ਸਰਬੱਤ ਦੇ ਭਲੇ ਲਈ ਲੱਖ ਦਾਤਾ ਪੀਰ ਦੇ ਦਰਬਾਰ ਤੇ ਸਲਾਨਾ ਸਮਾਗਮ ਕਰਵਾਏ

ਸੜੋਆ (ਸਮਾਜ ਵੀਕਲੀ)(ਸਤਨਾਮ ਸਿੰਘ ਸਹੂੰਗੜਾ)
ਲੱਖ ਦਾਤਾ ਪੀਰ ਸਖੀ ਸੁਲਤਾਨ ਦੇ ਦਰਬਾਰ ਤੇ ਪ੍ਰਬੰਧਕ ਕਮੇਟੀ ਪਿੰਡ ਨਾਨੋਵਾਲ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਨਾਨੋਵਾਲ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਆਰੰਭ ‘ਚ ਪੰਡਿਤ ਸ਼ਾਮ ਸੁੰਦਰ ਬੋੜੇ ਵਾਲਿਆਂ ਵਲੋਂ ਹਵਨ ਪੂਜਾ ਕੀਤੀ ਗਈ। ਉਪਰੰਤ ਸੰਗਤਾਂ ਦੇ ਸਹਿਯੋਗ ਨਾਲ ਝੰਡਾ ਚੜਾਉਣ ਦੀ ਰਸਮ ਕੀਤੀ ਗਈ। ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਲਈ ਚਾਹ ਪਕੌੜੇ ਅਤੇ ਲੰਗਰਾਂ ਦੇ ਅਤੁੱਟ ਪ੍ਰਬੰਧ ਕੀਤੇ ਗਏ ਸਨ। ਪ੍ਰਬੰਧਕ ਕਮੇਟੀ ਵਲੋਂ ਰਾਤਰੀ ਚੌਂਕੀ ਦਾ ਵੀ ਆਯੋਜਨ ਕੀਤਾ ਗਿਆ।  ਜਿਸ ਵਿੱਚ ਗੋਪੀ ਚਾਂਦਪੁਰ ਰੁੜਕੀ ਵਾਲਿਆਂ ਦੀ ਭਜਨ ਮੰਡਲੀ ਅਤੇ ਸ਼੍ਰੀ ਪਰਮਜੀਤ ਪੰਮਾ ਛੂਛੇਵਾਲ ਵਾਲਿਆਂ ਵਲੋਂ ਪੀਰਾਂ ਦੇ ਦਰਬਾਰ ਤੇ ਦੇਰ ਰਾਤ ਤੱਕ ਸਮਾਗਮ ਵਿਚ ਹਾਜ਼ਰੀਆਂ ਭਰੀਆਂ। ਇਸ ਮੌਕੇ ਸਖੀ ਸੁਲਤਾਨ ਲੱਖ ਦਾਤਾ ਪੀਰ ਞਿਗਾਹੇ ਵਾਲਿਆਂ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਭਜਨ ਮੰਡਲੀਆਂ ਵਲੋਂ ਸੰਗਤਾਂ ਨੂੰ ਕੀਰਤਨ ਦੇ ਰੰਗ ਵਿਚ ਰੰਗ ਦਿੱਤਾ। ਇਸ ਮੌਕੇ ਉਹਨਾਂ ਕਿਹਾ ਕਿ ਪੀਰ ਲੱਖ ਦਾਤਾ ਸਖੀ ਸੁਲਤਾਨ ਦਾ ਇਹ ਉਹ ਦਰਬਾਰ ਹੈ, ਜਿਥੇ ਹਰ ਫਰਿਆਦੀ ਦੀ ਫਰਿਆਦ ਪੂਰੀ ਹੁੰਦੀ ਹੈ। ਇਸ ਕਰਕੇ ਸਾਨੂੰ ਪੀਰਾਂ ਦੇ ਦਰਬਾਰ ਤੇ ਸ਼ਰਧਾ ਭਾਵਨਾ ਨਾਲ ਆਉਣਾ ਚਾਹੀਦਾ ਹੈ। ਇਸ ਮੌਕੇ ਚੌਧਰੀ ਮਨੋਹਰ ਲਾਲ ਡਿਪਟੀ ਰੇਡਰ (ਰਿਟਾਇਰਡ), ਠੇਕੇਦਾਰ ਚਮਨ ਲਾਲ, ਠੇਕੇਦਾਰ ਜਸਪਾਲ, ਰਵੀ ਕੁਮਾਰ ਸਰਪੰਚ, ਅਸ਼ੋਕ ਕੁਮਾਰ ਸਾਬਕਾ ਸਰਪੰਚ, ਪੰਚ ਬਲਜੀਤ ਸਿੰਘ, ਸੁਭਾਸ਼ ਚੰਦ, ਕਾਲਾ ਪੰਚ, ਗੁਰਚਰਨ ਦਾਸ ਕਸਾਣਾ, ਠਾਕੁਰ ਗੁਰਦੇਵ ਕਸਾਣਾ, ਕਰਨ ਕੁਮਾਰ ਕਸਾਣਾ, ਸੁਰਿੰਦਰਪਾਲ ਪੋਲਾ, ਸਰਬਜੀਤ ਹੈਪੀ, ਦੇਵ ਰਾਜ, ਸੁਰਜੀਤ ਲਾਲ, ਹਰਮੇਸ਼ ਲਾਲ, ਕਮਲ ਦੇਵ ਚੂਹੜਾ, ਠੇਕੇਦਾਰ ਮਨੋਹਰ ਲਾਲ, ਮੁਕੇਸ਼ ਕੁਮਾਰ ਕਾਲਾ, ਗੁਰਚਰਨ ਦਾਸ ਨਿੱਕਾ, ਵਿਜੈ ਕੁਮਾਰ, ਅਸ਼ਵਨੀ ਕੁਮਾਰ ਥਾਣੇਦਾਰ, ਰਾਮ ਕਿਸ਼ਨ ਥਾਣੇਦਾਰ, ਸੰਦੀਪ ਕੁਮਾਰ ਜੇਲ੍ਹ ਪੁਲਿਸ, ਸੁਖਵਿੰਦਰ ਸਿੰਘ ਸੁੱਖੀ, ਤਿਲਕ ਰਾਜ ਚੀਕੂ, ਜਸਜੀਤ ਸਿੰਘ ਜੇਲ੍ਹ ਪੁਲਿਸ, ਪ੍ਰੇਮ ਚੰਦ, ਕਿਰਤ ਕਿਰਪਾਲ, ਅਮ੍ਰਿਤ ਲਾਲ, ਜਸਪਾਲ, ਨਰੇਸ਼ ਕੁਮਾਰ ਰਿੰਕੂ, ਮਾਸਟਰ ਬਲਵਿੰਦਰ ਸਿੰਘ ਨਾਨੋਵਾਲ, ਕੁਲਦੀਪ ਸਿੰਘ, ਸੁਰਿੰਦਰਪਾਲ ਸਿੰਘ, ਸਮਸ਼ੇਰ ਸਿੰਘ ਬਿਆਸ, ਬਲਵੀਰ ਚੰਦ, ਸੁਰਿੰਦਰਪਾਲ ਅਤੇ ਪ੍ਰਦੀਪ ਕੁਮਾਰ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਅੱਖਾਂ ਦਾਨ ਮੁਹਿੰਮ ਨੂੰ ਅੱਗੇ ਵਧਾਉਣ ਲਈ ਲੋਕਾਂ ਦਾ ਜਾਗਰੂਕ ਹੋਣਾ ਜ਼ਰੂਰੀ – ਸੰਜੀਵ ਅਰੋੜਾ
Next articleਸੀ.ਐਮ. ਦੀ ਯੋਗਸ਼ਾਲਾ ਤਹਿਤ ਪੂਰੇ ਜ਼ਿਲ੍ਹੇ ’ਚ ਚੱਲ ਰਹੀਆਂ ਹਨ 368 ਯੋਗ ਕਲਾਸਾਂ – ਡਿਪਟੀ ਕਮਿਸ਼ਨਰ