(ਸਮਾਜ ਵੀਕਲੀ)
ਖੇਤਾਂ ਨੂੰ ਬਚਾਉਣ ਗਏ,
ਖੇਤਾਂ ਦੇ ਅਣਖੀ ਪੁੱਤ ,
ਸਾਡੇ ਲਈ ਕਾਹਦੀ ਅਜ਼ਾਦੀ,
ਸਾਡੀ ਤਾਂ ਹਾਲੇ ਵੀ ਸ਼ਹਾਦਤਾਂ ਦੀ ਰੁੱਤ।
ਪਿੱਠ ਉੱਤੇ ਵਾਰ ਕਰੇ ਵੈਰੀ,
ਜਿਗਰਾ ਨਹੀਂ ਸੱਚ ਦੇ ਸਾਹਮਣੇ ਦਾ,
ਸ਼ਾਂਤ ਮਈ ਬੈਠੇ ਧਰਨੇ ਤੇ ,
ਦਰੜ ਦਿੱਤੇ ਨਿਰਦੋਸ਼ ਮਾਵਾਂ ਦੇ ਪੁੱਤ।
ਜੇ ਕਿਸੇ ਅਸਲ ਬਾਪ ਦੇ ਹੋ,
ਤਾਂ ਆਓ ਮੈਦਾਨੇ ਜੰਗ ਅੰਦਰ,
ਨਾਮਰਦ ਹਿਜੜੇ ਹੋ ਤੁਸੀ,
ਤੁਹਾਡੀ ਇੰਨੀ ਕਿੱਥੇ ਜੁਰਅੱਤ।
ਉਸ ਕੌਮ ਨੂੰ ਨਾ ਛੇੜੋ ,
ਜੋ ਬਿਨਾ ਸੀਸਾ ਤੋ ਵੀ ਲੜਦੀ ਏ,
ਅਣਖ ਦੀ ਜੇਕਰ ਗੱਲ ਆਜੇ ਫੇਰ
ਸੀਸ ਤਲੀ ਤੇ ਧਰਦੀ ਏ।
ਨਾ ਛੇੜੋ ਨਾ ਛੇੜੋ ਸਬਰ, ਸਿਦਕ ਨੂੰ,
ਨਾ ਲਲਕਾਰੋ ਸਾਡੀ ਗੈਰੱਤ ,
ਜੇ ਅਸੀਂ ਆਗਏ ਅਪਣੀ ਆਈ ਤੇ ,
ਫੇਰ ਰੋਕੇ ਨਹੀਂ ਰੁਕਣਾ ਤੁਹਾਡੀ ਕੀ ਜੁਰਅੱਤ।
ਤੁਹਾਡੀਆਂ ਬੋਦੀਆਂ, ਜਨੇਊ ਬਚਾਉਣ ਲਈ,
ਅਸੀਂ ਆਪਣੇ ਸਰਬੰਸ ਵਾਰ ਦਿੱਤੇ,
ਤੁਸੀ ਨਾਂ ਸ਼ੁਕਰਿਆਂ ਨੇ
ਸਾਡੇ ਤੇ ਟੈਂਕਰ ਚਾੜ ਦਿੱਤੇ।
ਤੁਹਾਡੇ ਧਰਮ ਬਚਾਵਣ ਲਈ,
ਸਾਡੇ ਸਤਿਗੁਰੂ ਕੁਰਬਾਨ ਹੋਏ,
ਮਾਤਾ ਪਿਤਾ ਵਾਰੇ ਚਾਰੇ ਲਾਲ ਵਾਰ,
ਆਪਾ ਵਾਰ,ਖਾਲਸਾ ਪੰਥ ਸਭ ਵਾਰ ਦਿੱਤੇ।
ਸੋਹਲ ਜਿੰਦਾ ਮਾਸੂਮ ਲਾਲ ,
ਨੀਹਾਂ ਵਿੱਚ ਖਿਲਾਰ ਦਿੱਤੇ,
ਤੁਸੀ ਜਿੰਦਾ ਰਹੋ ਇਸ ਧਰਤੀ ਤੇ,
ਗੋਬਿੰਦ ਸਿੰਘ ਅਪਣੇ ਫਰਜ਼ੰਦ ਵਾਰ ਦਿੱਤੇ।
ਸਾਡੀਆਂ ਮਾਵਾਂ ਅਪਣੇ ਲਾਲਾ ਦੇ ਟੋਟੇ ਕਰਾ,
ਗਲਾ ਚ ਹਾਰ ਪਵਾ ਚੱਕੀਆਂ ਝੋਈਆਂ ਨੇ,
ਆਪਣੀ ਬਿਰਤੀ ਜੋੜ ਭਾਣੇ ਚ,
ਅੱਖੋਂ ਹੰਝੂ ਨਾ ਚੋਈਆਂ ਨੇ।
ਸਾਡੇ ਜਿਉਂਦੇ ਬੱਚਿਆਂ ਦੇ ,
ਜਿਗਰ ਸਾਡੇ ਮੂੰਹਾਂ ਚ ਤੁੰਨੇ ਗਏ,
ਤੱਤੀ ਤਵੀ ਤੇ ਬੈਠਕੇ ਤੁਹਾਡੇ ਲਈ,
ਸਾਡੇ ਸਤਿਗੁਰੂ ਭੁੰਨੇ ਗਏ।
ਤੁਹਾਡਾ ਧਰਮ ਸਾਡੇ ਮਾਸੂਮ ਦੀ,
ਕੁਰਬਾਨੀ ਭੁੱਲ ਗਿਆ,
ਤਾਹੀਂ ਤਾਂ ਅੱਜ ਫੇਰ ਸਾਡੇ ਲਾਲਾ ਦਾ ,
ਖੂਨ ਅਜਾਈ ਡੁੱਲ ਗਿਆ।
ਕੁਰਬਾਨੀ ਲਖੀਮ ਪੁਰ ਦੇ ਵੀਰਾਂ ਦੀ,
“ਪ੍ਰੀਤ” ਅਜਾਈ ਨਹੀਂ ਜਾਏਗੀ,
ਤੇਰਾ ਖੁਰਾ ਖੋਜ ਜ਼ਾਲਿਮ ਸਰਕਾਰੇ,
ਜੜ੍ਹ ਤੋਂ ਮਿਟਾ ਕੇ ਆਏਗੀ।
ਕੁਰਬਾਨੀਆਂ ਨੇ ਸੂਹਾ ਕੀਤਾ ,
ਹੋਰ ਰੰਗ ਮੋਰਚੇ ਕਿਸਾਨੀ ਦਾ।
ਹਰ ਰੋਜ਼ ਸ਼ਹੀਦ ਹੁੰਦਾ ਏ,
ਪਿਓ,ਪੁੱਤ,ਪਤੀ ਕਿਸੇ ਜਨਾਨੀ ਦਾ।
ਡਾ. ਲਵਪ੍ਰੀਤ ਕੌਰ ” ਜਵੰਦਾ”
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly