ਲਖੀਮਪੁਰ ਖੀਰੀ ਹਿੰਸਾ: ਵਿਸ਼ੇਸ਼ ਜਾਂਚ ਟੀਮ ਨੇ 50 ਤੋਂ ਵੱਧ ਕਿਸਾਨਾਂ ਨੂੰ ਤਲਬ ਕੀਤਾ, 15 ਨੇ ਬਿਆਨ ਦਰਜ ਕਰਵਾਏ

LUCKNOW :Lakhimpur Kheri violence main accused Ashish Mishra enter the Crime branch office in Lakhimpur Kheri on Saturday October 09,2021 .

ਲਖੀਮਪੁਰ ਖੀਰੀ (ਸਮਾਜ ਵੀਕਲੀ) : ਲਖੀਮਪੁਰ ਖੀਰੀ ਘਟਨਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਸਥਾਨਕ ਕਿਸਾਨਾਂ ‘ਤੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸਿਟ ਨੇ ਉਨ੍ਹਾਂ 3 ਅਕਤੂਬਰ ਨੂੰ ਲਖੀਮਪੁਰ ਖੀਰੀ ਹੋਈ ਹਿੰਸਾ ਦੌਰਾਨ ਤਿੰਨ ਭਾਜਪਾ ਵਰਕਰਾਂ ਦੀ ਕਥਿਤ ਤੌਰ ‘ਤੇ ਕੁੱਟ-ਕੁੱਟ ਕੇ ਹੱਤਿਆ ਕਰਨ ’ਤੇ ਦਰਜ ਐੱਫਆਈਆਰ ਦੇ ਸਬੰਧ ਵਿੱਚ ਨੇ 50 ਤੋਂ ਵੱਧ ਕਿਸਾਨਾਂ ਨੂੰ ਤਲਬ ਕੀਤਾ ਹੈ। 15 ਕਿਸਾਨ ਸੋਮਵਾਰ ਨੂੰ ਐੱਸਆਈਟੀ ਦੇ ਸਾਹਮਣੇ ਪੇਸ਼ ਹੋਏ।

ਐੱਸਆਈਟੀ ਅਧਿਕਾਰੀ ਨੇ ਕਿਹਾ, ‘ਅਸੀਂ ਦੋਵਾਂ ਐੱਫਆਈਆਰ ਦੀ ਜਾਂਚ ਕਰ ਰਹੇ ਹਾਂ ਅਤੇ ਦੂਜੀ ਐਫਆਈਆਰ ਦੇ ਸੰਬੰਧ ਵਿੱਚ ਕਿਸਾਨਾਂ ਨੂੰ ਤਲਬ ਕੀਤਾ ਗਿਆ ਸੀ।’ ਸੂਤਰਾਂ ਨੇ ਦੱਸਿਆ ਕਿ ਹਰੇਕ ਕਿਸਾਨ ਤੋਂ ਉਨ੍ਹਾਂ ਦੇ ਵਕੀਲ ਮੁਹੰਮਦ ਅਮਾਨ ਦੀ ਮੌਜੂਦਗੀ ਵਿੱਚ 15 ਮਿੰਟ ਤੋਂ ਵੱਧ ਸਮੇਂ ਲਈ ਪੁੱਛ ਪੜਤਾਲ ਕੀਤੀ ਗਈ। ਭਾਰਤੀ ਸਿੱਖ ਸੰਗਠਨ ਦੇ ਪ੍ਰਧਾਨ ਜਸਬੀਰ ਸਿੰਘ ਵਿਰਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐੱਸਆਈਟੀ ਦੇ ਸਾਹਮਣੇ ਪੇਸ਼ ਹੋਏ 15 ਕਿਸਾਨਾਂ ਵਿੱਚੋਂ ਸਿਰਫ 11 ਨੇ ਆਪਣੇ ਬਿਆਨ ਦਰਜ ਕੀਤੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਖੀਮਪੁਰ ਖੀਰੀ ਮਾਮਲਾ: ਭਾਜਪਾ ਨੇਤਾ ਸਣੇ ਚਾਰ ਮੁਲਜ਼ਮ ਗ੍ਰਿਫ਼ਤਾਰ
Next articleਅੰਮ੍ਰਿਤਸਰ: ਪਤਨੀ ਨੇ ਖੁ਼ਦਕੁਸ਼ੀ ਕੀਤੀ ਤੇ ਪੁਲੀਸ ਵੱਲੋਂ ਗ੍ਰਿਫ਼ਤਾਰ ਪਤੀ ਨੇ ਥਾਣੇ ’ਚ ਫਾਹਾ ਲੈ ਲਿਆ