ਸੰਦੀਪ ਦਿਆਂ ਕਾਤਲਾਂ ਨੂੰ ਮਾਨਾ…..
ਆਜੋ ਸੰਦੀਪ ਦਿਆਂ ਕਾਤਲਾਂ ਨੂੰ ਪਹਿਲਾਂ ਸਜ਼ਾ ਤਾਂ ਕਰਾ ਲਈਏ,
ਘਰਾਂ ਨੂੰ ਸਜਾਉਣ ਤੋਂ ਪਹਿਲਾਂ ਆਜੋ ਘਰਾਂ ਨੂੰ ਬਚਾ ਲਈਏ।

ਜਸਵੀਰ ਮਾਨ

8437775940

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਗਵੰਤ ਮਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਨੂੰ ਅਹੁਦੇ ਤੋਂ ਹਟਾਉਣ: ਰਾਜਪਾਲ
Next article‌ ‘ਵਿਚਾਰਾ ‘ਚੰਦ’