(ਸਮਾਜ ਵੀਕਲੀ)
ਲਾਲ ਗੁਰਾਂ ਦੇ ਲਾ ਜੈਕਾਰੇ ਮੁਗਲਾਂ ਨੂੰ ਲਲਕਾਰਦੇ ਨੇ
ਪੁੱਤਰ ਇਹ ਦਸ਼ਮੇਸ਼ ਪਿਤਾ ਦੇ
ਕਦੇ, ਨਾ ਸਿਦਕੋਂ ਹਾਰਦੇ ਨੇ
ਲਾਲ ਗੁਰਾਂ ਦੇ ਲਾ ਜੈਕਾਰੇ ਮੁਗਲਾਂ ਨੂੰ ਲਲਕਾਰਦੇ ਨੇ
ਮਾਂ ਗੁਜਰੀ ਨੇ ਦੱਸੇ ਜਿਹੜੇ
ਬੋਲਾਂ ਤੋਂ ਨਾ ਹਾਰਦੇ ਨੇ
ਲਾਲ ਗੁਰਾਂ ਦੇ ਲਾ ਜੈਕਾਰੇ ਮੁਗਲਾਂ ਨੂੰ ਲਲਕਾਰਦੇ ਨੇ
ਸਿਦਕ ਧਰਮ ਦੇ ਪੂਰੇ ਸੂਰੇ
ਪੁੱਤਰ, ਦਸ਼ਮ ਦਾਤਾਰ ਦੇ ਨੇ
ਲਾਲ ਗੁਰਾਂ ਦੇ ਲਾ ਜੈਕਾਰੇ ਮੁਗਲਾਂ ਨੂੰ ਲਲਕਾਰਦੇ ਨੇ।
ਹੱਸ ਹੱਸ ਕੇ ਸਭ ਸੀਨੇ ਸਹਿ ਗਏ
ਡੰਗ, ਖ਼ੂਨੀ ਸਰਕਾਰ ਦੇ ਨੇ
ਲਾਲ ਗੁਰਾਂ ਦੇ ਲਾ ਜੈਕਾਰੇ ਮੁਗਲਾਂ ਨੂੰ ਲਲਕਾਰਦੇ ਨੇ।
ਮੁਗਲਾਂ ਤੋਂ ਨਾ ਹੋਵਣ ਠੰਡੇ
ਜਜ਼ਬੇ ,ਵਾਂਗ ਅੰਗਾਂਰ ਦੇ ਨੇ
ਲਾਲ ਗੁਰਾਂ ਦੇ ਲਾ ਜੈਕਾਰੇ ਮੁਗਲਾਂ ਨੂੰ ਲਲਕਾਰਦੇ ਨੇ।
ਸਿੱਖੀ ਖ਼ਾਤਰ ਮਰ ਮਿੱਟ ਜਾਣਾ,
ਮੂੰਹੋਂ, ਇਹੋ ਪੁਕਾਰਦੇ ਨੇ
ਲਾਲ ਗੁਰਾਂ ਦੇ ਲਾ ਜੈਕਾਰੇ ਮੁਗਲਾਂ ਨੂੰ ਲਲਕਾਰਦੇ ਨੇ।
ਨਿੱਕੀਆਂ ਜਿੰਦਾਂ ਵੱਡੇ ਸਾਕੇ
ਡਾਢੇ ,ਰੰਗ ਕਰਤਾਰ ਦੇ ਨੇ
ਲਾਲ ਗੁਰਾਂ ਦੇ ਲਾ ਜੈਕਾਰੇ ਮੁਗਲਾਂ ਨੂੰ ਲਲਕਾਰਦੇ ਨੇ।
ਲਾਲਚਾਂ ਨੂੰ ਪਏ ਮਾਰਨ ਠੋਕਰ
ਅਣਖੀ, ਇਹ ਕਿਰਦਾਰ ਦੇ ਨੇ
ਲਾਲ ਗੁਰਾਂ ਦੇ ਲਾ ਜੈਕਾਰੇ ਮੁਗਲਾਂ ਨੂੰ ਲਲਕਾਰਦੇ ਨੇ।
ਮੌਤ ਕੋਲੋਂ ਨਾ ਡਰਦੇ ਭੋਰਾ,
ਖੜ੍ਹ, ਨੀਹਾਂ ਵਿੱਚੋਂ ਪੁਕਾਰਦੇ ਨੇ ,
ਲਾਲ ਗੁਰਾਂ ਦੇ ਲਾ ਜੈਕਾਰੇ ਮੁਗਲਾਂ ਨੂੰ ਲਲਕਾਰਦੇ ਨੇ।
ਧਰਮ ਦੀ ਖ਼ਾਤਰ ਜ਼ਿੰਦੜੀ ਵਾਰੀ
ਦਾਦੇ ਜਿਹੇ, ਕਿਰਦਾਰ ਦੇ ਨੇ
ਲਾਲ ਗੁਰਾਂ ਦੇ ਲਾ ਜੈਕਾਰੇ ਮੁਗਲਾਂ ਨੂੰ ਲਲਕਾਰਦੇ ਨੇ।
ਸੰਦੀਪ ਲਾਲਾ ਨੂੰ ਸ਼ੀਸ਼ ਝੁਕਾਵੇ,
ਇਹ ਰਾਹੀ, ਅਗਲੇ ਪਾਰ ਦੇ ਨੇ
ਲਾਲ ਗੁਰਾਂ ਦੇ………
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017