ਆਦਿ ਕਵੀ ਗੁਰੂ ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਤਜਿੰਦਰ ਸਿੰਘ ਰਾਮਪੁਰੀ

ਮਹਿਤਪੁਰ/ਹਰਜਿੰਦਰ ਸਿੰਘ ਚੰਦੀ (ਸਮਾਜ ਵੀਕਲੀ): ਆਦਿ ਕਵੀ ਮਹਾਨ ਗੁਰੂ ਮਹਾ ਕਾਵਿ ਸਪੂਰਨ ਰਮਾਇਣ ਰਚੇਤਾ ਸ਼੍ਰੋਮਣੀ ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਮਹਿਤਪੁਰ , ਸ਼ਾਹਕੋਟ , ਮਲਸੀਆਂ, ਲੋਹੀਆਂ ਤੇ ਸਮੁੱਚੀ ਕੌਮ ਤੇ ਸਮੂਹ ਨਾਮ ਲੇਵਾ ਦੇਸ਼ ਵਿਦੇਸ਼ ਦੀ ਸੰਗਤ ਨੂੰ ਲਖ ਵਧਾਈਆਂ ਇਹ ਵਧਾਈਆਂ ਬੀ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਹਰਮਨਪਿਆਰੇ ਆਗੂ ਲੋਕਾਂ ਦੇ ਸੰਭਾਵੀ ਉਮੀਦਵਾਰ ਸਰਦਾਰ ਤਜਿੰਦਰ ਸਿੰਘ ਰਾਮਪੁਰੀ ਵਲੋਂ ਪ੍ਰੇਸ ਕਾਨਫਰੰਸ ਕਰਦਿਆਂ ਦਿੱਤੀਆਂ ਰਾਮ ਪੁਰੀ ਨੇ ਕਿਹਾ ਅੱਜ ਸਮੁੱਚੀ ਮਾਨਵਤਾ ਨੂੰ ਮਨੁੱਖਤਾ ਦੇ ਰਹਿਬਰ ਮਹਾਂਰਿਸ਼ੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਧਾਰਨ ਕਰਨ ਦੀ ਜ਼ਰੂਰਤ ਹੈ ਸਾਡੇ ਦੁਆਰਾ ਮਹਾਂਰਿਸ਼ੀ ਵਾਲਮੀਕਿ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਤਾਹੀਂ ਸਫਲ ਹੋਵੇਗਾ ਜੇਕਰ ਅਸੀਂ ਉਨ੍ਹਾਂ ਦੀਆਂ ਮਹਾਨ ਸਿਖਿਆਵਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਜੀਵਨ ਸਫਲ ਬਣਾਈਏ ਰਾਮਪੁਰੀ ਜੀ ਨੇ ਕਿਹਾ ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਸੰਗਤਾਂ ਵਲੋਂ ਭਾਰੀ ਉਤਸ਼ਾਹ ਨਾਲ ਕਢੀਆਂ ਜਾ ਰਹੀਆਂ ਹਨ । ਰਾਮਪੁਰੀ ਨੇ ਕਿਹਾ ਕਰੋਨਾ ਕਾਲ ਤੋਂ ਬਾਅਦ ਖੁਸ਼ੀਆਂ ਸਾਡੇ ਵੇਹੜੇ ਆਈਆਂ ਹਨ ਤੇ ਰਲ ਮਿਲ ਕੇ ਭਾਰੀ ਉਤਸ਼ਾਹ ਨਾਲ ਮਹਾਂਰਿਸ਼ੀ ਵਾਲਮੀਕਿ ਜੀ ਦੇ ਨਗਰ ਕੀਰਤਨ ਸਜਾਏ ਜਾਣਗੇ ਤੇ ਉਨ੍ਹਾਂ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ ਮੈਂ ਆਪਣੇ ਵਲੋਂ ਸਭ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਦਿੰਦਾ ਹਾਂ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleT20 World Cup: Shoaib Akhtar ‘chills out with’ Kapil, Gavaskar ahead of Indo-Pak tie
Next articleਮਸਲਾ ਪੰਜਾਬ ਦੇ ਵਿਧਾਇਕਾਂ ਦੀ ਜੁਆਬਦੇਹੀ ਤੇ ਉਨ੍ਹਾਂ ਨੂੰ ਮਿਲਦੇ ਆਰਥਿਕ ਲਾਭਾਂ ਦਾ