(ਸਮਾਜ ਵੀਕਲੀ)
ਖ੍ਰੀਦਦਾਰੀਆਂ ਦੇ ਨਾਂ ‘ਤੇ ਵੜੀ ਜੀ ਵਪਾਰੀਆਂ ਦੇ।
ਚੜ੍ਹਾਵਿਆਂ ਦੇ ਰੂਪ ਵਿੱਚ ਪਹੁੰਚਗੀ ਪੁਜਾਰੀਆਂ ਦੇ।
ਤੋਹਫ਼ਿਆਂ ਦਾ ਰੂਪ ਦੇ ਕੇ ਰਿਸ਼ਵਤ ਤਾਈਂ ਕਿਤੇ,
ਕਰ ਦਿੱਤੀ ਭੇਂਟ ਕੲੀਆਂ ਸਾਹਵੇਂ ਅਧਿਕਾਰੀਆਂ ਦੇ।
ਸਾਰਾ ਸਾਲ ਜਿੰਨ੍ਹਾਂ ਤੋਂ ਸਿਫਾਰਸ਼ਾਂ ਦੀ ਲੋੜ ਰਹਿੰਦੀ,
ਭੇਜੀ ਹੈ ਨਾ ਚਾਹੁੰਦਿਆਂ ਵੀ ਰਾਜ ਦਰਬਾਰੀਆਂ ਦੇ।
ਪੂਜਕੇ ਤੇ ਖੋਲ੍ਹ ਦਰਵਾਜ਼ੇ ਫੇਰ ਆਊ ਘਰੇ,
ਖਾਨੇ ‘ਚ ਭੁਲੇਖਾ ਅਜੇ ਤੰਗੀਆਂ ਲਾਚਾਰੀਆਂ ਦੇ।
ਰੋਮੀਆਂ ਘੜਾਮੇਂ ਦੀਵਾ ਬਾਲ਼ ਵੇ ਦਿਮਾਗ ਵਾਲ਼ਾ,
ਸਮਝ ਕੇ ਭੇਤ ਬਿੱਪਰਾਂ ਦੀ ਹੁਸ਼ਿਆਰੀਆਂ ਦੇ।
ਰੋਮੀ ਘੜਾਮੇਂ ਵਾਲ਼ਾ
9855281105
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly