HOME ਲਲਿਤ ਮੋਦੀ ਨੇ ਵਿਵਾਦਤ ਟਿੱਪਣੀ ਤੇ ਮੰਗੀ ਮੁਆਫ਼ੀ

ਲਲਿਤ ਮੋਦੀ ਨੇ ਵਿਵਾਦਤ ਟਿੱਪਣੀ ਤੇ ਮੰਗੀ ਮੁਆਫ਼ੀ

ਕੈਪਸਨ:- ਲਲਿਤ ਮੋਦੀ ਤਸਵੀਰ:- ਸੁਖਜਿੰਦਰ ਸਿੰਘ ਢੱਡੇ
ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)– ਆਈ.ਪੀ.ਐੱਲ. ਦੇ ਸੰਸਥਾਪਕ ਅਤੇ ਵਿੱਤੀ ਧੋਖਾਧੜੀ ਦੇ ਮਾਮਲਿਆਂ ਵਿੱਚ ਭਾਰਤ ਵੱਲੋਂ ਲੋੜੀਂਦੇ ਲਲਿਤ ਮੋਦੀ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ਸਬੰਧੀ ਆਪਣੇ ਬਿਆਨ ਲਈ ਮੁਆਫ਼ੀ ਮੰਗੀ ਹੈ। ਲਲਿਤ ਮੋਦੀ ਨੇ ਸਪੱਸ਼ਟ ਕੀਤਾ ਹੈ ਕਿ ਲੰਡਨ ਵਿੱਚ ਵਿਜੇ ਮਾਲਿਆ ਦੇ ਜਨਮਦਿਨ ਸਮਾਰੋਹ ਦੌਰਾਨ ਕੀਤਾ ਗਿਆ ਉਨ੍ਹਾਂ ਦਾ ਬਿਆਨ ਮਜ਼ਾਕੀਅਤ ਵਿੱਚ ਸੀ, ਜਿਸਨੂੰ ਗਲਤ ਅਰਥਾਂ ਵਿੱਚ ਲਿਆ ਗਿਆ। ਜ਼ਿਕਰਯੋਗ ਹੈ ਕਿ ਸਮਾਰੋਹ ਦੌਰਾਨ ਲਲਿਤ ਮੋਦੀ ਨੇ ਆਪਣੇ ਆਪ ਨੂੰ ਅਤੇ ਵਿਜੇ ਮਾਲਿਆ ਨੂੰ ਭਾਰਤ ਦੇ “ਦੋ ਸਭ ਤੋਂ ਵੱਡੇ ਭਗੌੜੇ” ਕਹਿ ਦਿੱਤਾ ਸੀ। ਇਸ ਟਿੱਪਣੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ, ਜਿਸ ਤੋਂ ਬਾਅਦ ਮਾਮਲਾ ਵਿਵਾਦ ਦਾ ਰੂਪ ਧਾਰ ਗਿਆ। ਲਲਿਤ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਜੇਕਰ ਉਨ੍ਹਾਂ ਦੇ ਸ਼ਬਦਾਂ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਖ਼ੇਦ ਪ੍ਰਗਟ ਕਰਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਪੂਰਾ ਸਤਿਕਾਰ ਹੈ ਅਤੇ ਉਨ੍ਹਾਂ ਦਾ ਉਦੇਸ਼ ਕਿਸੇ ਨੂੰ ਅਪਮਾਨਿਤ ਕਰਨਾ ਨਹੀਂ ਸੀ।ਦੂਜੇ ਪਾਸੇ, ਭਾਰਤੀ ਜਾਂਚ ਏਜੰਸੀਆਂ ਵੱਲੋਂ ਲਲਿਤ ਮੋਦੀ ‘ਤੇ ਮਨੀ ਲਾਂਡਰਿੰਗ ਅਤੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਤਹਿਤ ਦੋਸ਼ ਲਗਾਏ ਗਏ ਹਨ। ਇਨ੍ਹਾਂ ਮਾਮਲਿਆਂ ਕਰਕੇ ਉਹ ਲੰਮੇ ਸਮੇਂ ਤੋਂ ਵਿਦੇਸ਼ ਵਿੱਚ ਵੱਸ ਰਹੇ ਹਨ। ਇਸੇ ਤਰ੍ਹਾਂ, ਵਿਜੇ ਮਾਲਿਆ ਵੀ ਕਿੰਗਫ਼ਿਸ਼ਰ ਏਅਰਲਾਈਨਜ਼ ਨਾਲ ਜੁੜੇ ਕਰਜ਼ਾ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲਿਆਂ ਵਿੱਚ ਲੋੜੀਂਦਾ ਹੈ ਅਤੇ ਇਸ ਵੇਲੇ ਬ੍ਰਿਟੇਨ ਵਿੱਚ ਜ਼ਮਾਨਤ ‘ਤੇ ਹੈ।ਵਿਵਾਦ ਵਧਣ ਤੋਂ ਬਾਅਦ ਲਲਿਤ ਮੋਦੀ ਵੱਲੋਂ ਉਹ ਵੀਡੀਓ ਵੀ ਸੋਸ਼ਲ ਮੀਡੀਆ ਤੋਂ ਹਟਾ ਦਿੱਤੀ ਗਈ, ਜਿਸ ਵਿੱਚ ਇਹ ਟਿੱਪਣੀ ਕੀਤੀ ਗਈ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਮਾਮਲਾ ਇੱਕ ਵਾਰ ਫਿਰ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਆਰਥਿਕ ਅਪਰਾਧੀਆਂ ਦੇ ਮੁੱਦੇ ਨੂੰ ਚਰਚਾ ਵਿੱਚ ਲਿਆ ਕੇ ਖੜਾ ਕਰਦਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਰਤਾਨਵੀ ਰਾਜਘਰਾਨੇ ਲਈ ਉਤਾਰ-ਚੜ੍ਹਾਵਾਂ ਭਰਿਆ ਰਿਹਾ ਸਾਲ 2025
Next articleਲੰਡਨ ਫਿਲਮ ਮੇਲੇ ‘ਚ ਸ਼ਿਆਮ ਬੇਨੇਗਲ ਨੂੰ ਸ਼ਰਧਾਂਜਲੀ ਅਤੇ ਦਿੱਤਾ ਜਾਵੇਗਾ ਸਨਮਾਨ